ਵੀਰਪਾਲ ਭਗਤਾ, ਭਗਤਾ ਭਾਈਕਾ

ਜ਼ਿਲ੍ਹਾ ਯੂਥ ਅਫਸਰ ਨਹਿਰੂ ਯੁਵਾ ਕੇਂਦਰ ਬਠਿੰਡਾ ਹਰਸ਼ਰਨ ਸਿੰਘ ਦੀ ਅਗਵਾਈ ਵਿਚ ਪਿੰਡ ਸਿਰੀਏਵਾਲਾ ਵਿਖੇ ਹਿੰਦੀ ਦਿਵਸ ਸਬੰਧੀ ਪੋ੍ਗਰਾਮ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਹਿਰੂ ਯੁਵਾ ਕੇਂਦਰ ਬਲਾਕ ਇੰਚਾਰਜ ਅਜੈਪਾਲ ਸਿੰਘ ਸਿਰੀਏਵਾਲਾ ਨੇ ਦੱਸਿਆ ਕਿ ਹਿੰਦੀ ਦਿਵਸ ਦੇ ਸਬੰਧ ਵਿਚ ਕਦਮ ਕਲੱਬ ਸਿਰੀਏਵਾਲਾ ਦੇ ਸਹਿਯੋਗ ਨਾਲ ਸ਼ਹੀਦ ਸੁਖਦੇਵ ਸਿੰਘ ਅਟਵਾਲ ਯਾਦਗਾਰੀ ਲਾਇਬੇ੍ਰਰੀ ਵਿਚ ਲੇਖ ਮੁਕਾਬਲੇ ਕਰਵਾਏ ਗਏ। ਇਸ ਵਿਚ 30 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ। ਲੇਖ ਮੁਕਾਬਲਿਆਂ ਵਿੱਚੋਂ ਮਨਪ੍ਰਰੀਤ ਕੌਰ, ਜਸਲੀਨ ਕੌਰ ਅਤੇਸੁਮਨਦੀਪ ਕੌਰ ਨੇ ਕ੍ਰਮਵਾਰ ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਅੰਤ ਵਿੱਚ ਪ੍ਰਤੀਯੋਗੀਆ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਇਸ ਮੌਕੇ ਕਦਮ ਕਲੱਬ ਸਰਪ੍ਰਸਤ ਮਾ. ਸੁਰਿੰਦਰ ਸਿੰਘ ਸਿਰੀਏਵਾਲਾ ਨੇ ਦੱਸਿਆ ਕਿ ਬੱਚਿਆਂ ਨੂੰ ਲਾਇਬੇ੍ਰਰੀ ਅਤੇ ਕਿਤਾਬਾਂ ਨਾਲ ਜੋੜਨ ਲਈ ਹਰ ਸੰਭਵ ਉਪਰਾਲੇ ਕੀਤੇ ਜਾਂਦੇ ਹਨ ਤਾਂ ਜੋ ਸਾਡਾ ਆਉਣ ਵਾਲਾ ਭਵਿੱਖ ਵਧੀਆ ਹੋ ਸਕੇ। ਇਸ ਮੌਕੇ ਕਲੱਬ ਆਗੂ ਸਤਨਾਮ ਸਿੰਘ, ਹਰਿੰਦਰ ਸਿੰਘ, ਅੰਮਿ੍ਤਪਾਲ ਸਿੰਘ, ਹਰਪ੍ਰਰੀਤ ਸਿੰਘ, ਗੁਰਪ੍ਰਰੀਤ ਸਿੰਘ ਹਾਜ਼ਰ ਸਨ।