ਉਂਟੇਰੀਓ ਵਿੱਚ 2013 ਤੋਂ ਅਪਰੈਲ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨੇ ਭਾਵ ਸਿੱਖ ਹੈਰੀਟੇਜ ਮੰਥ ਵਜੋਂ ਮਨਾਇਆ ਜਾ ਰਿਹਾ ਹੈ। ਉਂਟੇਰੀਓ ਪਾਰਲੀਮੈਂਟ ਦੇ ਬਿੱਲ 52 ਰਾਹੀਂ ਹੋਂਦ ਵਿੱਚ ਆਏ ਐਕਟ ਨੂੰ ਸਮੂਹ ਸਿਆਸੀ ਪਾਰਟੀਆਂ, ਐਨ ਡੀ ਪੀ, ਲਿਬਰਲ ਅਤੇ ਪ੍ਰੋਗਰੈਸਿਵ ਕੰਜ਼ਰਵੇਟਿਵ, ਨੇ ਸਮਰੱਥਨ ਦਿੱਤਾ ਸੀ। ਇਸ ਬਿੱਲ ਨੂੰ ਜਗਮੀਤ ਸਿੰਘ ਵੱਲੋਂ ਪੇਸ਼ ਕੀਤਾ ਗਿਆ ਸੀ ਜੋ ਉਸ ਵੇਲੇ ਐਨ ਡੀ ਪੀ ਦੇ ਐਮ ਪੀ ਪੀ ਸਨ। ਬ੍ਰਿਿਟਸ਼ ਕੋਲੰਬੀਆ ਵਿੱਚ ਪਿਛਲੇ ਸਾਲ ਸਿੱਖ ਵਿਰਾਸਤੀ ਮਹੀਨੇ ਦਾ ਐਲਾਨ ਹੋਇਆ। ਇਸਤੋਂ ਇਲਾਵਾ ਹੋਰ ਪ੍ਰੋਵਿੰਸਾਂ ਵਿੱਚ ਵੀ ਖਾਲਸੇ ਦੇ ਜਨਮ ਦਿਹਾੜੇ ਨਮਿੱਤ ਇਸ ਮਹੀਨੇ ਨੂੰ ਚਾਵਾਂ ਮੱਲਾਰਾਂ ਨਾਲ ਮਨਾਇਆ ਜਾਂਦਾ ਹੈ। ਕਿਸੇ ਵੀ ਕੌਮ ਲਈ ਖਾਸ ਕਰਕੇ ਸਿੱਖਾਂ ਵਰਗੀ ਘੱਟ ਗਿਣਤੀ ਕੌਮ ਵਾਸਤੇ ਇਹ ਵੱਡੇ ਮਾਣ ਦੀ ਗੱਲ ਹੈ ਕਿ ਕੈਨੇਡਾ ਵਿੱਚ ਇਸਦੀਆਂ ਪ੍ਰਾਪਤੀਆਂ ਅਤੇ ਯੋਗਦਾਨਾਂ ਦੀ ਕਹਾਣੀ ਦੱਸਣ ਲਈ ਵਿਰਾਸਤੀ ਮਹੀਨੇ ਦਾ ਨਿਰਧਾਰਤਨ ਹੋਇਆ ਹੈ। ਪਰ ਸੱਭ ਤੋਂ ਵੱਡੀ ਗੱਲ ਇਹ ਹੈ ਕਿ ਸਿੱਖ ਆਪਣੀਆਂ ਪ੍ਰਾਪਤੀਆਂ ਅਤੇ ਯੋਗਦਾਨਾਂ ਦੇ ਜਸ਼ਨ ਮਨਾਉਣ ਦੇ ਕਾਬਲ ਆਪਣੇ ਸਿੱਖ ਸਹਿਬਾਨਾਂ ਵੱਲੋਂ ਬਖ਼ਸੀ ਮਹਾਨ ਵਿਰਾਸਤ ਕਾਰਣ ਹੋਏ ਹਨ। ਉਹ ਮਹਾਨ ਵਿਰਾਸਤ ਜਿਸਨੂੰ ਥੋੜੇ ਜਿਹੇ ਸਮਾਗਮਾਂ ਰਾਹੀਂ ਸਮੁੱਚਤਾ ਨਾਲ ਵਿਖਾ ਸੱਕਣਾ ਨਾਮੁਮਕਿਨ ਹੈ। ਗੁਰੂਆਂ ਦਾ ਉਹ ਮਹਾਨ ਵਿਰਾਸਤ ਜਿਸਦਾ ਕੋਈ ਸਾਨੀ ਨਹੀਂ ਹੈ। ਪਰ ਜਿਸ ਕਦਰ ਅੱਜ ਕੱਲ ਸਿੱਖ ਭਾਈਚਾਰੇ ਦਾ ਨਿੱਜਕਰਣ ਅਤੇ ਸਿਆਸੀਕਰਣ ਹੋਇਆ ਹੈ, ਇਸ ਮਹਾਨ ਮਹੀਨੇ ਦੇ ਵੀ ਕਈ ਪੱਖ ਸਿਆਸੀ ਜਾਂ ਨਿੱਜੀ ਉਦੇਸ਼ਾਂ, ਲਾਲਸਾਵਾਂ ਅਤੇ ਭਾਵਨਾਵਾਂ ਦੇ ਧੱਕੇ ਚੜ ਜਾਂਦੇ ਹਨ। ਮਿਸਾਲ ਵਜੋਂ ਕਈ ਗਰੁੱਪ ਆਪੋ ਆਪਣੇ ਪੱਧਰ ਉੱਤੇ ਕੰਮ ਕਰਦੇ ਹੋਏ ਸਿਟੀ ਹਾਲ ਜਾਂ ਕਿਸੇ ਪ੍ਰੋਵਿੰਸ ਦੀ ਪਾਰਲੀਮੈਂਟ ਇਮਾਰਤ ਵਿੱਚ ਸਿੱਖ ਨਿਸ਼ਾਨ ਸਾਹਿਬ ਚੜਾਉਣ ਦੀ ਰਸਮ ਕਰ ਆਉਂਦੇ ਹਨ। ਬਹੁਤ ਵਾਰ ਤਾਂ ਇਹ ਵੀ ਖਿਆਲ ਨਹੀਂ ਰੱਖਿਆ ਜਾਂਦਾ ਕਿ ਨਿਸ਼ਾਨ ਸਾਹਿਬ ਦਾ ਆਕਾਰ ਅਤੇ ਬਣਤਰ ਕਿਸੇ ਵਿਰਾਸਤੀ ਬਣਤਰ ਨਾਲ ਮੇਲ ਖਾਂਦੀ ਹੈ ਜਾਂ ਨਹੀਂ। ਆਪਣੇ ਆਪ ਨੂੰ ਵੱਡਾ ਜਤਾਉਣ ਵਾਸਤੇ ਜਾਂ ਬਹਾਨਾ ਬਣਾ ਕੇ ਹੋਰ ਮਸ਼ਹੂਰ ਮਕਸਦ ਪੂਰੇ ਕਰਨ ਦੇ ਲਾਲਸਾ ਨਾਲ ਨੇਤਾਵਾਂ ਵੱਲੋਂ ਇਸ ਮਹੀਨੇ ਨਮਿੱਤ ਸੰਕੀਰਤਨ ਅਤੇ ਪਾਠ ਕਰਵਾਏ ਜਾਣਗੇ ਪਰ ਸ਼ਾਬਾਸ਼ ਦੇਣੀ ਪਵੇਗੀ ਉਹਨਾਂ ਨੂੰ ਜੋ ਗੁੰਮਨਾਮ ਰਹਿ ਕੇ ਕੁੱਝ ਠੋਸ ਕਰਨਗੇ। ਕੋਈ ਭਲਾ ਸਿੱਖ ਜੋ ਗੁਆਢੀਂ ਦੀ ਬਰਫ਼ ਹਟਾ ਦੇਂਦਾ ਹੈ, ਮੀਂਹ ਝੱਖੜ ਤੋਂ ਬਾਅਦ ਸੜਕ ਸਾਫ ਕਰ ਦੇਂਦਾ ਹੈ, ਕਿਸੇ ਬਿਮਾਰ ਦੀ ਬਿਨਾ ਲਾਲਸਾ ਤਾਮੀਰਦਾਰੀ ਕਰ ਦੇਂਦਾ ਹੈ। ਸਿੱਖੀ ਵਿਰਾਸਤ ਤਾਂ ਅਜਿਹੇ ਲੋਕਾਂ ਦੇ ਮੋਢਿਆਂ ਚੜ ਕੇ ਅੱਗੇ ਚੱਲਦੀ ਆਈ ਹੈ ਅਤੇ ਚੱਲਦੀ ਰਹੇਗੀ। ਬਰੈਂਪਟਨ ਵਿੱਚ ਬਰੈਂਪਟਨ ਸਿਟੀ, ਰੀਜਨ ਆਫ ਪੀਲ ਅਤੇ ਰੋਜ਼ ਥੀਏਟਰ (ਬਰੈਂਪਟਨ ਸਿਟੀ ਦੀ ਮਲਕੀਅਤ) ਦੇ ਸਹਿਯੋਗ ਨਾਲ ਸਿੱਖ ਹੈਰੀਟੇਜ ਮੰਥ ਮਨਾਇਆ ਜਾਂਦਾ ਹੈ ਜਿਸ ਦੌਰਾਨ ਕਈ ਚੰਗੇ ਪ੍ਰੋਗਰਾਮ ਉਲੀਕੇ ਜਾਂਦੇ ਹਨ। ਇਸਦੀ ਵੈੱਬਸਾਈਟ ਮੁਤਾਬਕ ਪਿਛਲੇ ਸਾਲ 10,000 ਦੇ ਕਰੀਬ ਲੋਕਾਂ ਨੇ ਮਹੀਨਾ ਭਰ ਹੋਏ ਜਸ਼ਨਾਂ ਵਿੱਚ ਹਿੱਸਾ ਲਿਆ। ਪ੍ਰਬੰਧਕਾਂ ਦਾ ਆਖਣਾ ਹੈ ਕਿ ਇਹ ਮਹੀਨਾ ਕਲਾ, ਸੱਭਿਆਚਾਰ ਅਤੇ ਵਿਰਾਸਤ ਦੇ ਜਸ਼ਨਾਂ ਦਾ ਸਬੱੱਬ ਹੈ ਪਰ ਸੱਮੁਚੀ ਵੈੱਬਸਾਈਟ ਉੱਤੇ ਕਿਸੇ ਪ੍ਰਬੰਧਕ, ਪ੍ਰਬੰਧਕੀ ਕਮੇਟੀ ਜਾਂ ਇਸ ਨੂੰ ਚਲਾਉਣ ਵਾਲੇ ਆਗੂਆਂ ਦੇ ਨਾਮ ਦਾ ਪਤਾ ਨਹੀਂ ਹੈ। ਸਰਕਾਰ ਦੇ ਫੰਡ ਲੈ ਕੇ ਚੱਲਣ ਵਾਲੀਆਂ ਸੰਸਥਾਵਾਂ ਨੂੰ ਨਿਰਸਵਾਰਥੀ ਸੇਵਦਾਰਾਂ ਵਾਗੂੰ ਗੁੰਮਨਾਮ ਰਹਿਣ ਦੀ ਲੋੜ ਨਹੀਂ ਹੋਣੀ ਚਾਹੀਦੀ। ਇਸ ਵੈੱਬਸਾਈਟ ਉੱਤੇ ਕੁੱਝ ਅਜਿਹੇ ਚਿਹਰੇ ਸਾਹਮਣੇ ਲਿਆਂਦੇ ਜਾ ਸਕਦੇ ਹਨ ਜੋ ਨਿਰਸਵਾਰਥ ਸੇਵਾ ਜਾਂ ਸਿੱਖ ਧਰਮ ਲਈ ਨਿਵੇਕਲੇ ਯੋਗਦਾਨ ਲਈ ਜਾਣੇ ਜਾਂਦੇ ਹੋਣ ਅਤੇ ਸਿੱਖ ਦਿੱਖ ਦੇ ਮਾਡਲ ਵੀ ਹੋਣ। ਵਿਸ਼ਵ ਜੰਗ ਵਿੱਚ ਪੰਜਾਬ ਤੋਂ ਆ ਕੇ ਕੈਨੇਡਾ ਦੀਆਂ ਫੌਜਾਂ ਨਾਲ ਲੜਨ ਵਾਲੇ ਬੁੱਕਮ ਸਿੰਘ ਦੇ ਨਾਮ ਬਰੈਂਪਟਨ ਵਿੱਚ ਸਕੂਲ ਦਾ ਨਾਮ ਰੱਖਿਆ ਜਾਣਾ ਇੱਕ ਅੱਛੀ ਮਿਸਾਲ ਹੈ ਅਤੇ ਇੱਕ ਅੱਛਾ ਚਿੰਨ ਹੈ। ਬੇਸ਼ੱਕ ਸਿੱਖ ਕੌਮ, ਇਸਦਾ ਸਿਧਾਂਤ ਅਤੇ ਇਸਦਾ ਕਿਰਦਾਰ ਮਹਿਜ਼ ਚਿੰਨਾਂ ਤੱਕ ਸੀਮਤ ਨਹੀਂ ਹੈ ਪਰ ਚਿੰਨਾਂ ਦਾ ਆਪਣਾ ਵੱਡਾ ਯੋਗਦਾਨ ਹੈ। ਹੱਕ ਸੱਚ ਉੱਤੇ ਪਹਿਰਾ ਦੇਣਾ, ਕਿਰਤ ਕਰਨੀ, ਵੰਡ ਛੱਕਣਾ, ਜਾਮ ਜੱਪਣਾ ਅਤੇ ਵਾਹਿਗੁਰੂ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਅਜਿਹੇ ਰੱਬੀ ਨੁਕਤੇ ਹਨ ਜਿਹਨਾਂ ਉੱਤੇ ਅਮਲ ਕੀਤਿਆਂ ਹੀ ਗੱਲ ਬਣਨੀ ਹੈ। ਕਿਸੇ ਵੀ ਗੱਲ ਦਾ ਅਸਰ ਉਸ ਵੇਲੇ ਵਧੇਰੇ ਹੁੰਦਾ ਹੈ ਜਦੋਂ ਸਲਾਹ ਦੇਣ ਵਾਲਾ ਉਸ ਗੱਲ ਨੂੰ ਅਮਲ ਸੰਪੂਰਨਤਾ ਨਾਲ ਖੁਦ ਵਿੱਚ ਧਾਰਨ ਕਰ ਚੁੱਕਾ ਹੋਵੇ। ਅੱਜ ਅਸੀਂ ਵੱਡੇ 2 ਸਮਾਗਮ ਹੁੰਦੇ ਤਾਂ ਵੇਖਦੇ ਹਾਂ ਪਰ ਇਹਨਾਂ ਕਦਰਾਂ ਕੀਮਤਾਂ ਉੱਤੇ ਪਹਿਰਾ ਦੇਣ ਵਾਲੇ ਚੋਣਵੇਂ ਯੋਧੇ ਸਾਡੇ ਵਿੱਚੋਂ ਦਿਨੋ ਦਿਨ ਗਾਇਬ ਹੁੰਦੇ ਜਾ ਰਹੇ ਹਨ। ਜਿੱਥੇ ਕੈਨੇਡਾ ਵਿੱਚ ਸਿੱਖੀ ਸਿਧਾਂਤਾਂ ਬਾਰੇ ਜਨਤਕ ਚੇਤਨਾ ਪੈਦਾ ਕਰਨਾ ਬਹੁਤ ਅੱਛਾ ਕਾਰਜ ਹੈ, ਉਸਦੇ ਨਾਲ ਅਮਲਾਂ ਨੂੰ ਸੀਨੇ ਲਾ ਕੇ ਜਿਊਣਾ ਹੋਰ ਵੀ ਚੰਗੀ ਗੱਲ ਹੈ।-ਪੰਜਾਬੀ ਪੋਸਟ ਸੰਪਾਦਕੀ
ਤ੍ਰਿਣਮੂਲ ਦੇ ਚੋਣ ਮੈਨੀਫੈਸਟੋ ’ਚ ਸੀ. ਏ. ਏ. ਰੱਦ ਕਰਨ ਦਾ ਵਾਅਦਾ
ਕੋਲਕਾਤਾ,– ਤ੍ਰਿਣਮੂਲ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਬੁੱਧਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕੀਤਾ, ਜਿਸ ’ਚ ਕੇਂਦਰ ਦੀ ਸੱਤਾ ’ਚ ਆਉਣ ’ਤੇ ਕਈ ਸਮਾਜਿਕ ਕਲਿਆਣਕਾਰੀ