ਨਾਭਾ (ਜਗਜੀਤ ਸਿੰਘ ਪੰਜੋਲੀ) 7 ਜਨਵਰੀ 2017:ਨਾਭਾ ਸੋਸ਼ਲ ਵੈਲਫੇਅਰ ਐਂਡ ਕਲਚਰਲ ਕਲੱਬ ਰਜਿ: ਵਲੋਂ ਰਿਪੁਦਮਨ ਕਾਲਜ ਸਟੇਡੀਅਮ,ਨਾਭਾ ਵਿਖੇ ਸਿਦਕ ਅਤੇ ਸੇਵਾ ਦੇ ਸੁਮੇਲ ਸੁੱਖੀ ਬਾਠ (ਕੈਨੇਡਾ) ਨੂੰ 26 ਵੇਂ ਮੇਲਾ ਨਾਭੇ ਦਾ-2018 ਦੌਰਾਨ ਉਨ੍ਹਾਂ ਵਲੋਂ ਸਮਾਜ ਹਿੱਤ ਨਿਭਾਏ ਬਹੁਮੁੱਲੇ ਯੋਗਦਾਨ ਲਈ “ਮਹਾਰਾਜਾ ਰਿਪੁਦਮਨ ਸਿੰਘ ਪੁਰਸਕਾਰ-2018” ਪ੍ਰਦਾਨ ਕੀਤਾ ਗਿਆ।
ਅਸੀਂ ਜਾਣਦੇ ਹਾਂ ਕਿ ਚੰਗੇ ਮਨੁੱਖ ਦੀ ਪਛਾਣ ਹੀ ਇਹ ਹੁੰਦੀ ਹੈ ਕਿ ਉਹ ਆਪਣੇ ਮੰਤਵ ਭਾਵ ਉਦੇਸ਼ ਦੀ ਪੂਰਤੀ ਲਈ ਨਿਰੰਤਰ ਸੇਵਾ-ਸਾਧਨਾਂ ਵਿਚ ਜੁੜਿਆ ਰਹਿੰਦਾ ਹੈ। ਅਜਿਹੇ ਭਰਿਸ਼ਟ ਮਾਹੌਲ ਵਿਚ ਮਨੁੱਖਤਾ ਦੀ ਸੇਵਾ ਵਿਚ ਲੀਨ ਰਹਿਣਾ,ਮਾਣਯੋਗ ਸ੍ਰੀ ਸੁੱਖੀ ਬਾਠ (ਕਨੇਡਾ) ਦੇ ਹਿੱਸੇ ਆਉਂਦਾ ਹੈ।ਸ੍ਰੀ ਸੁੱਖੀ ਬਾਠ ਹਮੇਸ਼ਾ ਹੀ ਪੰਜਾਬ ਦੇ ਗੌਰਵਮਈ ਇਤਿਹਾਸ ਨੂੰ ਖੋਰਾ ਲਾਉਣ ਵਾਲੀਆਂ ਅਲਾਮਤਾਂ ਤੋਂ ਮੁਕਤੀ ਲਈ ਫਿਕਰਮੰਦ,ਤਤਪਰ ਅਤੇ ਕਾਰਜਸ਼ੀਲ ਹਨ।ਇਕ ਸਮਾਜ ਸੇਵਕ ਵਜੋਂ ਉਹ ਦੇਸ਼ ਵਿਚ ਹੀ ਨਹੀਂ ਸਗੋਂ ਵਿਸ਼ਵ ਪੱਧਰ ‘ਤੇ ਸਰਕਾਰੀ,ਅਰਧ ਸਰਕਾਰੀ ਅਤੇ ਸਮਾਜ ਸੇਵੀ ਸੰਸਥਾਵਾਂ ਵਿਚ ਬੇਹੱਦ ਹਰਮਨ ਪਿਆਰੇ ਹਨ।ਸਮਾਜ ਸੇਵਾ ਦੇ ਹਰ ਖੇਤਰ ਵਿਚ ਉਹਨਾਂ ਦੀਆਂ ਸੇਵਾਵਾਂ ਵਡਿਆਉਣ ਯੋਗ ਹਨ।ਕੈਨੇਡਾ ਵਿਖੇ ਵੀ ਆਪ ਜੀ ਨੇ ਪੰਜਾਬੀ ਸਾਹਿਤ,ਸੱਭਿਆਚਾਰ ਅਤੇ ਮਾਂ ਬੋਲੀ ਪੰਜਾਬੀ ਦੀ ਪ੍ਰਫੁੱਲਤਾ ਲਈ “ਪੰਜਾਬ ਭਵਨ” ਦੇ ਰੂਪ ਵਿਚ ਇਕ ਵੱਡਾ ਸੈਂਟਰ ਸਥਾਪਿਤ ਕੀਤਾ ਹੈ। ਇਥੋਂ ਹੀ ਆਪ ਸਮਾਜ ਭਲਾਈ ਲਈ ਬਹੁਪੱਖੀ ਕਾਰਜ ਨਿਭਾਅ ਰਹੇ ਹੋ। ਵਿਦੇਸ਼ਾਂ ਵਿਚ ਰਹਿ ਰਹੇ ਪ੍ਰਮੁੱਖ ਪੰਜਾਬੀਆਂ ਵਿਚ ਆਪ ਜੀ ਦਾ ਨਾਮ ਬੜੇ ਮਾਣ ਸਤਿਕਾਰ ਨਾਲ ਲਿਆ ਜਾਂਦਾ ਹੈ। ਆਪ ਭਾਰਤ,ਪਾਕਿਸਤਾਨ,ਅਮਰੀਕਾ,ਕਨੇਡਾ ਦੀਆਂ ਬਹੁਤ ਸਾਰੀਆਂ ਵਿਸ਼ਵ ਪੱਧਰੀ ਸਾਹਿਤਕ,ਸਮਾਜਿਕ ਅਤੇ ਸਭਿਆਚਾਰਕ ਸੰਸਥਾਵਾਂ ਨਾਲ ਜੁੜੇ ਹੋਏ ਹੋ।ਇਸ ਮੌਕੇ ਪ੍ਰਧਾਨ ਗੁਰਕੀਰਤ ਸਿੰਘ ਥੂਹੀ, ਪ੍ਰੋਗਰਾਮ ਕਨਵੀਨਰ ਦਰਸ਼ਨ ਬੁੱਟਰ, ਜਨਰਲ ਸਕੱਤਰ ਗੁਰਤੇਜ ਸਿੰਘ ਕੌਲ ਆਦਿ ਸਖ਼ਸੀਅਤਾਂ ਹਾਜ਼ਰ ਸਨ।
ਜਨਤਕ ਸੁਰੱਖਿਆ ਵਿੱਚ ਵੱਡਾ ਵਿਸਥਾਰ: ਹੋਰ ਅਫ਼ਸਰਾਂ ਦੀ ਭਰਤੀ ਦੇ ਨਾਲ ਸਰੀ ਵਿੱਚ ਨਵਾਂ ਟਰੇਨਿੰਗ ਕੈਂਪਸ ਬਣੇਗਾ
ਮੇਅਰ ਲੌਕ ਨੇ ਸਟੇਟ ਆਫ਼ ਸਿਟੀ ਦੇ ਭਾਸ਼ਣ ਦੌਰਾਨ ‘ਚ ਨਵੇਂ ਕਨਵੈੱਨਸ਼ਨ ਸੈਂਟਰ ਦੀ ਯੋਜਨਾ ਵੀ ਸਾਂਝੀ ਕੀਤੀ ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਵੀਰਵਾਰ ਨੂੰ ਆਪਣਾ



