ਸੁਖਦੀਪ ਸਿੰਘ ਗਿੱਲ, ਸ੍ਰੀ ਮੁਕਤਸਰ ਸਾਹਿਬ

ਸੀਆਈਟੀਯੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਸ਼ੁੱਕਰਵਾਰ ਨੂੰ ਡੀਸੀ ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨਾਂ੍ਹ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਨਾਂ੍ਹ ਨੂੰ ਪੂਰਾ ਤਾਂ ਕੀ ਕਰਨਾ ਸੀ ਸਗੋਂ ਪਿਛਲੀ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ‘ਚ ਕਟੌਤੀ ਕੀਤੀ ਜਾ ਰਹੀ ਹੈ। ਇਸਤੋਂ ਉਪਰੰਤ ਮੁੱਖ ਮੰਤਰੀ ਪੰਜਾਬ ਦੇ ਨਾਮ ‘ਤੇ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਸ੍ਰੀ ਮੁਕਤਸਰ ਸਾਹਿਬ ਨੂੰ ਸੌਂਪਿਆ ਗਿਆ। ਮੰਗ ਪੱਤਰ ਰਾਹੀਂ ਆਗੂਆਂ ਨੇ ਮੰਗ ਕੀਤੀ ਕਿ ਲਾਭਪਾਤਰੀ ਨੂੰ ਸ਼ਗਨ ਸਕੀਮ ਜੋ ਕਾਂਗਰਸ ਸਰਕਾਰ ਵੇਲੇ 51 ਹਜ਼ਾਰ ਰੁਪਏ ਸੀ ਜੋ ਸਰਕਾਰ ਨੇ ਘਟਾ ਕੇ 21 ਹਜ਼ਾਰ ਕਰ ਦਿੱਤੀ ਗਈ ਨੂੰ ਮੁੜ 51 ਹਜ਼ਾਰ ਰੁਪਏ ਕੀਤਾ ਜਾਵੇ, ਗਰੀਬਾਂ ਦੇ ਕੱਟੇ ਰਾਸ਼ਨ ਕਾਰਡ ਬਹਾਲ ਕੀਤੇ ਜਾਣ, ਕਿਰਤ ਇੰਸਪੈਕਟਰਾਂ ਦੀ ਭਰਤੀ ਕੀਤੀ ਜਾਵੇ, ਪਿੰਡ ਚੱਕ ਦੂਹੇਵਾਲਾ ਵਿਖੇ ਮਨਰੇਗਾ ਕੰਮ ਦੀ ਹਾਜ਼ਰੀ ਲਈ ਅੌਰਤਾਂ ਨੂੰ ਮੇਟ ਲਾਇਆ ਜਾਵੇ, ਪਿੰਡ ਵੜਿੰਗ, ਚੱਕ ਦੂਹੇਵਾਲਾ, ਫੱਤਣਵਾਲਾ, ਧਿਗਾਣਾ, ਰੁਪਾਣਾ, ਸੀਰਵਾਲੀ ਤੇ ਲੰਡੇਰੋਡੇ ਵਿੱਚ ਮਨਰੇਗਾ ਕੰਮ ਦਿੱਤਾ ਜਾਵੇ ਤੇ ਮਸਟਰੋਲ ਕੱਿਢਆ ਜਾਵੇ, ਪਿੰਡ ਫੱਤਣਵਾਲਾ ਵਿਖੇ 2019 ਵਿੱਚ ਕੀਤੇ ਮਨਰੇਗਾ ਕੰਮ ਦੇ 40 ਮਨਰੇਗਾ ਮਜ਼ਦੂਰਾਂ ਦੇ ਪੈਸੇ ਨਹੀਂ ਦਿੱਤੇ ਜਾ ਰਹੇ, ਮਜ਼ਦੂਰਾਂ ਦੇ ਛੇ ਦਿਨਾਂ ਦੇ ਬਣਦੇ ਪੈਸੇ ਤੁਰੰਤ ਦਿੱਤੇ ਜਾਣ, ਸੇਵਾ ਕੇਂਦਰ ਵਿੱਚ 15 ਸਾਲਾਂ ਤੋਂ ਕੰਮ ਕਰ ਰਹੇ ਮੁਲਾਜ਼ਮ ਪੱਕੇ ਕੀਤੇ ਜਾਣ, ਐਸਆਈ ਕਮਿਸ਼ਨ ਵਿੱਚ ਮੈਂਬਰਾਂ ਦੀ ਗਿਣਤੀ ਵਧਾਈ ਜਾਵੇ, ਮੁਲਾਜ਼ਮਾਂ ਖਿਲਾਫ਼ ਲਗਾਇਆ ਐਸਮਾਂ ਕਾਨੂੰਨ ਵਾਪਸ ਲਿਆ ਜਾਵੇ, ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਮੰਨੀਆਂ ਜਾਣ, ਪਿੰਡਾਂ ਦੇ ਸਰਪੰਚਾਂ ਵੱਲੋਂ ਮਨਰੇਗਾ ਵਰਕਰਾਂ ਦੀ ਕੀਤੀ ਜਾ ਰਹੀ ਖੱਜਲ ਖੁਆਰੀ ਬੰਦ ਕੀਤੀ ਜਾਵੇ, ਪਿੰਡ ਲੰਡੇਰੋਡੇ ਵਿੱਚ ਬਣੇ ਪੱਕੇ ਖਾਲ ਦੀ ਲੇਬਰ ਦੇ ਪੈਸੇ ਕਿਸਾਨਾਂ ਨੂੰ ਤੁਰੰਤ ਦਿੱਤੇ ਜਾਣ, ਸਾਲ 2022-23 ਵਿੱਚ ਬਾਰਸ਼ ਨਾਲ ਮਜ਼ਦੂਰਾਂ ਦੇ ਡਿੱਗੇ ਘਰਾਂ ਦਾ ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਵੇ, ਪਿੰਡ ਫੱਤਣਵਾਲਾ, ਰੁਪਾਣਾ, ਧਿਗਾਣਾ, ਵੜਿੰਗ, ਚੱਕ ਗਿਲਜੇਵਾਲਾ, ਲੰਡੇਰੋਡੇ ਆਦਿ ਪਿੰਡਾਂ ਵਿੱਚ ਰਹਿੰਦੇ ਬਾਰਸ਼ ਨਾਲ ਡਿੱਗੇ ਮਕਾਨਾਂ ਨੂੰ ਵੈਰੀਫਾਈ ਕਰਵਾ ਕੇ ਤੁਰੰਤ ਮੁਆਵਜਾ ਦਿੱਤਾ ਜਾਵੇ, ਪ੍ਰਧਾਨ ਮੰਤਰੀ ਅਵਾਸ ਯੋਜਨਾ (ਪੇਂਡੂ) ਤਹਿਤ ਉਪਰੋਕਤ ਪਿੰਡਾਂ ਦੇ ਲੋੜਵੰਦ ਪਰਿਵਾਰਾਂ ਦੇ ਨਾਮ ਐਡ ਕੀਤੇ ਜਾਣ, ਬਿਜਲੀ ਦੇ ਸਮਾਰਟ ਮੀਟਰ ਲਾਉਣੇ ਬੰਦ ਕੀਤੇ ਜਾਣ, ਲਾਭਪਾਤਰੀ ਕਾਪੀਆਂ ਸਾਲ 2016 ਤੋਂ 2021 ਤੱਕ ਆਫ਼ ਲਾਇਨ ਮੌਤ ਤੇ ਐਕਸਗਰੇਸ਼ੀਆ ਕੇਸਾਂ ਦੇ ਸਬੰਧ ਵਿੱਚ ਆਫ ਲਾਈਨ ਮੀਟਿੰਗ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਤੋਂ ਸਮਾਂ ਲੈ ਕੇ ਯੂਨੀਅਨ ਨਾਲ ਕਰਵਾਈ ਜਾਵੇ। ਇਸ ਮੌਕੇ ਸੀਆਈਟੀਯੂ ਦੇ ਜ਼ਲਿ੍ਹਾ ਪ੍ਰਧਾਨ ਤਰਸੇਮ ਲਾਲ, ਮਨਰੇਗਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਐਡਵੋਕੇਟ ਦਵਿੰਦਰ ਸਿੰਘ, ਕੁਲ ਹਿੰਦ ਕਿਸਾਨ ਸਭਾ ਦੇ ਸੁਖਦੇਵ ਸਿੰਘ, ਲਛਮਣ ਸਿੰਘ, ਵੀਰਪਾਲ ਕੌਰ, ਸੁਖਦੇਵ ਸਿੰਘ, ਜੰਗੀਰ ਸਿੰਘ, ਕੇਸਰ ਦੇਵੀ, ਕੁਲਦੀਪ ਕੌਰ, ਕਾਮਰੇਡ ਮਲਕੀਤ ਸਿੰਘ ਫੱਤਣਵਾਲਾ, ਸੁਖਜੰਟ ਸਿੰਘ, ਗੁਰਜੰਟ ਸਿੰਘ, ਜਸਪ੍ਰਰੀਤ ਕੌਰ, ਸੰਦੀਪ ਕੌਰ, ਗੁਰਤੇਜ ਕੌਰ, ਮਨਪ੍ਰਰੀਤ ਕੌਰ, ਸਿਮਰਜੀਤ ਕੌਰ, ਨਸੀਬ ਕੌਰ, ਅਰਸ਼ਦੀਪ ਸਿੰਘ ਤੋਂ ਇਲਾਵਾ ਵੀ ਆਗੂ ਹਾਜ਼ਰ ਸਨ।