ਵਾਸ਼ਿੰਗਟਨ — ਅਮਰੀਕਾ ‘ਚ ਰਹਿ ਰਹੇ ਸਿੱਖ ਭਾਈਚਾਰੇ ਨੇ ਅਮਰੀਕੀ ਜਨਗਣਨਾ ਬਿਊਰੋ ਤੋਂ 2020 ਦੀ ਜਨਗਣਨਾ ‘ਚ ਆਪਣੇ ਭਾਈਚਾਰੇ ਲਈ ਇਕ ਵੱਖਰੀ ਸ਼੍ਰੇਣੀ ਦੀ ਮੰਗ ਕੀਤੀ ਹੈ। ਸਿੱਖਾਂ ਦੇ ਇਕ ਹਿਮਾਇਤੀ ਸੰਗਠਨ ਨੇ ਇਹ ਕਿਹਾ ਹੈ। ਯੂਨਾਈਟੇਡ ਸਿੱਖ ਨੇ ਯੂ. ਐੱਸ. ਸੇਂਸਸ ਬਿਊਰੋ ਨੂੰ ਸੌਂਪੇ ਇਰ ਬਿਆਨ ‘ਚ ਕਿਹਾ ਹੈ ਕਿ ਸਾਲ 2020 ਜਨਗਣਨਾ ‘ਚ ਸਿੱਖਾਂ ਦੀ ਸਵੈ-ਪਛਾਣ ਦੀ ਇਜਾਜ਼ਤ ਦੇਣ ਨਾਲ ਹਰ ਕਿਸੇ ਦੀ ਪਛਾਣ ਹੋਵੇਗੀ, ਤਾਂਕਿ ਸਿੱਖ ਭਾਈਚਾਰੇ ਖਿਲਾਫ ਧੌਂਸ ਦਿਖਾਉਣ ਅਤੇ ਨਫਰਤ ਨਾਲ ਪ੍ਰੇਰਿਤ ਦੋਸ਼ਾਂ ਨਾਲ ਨਜਿੱਠਿਆ ਜਾ ਸਕੇ। ਇਸ ‘ਚ ਕਿਹਾ ਗਿਆ ਹੈ ਕਿ ਅਮਰੀਕਾ ‘ਚ 100 ਸਾਲ ਪਿੱਛੇ ਜਾ ਕੇ ਵੀ ਆਪਣੇ ਬਜ਼ੁਰਗਾਂ ਦੇ ਮੌਜੂਦ ਰਹਿਣ ਦਾ ਪੱਤਾ ਲਾ ਸਕਦੇ ਹਨ, ਜਦੋਂ ਕਈ ਲੋਕ ਕੰਮ ਕਰਨ ਲਈ ਕੈਲੇਫੋਰਨੀਆ ਆਏ ਸਨ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


