ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਦੀ ਸੁਪੀਰੀਅਰ ਵਰਲਡ ਸਕੂਲ ਮਾਛੀਵਾੜਾ ਦੇ ਵਿਦਿਆਰਥੀਆਂ ਨੇ ਲਵਲੀ ਪੋ੍ਫੈਸ਼ਨਲ ਯੂਨੀਵਰਸਿਟੀ, ਜਲੰਧਰ ਵਿਖੇ ਕਰਵਾਏ ਪੈਨੋਰਾਮਾ 5.0 ਐਡੁਫੈਸਟ 2023-24 ‘ਚ ਹਿੱਸਾ ਲਿਆ ਤੇ ਓਵਰਆਲ ਦੂਜਾ ਸਥਾਨ ਪ੍ਰਰਾਪਤ ਕੀਤਾ।
ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਸਰਗਰਮੀਆਂ ਜਿਵੇਂ ਕਿ ਵਰਕਿੰਗ ਮਾਡਲ, ਨਾਨ-ਵਰਕਿੰਗ ਮਾਡਲ, ਕੈਲੀਗ੍ਰਾਫ਼ੀ, ਕਠਪੁਤਲੀ ਮੇਕਿੰਗ, ਪੇਸ਼ਕਾਰੀਆਂ, ਕੋਲਾਜ ਮੇਕਿੰਗ ਤੇ ਨੁੱਕੜ ਨਾਟਕ ‘ਚ ਭਾਗ ਲਿਆ। ਸਕੂਲ ਵਿਦਿਆਰਥਣ ਰਿਧਿਮਾ ਨੇ ਕੈਲੀਗ੍ਰਾਫੀ ‘ਚ ਪਹਿਲਾ, ਪ੍ਰਭਜੋਤ ਕੌਰ ਨੇ ਦੂਜਾ ਸਥਾਨ ਪ੍ਰਰਾਪਤ ਕੀਤਾ। ਇਸੇ ਤਰ੍ਹਾਂ ਜੈਸਮੀਨ ਵਰਮਾ ਨੇ ਕਠਪੁਤਲੀ ਬਣਾਉਣ ‘ਚ ਦੂਜਾ, ਸੁਖਨੀਤ ਕੌਰ ਤੇ ਕ੍ਰਿਸ਼ਿਕਾ ਸੇਠੀ ਨੇ ਕੋਲਾਜ ਮੇਕਿੰਗ ‘ਚ ਦੂਜਾ, ਸਵਰੀਤ ਕੌਰ ਨੇ ਪੇਸ਼ਕਾਰੀ ‘ਚ ਦੂਜਾ ਸਥਾਨ ਪ੍ਰਰਾਪਤ ਕੀਤਾ।
ਇਸ ਮਾਣਮੱਤੀ ਪ੍ਰਰਾਪਤੀ ‘ਤੇ ਪਿੰ੍ਸੀਪਲ ਰਸ਼ਮੀ ਸ਼ਰਮਾ, ਭਜਨ ਕੌਰ ਨੇ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਤੇ ਅਜਿਹੇ ਸਮਾਗਮਾਂ ‘ਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਉਤਸ਼ਾਹਿਤ ਕੀਤਾ।


