ਗੁਰਬਚਨ ਸਿੰਘ ਬੌਂਦਲੀ, ਸਮਰਾਲਾ : ਸੋਨਾਲੀ ਜੀਤ ਰਾਵਲ ਚੈਰੀਟੇਬਲ ਟਰੱਸਟ ਸਮਰਾਲਾ ਵੱਲੋਂ ਸਮਰਿਤੀ ਮੁਕਾਬਲਾ ਕਰਵਾਇਆ ਗਿਆ।
ਟਰੱਸਟ ਦੇ ਚੇਅਰਮੈਨ ਡਾ. ਜੀਤ ਰਾਵਲ ਨੇ ਦੱਸਿਆ ਇਸ ਮੁਕਾਬਲੇ ‘ਚ 4 ਸਕੂਲਾਂ ਦੀਆਂ 19 ਲੜਕੀਆਂ ਨੇ ਭਾਗ ਲਿਆ। ਇਨ੍ਹਾਂ ‘ਚੋਂ ਨਨਕਾਣਾ ਸਾਹਿਬ ਪਬਲਿਕ ਸਕੂਲ ਦੀ ਸੁਖਪ੍ਰਰੀਤ ਕੌਰ ਨੂੰ ਪਹਿਲਾ, ਕਿੰਡਰ ਗਾਰਟਨ ਸਕੂਲ ਦੀ ਸੁਖਮਨੀ ਨੂੰ ਦੂਜਾ ਤੇ ਸੈਂਟੀਨਲ ਇੰਟਰਨੈਸ਼ਨਲ ਸਕੂਲ ਦੀ ਹਰਿਯੰਕਾ ਗਰਗ ਨੂੰ ਵੀ ਦੂਜਾ, ਸੈਂਟੀਨਲ ਇੰਟਨੈਸ਼ਨਲ ਸਕੂਲ ਦੀ ਗੌਰੀ ਗਰਗ ਨੂੰ ਤੀਜਾ ਤੇ ਵੱਖ-ਵੱਖ ਸਕੂਲਾਂ ਦੀਆਂ 5 ਲੜਕੀਆਂ ਨੂੰ ਕੰਸੋਲੇਸ਼ਨ ਇਨਾਮ ਦੇਣ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਸਕੂਲਾਂ ਦੇ ਅਧਿਆਪਕ ਬਬਨਦੀਪ ਕੌਰ, ਮਨਪ੍ਰਰੀਤ ਕੌਰ, ਸੁਖਵਿੰਦਰ ਕੌਰ, ਭੁਪਿੰਦਰ ਕੌਰ, ਸੂਰੀਆ ਕਾਂਤ ਵਰਮਾ ਆਦਿ ਹਾਜ਼ਰ ਸਨ।


