Ad-Time-For-Vacation.png

ਸਿਟੀ ਆਫ਼ ਸਰੀ ਵਲੋਂ ਆਯੋਜਿਤ ‘ਸੀਨੀਅਰਜ਼ ਵੀਕ’ ਦੇ ਜਸ਼ਨ ਸਫਲਤਾਪੂਰਵਕ ਸਮਾਪਤ

ਸਰੀ, ਬੀ.ਸੀ.- ਸਰੀ ਸ਼ਹਿਰ ਵੱਲੋਂ ਆਯੋਜਿਤ ‘ਬਜ਼ੁਰਗਾਂ ਦਾ ਹਫ਼ਤਾ’ (Seniors Week) 1 ਤੋਂ 7 ਜੂਨ, 2025 ਤੱਕ ਰੌਣਕਮਈ ਅਤੇ ਦਿਲਚਸਪ ਸਮਾਗਮ ਸਫਲਤਾਪੂਰਵਕ ਸਮਾਪਤ ਹੋ ਗਏ । ਹਫ਼ਤਾ ਭਰ ਚੱਲੇ ਇਨ੍ਹਾਂ ਸਮਾਗਮਾਂ ਵਿੱਚ ਸ਼ਹਿਰ ਭਰ ‘ਚ ਕਈ ਤਰ੍ਹਾਂ ਦੀਆਂ ਮੁਫ਼ਤ ਸਰਗਰਮੀਆਂ ਅਤੇ ਪਰੋਗਰਾਮ ਉਲੀਕੇ ਗਏ ਸਨ, ਜਿਨ੍ਹਾਂ ਨਾਲ ਬਜ਼ੁਰਗਾਂ ਨੂੰ ਚੁਸਤ-ਫ਼ੁਰਤ ਰਹਿਣ, ਕੁੱਝ ਨਵਾਂ ਸਿੱਖਣ ਅਤੇ ਭਾਈਚਾਰੇ ਵਿੱਚ ਹੋਰਨਾਂ ਲੋਕਾਂ ਨਾਲ ਮੇਲ-ਮਿਲਾਪ ਵਧਾਉਣ ਲਈ ਇਕੱਠੇ ਕੀਤਾ ਗਿਆ।

ਮੇਅਰ ਬਰੈਂਡਾ ਲੌਕ ਨੇ ਕਿਹਾ,“ਸਾਡਾ ਭਾਈਚਾਰਾ ਉਦੋਂ ਵਧਦਾ-ਫੁੱਲਦਾ ਹੈ, ਜਦੋਂ ਹਰ ਕਿਸੇ ਨੂੰ ਸਰਗਰਮ, ਕਾਰਜਸ਼ੀਲ ਅਤੇ ਸੰਪਰਕ ‘ਚ ਰਹਿਣ ਦਾ ਮੌਕਾ ਮਿਲਦਾ ਹੈ। ਬਜ਼ੁਰਗਾਂ ਦਾ ਹਫ਼ਤਾ 55+ ਸਾਲ ਦੀ ਉਮਰ ਦੇ ਵਸਨੀਕਾਂ ਲਈ  ਨਵੀਆਂ ਖੇਡਾਂ ਅਜ਼ਮਾਉਣ, ਦੋਸਤੀਆਂ ਬਣਾਉਣ ਅਤੇ ਰਿਸ਼ਟ-ਪੁਸ਼ਟ ਜੀਵਨ ਸ਼ੈਲੀ ਅਪਣਾਉਣ ਦਾ ਵਧੀਆ ਮੌਕਾ ਦੇ ਰਿਹਾ ਹੈ। ਮੈਂ ਅਤਿਅੰਤ ਖ਼ੁਸ਼ ਹਾਂ ਕਿ ਅਸੀਂ ਆਪਣੇ ਭਾਈਚਾਰੇ ਨੂੰ ਜਸ਼ਨ ਦੇ ਇਸ ਕਾਮਯਾਬ ਹਫ਼ਤੇ ਰਾਹੀਂ ਸਹਾਰਾ ਦੇ ਸਕਣ ਦੇ ਯੋਗ ਹੋਏ ਹਾਂ।”

ਹਫ਼ਤੇ ਦੌਰਾਨ ਭਾਗ ਲੈਣ ਵਾਲਿਆਂ ਨੂੰ ‘ਟ੍ਰਾਈ ਇਟ’ ਪਾਸਪੋਰਟ  (‘Try It’ Passport) ਲੈਣ ਲਈ ਉਤਸ਼ਾਹਿਤ ਕੀਤਾ ਗਿਆ ਸੀ, ਜਿਸ ‘ਤੇ ਹਰ ਗਤੀਵਿਧੀ ਵਿੱਚ ਭਾਗ ਲੈਣ ਉਪਰੰਤ ਸਟੈਂਪ ਲਾਈ ਜਾਂਦੀ ਸੀ। ਇਸ ਰਾਹੀਂ ਉਨ੍ਹਾਂ ਨੂੰ ਇੱਕ ਸਾਲਾਨਾ ਰਿਕਰੀਏਸ਼ਨ ਪਾਸ ਜਿੱਤਣ ਦਾ ਮੌਕਾ ਮਿਲਦਾ ਸੀ। ਮੁਫ਼ਤ ਗਤੀਵਿਧੀਆਂ ਵਿੱਚ ਪਾਵਰ ਵਾਕਿੰਗ, ਸਰਕਟ ਟਰੇਨਿੰਗ, ਬੈਡਮਿੰਟਨ ਅਤੇ ਹੋਰ ਬਹੁਤ ਕੁੱਝ ਸ਼ਾਮਲ ਸੀ- ਹਰੇਕ ਗਤੀਵਿਧੀ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਸੀ ਕਿ ਉਹ ਬਜ਼ੁਰਗਾਂ ਨੂੰ ਦਰਪੇਸ਼ ਰੁਕਾਵਟਾਂ ਨੂੰ ਦੂਰ ਕਰੇ ਅਤੇ ਸਿਹਤਮੰਦ ਰਹਿਣ ਦੇ ਨਾਲ -ਨਾਲ ਮੌਜ-ਮਸਤੀ ਕਰਨ ਦੇ ਨਵੇਂ ਤਰੀਕਿਆਂ ਦੀ ਪੜਚੋਲ ਕਰਨ ਲਈ ਉਨ੍ਹਾਂ ਨੂੰ ਉਤਸ਼ਾਹਿਤ ਕਰੇ।

7 ਜੂਨ ਨੂੰ ਹੋਏ ਹੈੱਲਥ ਐਂਡ ਵੈਲਨੈੱਸ ਫੋਰਮ (Health and Wellness Forum) ਦੇ ਜਸ਼ਨ ਸਿਖ਼ਰ ਤੇ ਸਨ, ਜਿਸ ਵਿੱਚ ਪੇਸ਼ਕਾਰੀਆਂ, ਪ੍ਰਦਰਸ਼ਨਾਂ, ‘ਟਰਾਈ ਇੱਟ’ ਸੈਂਪਲਰ ਗਤੀਵਿਧੀਆਾਂ ਅਤੇ ਭਾਈਚਾਰੇ ਦੇ ਉਮਰ-ਅਨੁਕੂਲ ਸਰਗਰਮੀ ਵਾਲੇ ਬੂਥਾਂ ਵਿੱਚ ਰੁਝੇਵੇਂ ਭਰੇ ਦਿਨ ‘ਚ ਹਾਜ਼ਰ ਹੋਏ 127 ਲੋਕਾਂ ਦਾ ਸਵਾਗਤ ਕੀਤਾ ਗਿਆ। ਜਿਸ ਵਿੱਚ ਕਈ ਵਿਸ਼ਿਆਂ ਤੇ

ਮਾਹਰਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਜਿਵੇਂ ਕਿ: ਸਮਾਜਿਕ ਤੌਰ ‘ਤੇ ਜੁੜੇ ਰਹਿਣਾ, ਬਜ਼ੁਰਗਾਂ ਸੰਬੰਧੀ ਕਾਨੂੰਨ, ਕਮਿਊਨਿਟੀ ਦੀ ਸੁਰੱਖਿਆ, ਵਰਚੂਅਲ ਸਿਹਤ ਸੰਭਾਲ ਤਕਨਾਲੋਜੀ ਤੇ ਪਹੁੰਚਯੋਗਤਾ ਅਤੇ ਕੰਪਿਊਟਰ ਬਾਰੇ ਆਮ ਮਿੱਥ ਆਦਿ । ਇਸ ਸਮਾਗਮ ਵਿੱਚ 28 ਤੋਂ ਵੱਧ ਸਰੋਤ ਬੂਥ, ਦਰਵਾਜ਼ੇ ‘ਤੇ ਮਿਲਣ ਵਾਲੇ ਇਨਾਮ ਅਤੇ ਸੈਂਪਲਰ ਗਤੀਵਿਧੀਆਂ ਵੀ ਸ਼ਾਮਲ ਸਨ- ਜਿਨ੍ਹਾਂ ਸਦਕਾ ਇਸ ਹਫ਼ਤੇ ਦਾ ਅੰਤ ਰੌਣਕਮਈ ਅਤੇ ਜਾਣਕਾਰੀ ਭਰਪੂਰ ਹੋ ਨਿੱਬੜਿਆ।

ਸਰੀ ਦੀ ਉਮਰ-ਅਨੁਕੂਲ ਰਣਨੀਤੀ (Surrey’s Age Friendly Strategy) ਉਨ੍ਹਾਂ ਉਪਰਾਲਿਆਂ ਨੂੰ ਤਰਜੀਹ ਦਿੰਦੀ ਹੈ ਜਿਹੜੇ ਬਜ਼ੁਰਗਾਂ ਦਾ ਸਮਰਥਨ ਕਰਦੇ ਹਨ, ਉਨ੍ਹਾਂ ਨੂੰ ਆਹਰੇ ਲਾਈ ਰੱਖਦੇ ਹਨ ਅਤੇ ਉਨ੍ਹਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਂਦੇ ਹਨ। ਇਹ ਹਰ ਉਮਰ ਲਈ ਇੱਕ ਅਨੰਦਮਈ,  ਸਮੂਹਿਕ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਲਈ ਸਿਟੀ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ।

ਬਜ਼ੁਰਗਾਂ ਬਾਰੇ ਭਵਿੱਖ ਦੇ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਬਾਰੇ ਵਧੇਰੇ ਜਾਣਕਾਰੀ ਲਈ surrey.ca/seniorsweek  ‘ਤੇ ਜਾਓ।

Share:

Facebook
Twitter
Pinterest
LinkedIn
matrimonail-ads
On Key

Related Posts

ਧਾਰਮਿਕ ਮਾਮਲਿਆਂ ’ਚ ਦਖ਼ਲ ਨਾ ਦੇਵੇ ਪੰਜਾਬ ਸਰਕਾਰ: ਅੰਤ੍ਰਿੰਗ ਕਮੇਟੀ

ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਵਸ ਸਮਾਗਮ ਆਪਣੇ

ਭਾਰਤ ਵਿਚ ਕਈ ਮਾਮਲਿਆਂ ਵਿੱਚ ਲੋੜੀਂਦਾ ਭਗੌੜਾ ਸ਼ੱਕੀ ਭਾਰਤੀ ਕੈਲੀਫੋਰਨੀਆ ਵਿਚ ਗ੍ਰਿਫਤਾਰ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕਤਲ ਦੀ ਕੋਸ਼ਿਸ਼,ਫਿਰੌਤੀ, ਅਪਰਾਧਿਕ ਸਾਜਿਸ਼ ਤੇ ਹੱਥਿਆਰਾਂ ਦੀ ਗੈਰ ਕਾਨੂੰਨੀ ਵਰਤੋਂ ਸਮੇਤ ਕਈ ਗੰਭੀਰ ਮਾਮਲਿਆਂ ਵਿਚ ਭਾਰਤ ਨੂੰ ਲੋੜੀਂਦੇ ਇਕ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.