ਸਿਆਟਲ(ਗੁਰਚਰਨ ਸਿੰਘ ਢਿੱਲੋਂ) ਅਮਰੀਕਾ ਦੇ ਇਤਿਹਾਸ ਵਿੱਚ ਸਿਆਟਲ ਦੇ ਹੋਣਹਾਰ ਨੌਜਵਾਨ ਕੈਪਟਨ ਸਿਮਰਤਪਾਲ ਸਿੰਘ ਨੂੰ ਅਮਰੀਕਾ ਦੀ ਫੌਜ ਵਿੱਚ ਪਹਿਲੀ ਵਾਰ ਸਿੱਖੀ ਸਰੂਪ ਵਿੱਚ ਸੇਵਾ ਕਰਨ ਦੀ ਇਜ਼ਾਜ਼ਤ ਮਿਲੀ ਹੈ।ਕੈਪਟਨ ਸਿਮਰਤਪਾਲ ਸਿੰਘ ਲੰਮੇ ਸਮੇਂ ਤੋਂ ਸਿੱਖੀ ਸਰੂਪ ਵਿੱਚ ਅਮਰੀਕੀ ਫੌਜ ਵਿੱਚ ਸੇਵਾ ਕਰਨ ਲਈ ਜਦੋ ਜ਼ਹਿਦ ਕਰ ਰਹੇ ਸਨ। ਜਿਨਾ ਦੀ ਅਖੀਰ ਵਿੱਚ ਜਿੱਤ ਹੋਈ।ਸਿਆਟਲ ਦੇ ਸਿੱਖ ਭਾਈ ਚਾਰੇ ਨੇ ਜਿਥੇ ਸਿਮਰਤਪਾਲ ਸਿੰਘ ਨੂੰ ਉਨਾ ਦੀ ਜਿੱਤ ਤੇ ਵਧਾਈ ਦਿਤੀ ਉਥੇ ਸਿਆਟਲ ਦੇ ਸਮੂੰਹ ਭਾਈਚਾਰੇ ਵਿੱਚ ਖੁਸ਼ੀ ਦੀ .ਲਹਿਰ ਹੈ।ਹੀਰਾ ਸਿੰਘ ਭੁੱਲਰ ,ਹਰਸ਼ਿੰਦਰ ਸਿੰਘ ਸੰਧੂ,ਰਾਜਬੀਰ ਸਿੰਘ ਸੰਧੂ, ਅਤੇ ਕਰਨਲ ਹਰਦਿਆਲ ਸਿੰਘ ਨੇ ਇਸ ਫੈਸਲੇ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਕਿਹਾ ਕਿ ੲਹ ਸਿੱਖ ਕੌਮ ਦੀ ਬਹੁਤ ਵੱਡੀ ਪ੍ਰਾਪਤੀ ਹੈ।ਉਨਾ ਨੇ ਜਦੋ ਜਹਿਦ ਕਰਨ ਵਾਲੇ ਕੈਪਟਨ ਸਿਮਰਤਪਾਲ ਸਿੰਘ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


