ਸਿਆਟਲ, (ਗੁਰਚਰਨ ਸਿੰਘ ਢਿੱਲੋਂ)-ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਗੁਰਦੁਆਰਾ ਕੈਂਟ ਵਿਚ ਸ: ਹਰੀ ਸਿੰਘ ਨਲੂਆ ਦਾ ਸ਼ਹੀਦੀ ਦਿਵਸ ਮਨਾਇਆ ਗਿਆ। ਇਸ ਮੌਕੇ ਹਫ਼ਤਾਵਾਰੀ ਪ੍ਰੋਗਰਾਮ ਵਿਚ ਭਾਈ ਸਾਧੂ ਸਿੰਘ ਨੇ ਕਥਾ ਰਾਹੀਂ, ਭਾਈ ਪਿ੍ਥੀਪਾਲ ਸਿੰਘ ਦੇ ਕੀਰਤਨੀ ਜਥੇ ਨੇ ਕੀਰਤਨ ਰਾਹੀਂ ਅਤੇ ਕਵੀਸ਼ਰੀ ਜਥੇ ਸੁਲੱਖਣ ਸਿੰਘ, ਹਰਦੀਪ ਸਿੰਘ ਚੀਮਾ, ਕਸ਼ਮੀਰ ਸਿੰਘ ਕੋਮਲ ਤੇ ਮੱਖਣ ਸਿੰਘ ਦਸਮੇਸ਼ ਨਗਰੀਆ ਨੇ ਕਵੀਸ਼ਰੀ ਵਾਰਾਂ ਗਾ ਕੇ ਸ: ਹਰੀ ਸਿੰਘ ਨਲੂਆ ਦੇ ਸ਼ਹੀਦੀ ਇਤਿਹਾਸ ਬਾਰੇ ਚਾਨਣਾ ਪਾਇਆ। ਭਾਈ ਕਾਰਜ ਸਿੰਘ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਸਮੇਂ ਮਹਿੰਦਰ ਸਿੰਘ ਨਿੱਝਰ ਤੇ ਬੀਬੀ ਸੁਰਜੀਤ ਕੌਰ ਵੱਲੋਂ ਆਪਣੇ ਬੱ ਚਿਆਂ ਗੁਮਿੰਦਰ ਸਿੰਘ ਗਿੰਦੀ ਨਿੱਝਰ ਤੇ ਰਮਿੰਦਰ ਕੌਰ ਦੇ 26ਵੇਂ ਜਨਮ ਦਿਨ ਦੀ ਖੁਸ਼ੀ ਤੇ ਸ਼ੁਕਰਾਨੇ ਵਜੋਂ ਲੰਗਰਾਂ ਦੀ ਸੇਵਾ ਕਰਵਾਈ ਗਈ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


