ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ : ਭਾਰਤੀ ਫਾਊਂਡੇਸ਼ਨ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਸੱਤਿਆ ਭਾਰਤੀ ਸੀਨੀਅਰ ਸੈਕੰਡਰੀ ਸਕੂਲ ਰੌਣੀ ਵਿਖੇ ਪਿੰ੍ਸੀਪਲ ਅਗਮ ਬਜਾਜ ਦੀ ਅਗਵਾਈ ਹੇਠ ਸਾਲਾਨਾ ਰੰਗ-ਤਰੰਗ ਸੱਭਿਆਚਾਰਕ ਪੋ੍ਗਰਾਮ ਵੱਡੇ ਪੱਧਰ ‘ਤੇ ਕਰਵਾਇਆ ਗਿਆ। ਸਮਾਗਮ ਦੀ ਆਰੰਭਤਾ ਭਾਈ ਘਨੱ੍ਹਈਆ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਵਿੰਦਰ ਸਿੰਘ ਪੰਧੇਰ ਰੌਣੀ, ਕੁਲਦੀਪ ਸਿੰਘ ਕੈਨੇਡਾ, ਪ੍ਰਧਾਨ ਹਰਜਿੰਦਰ ਸਿੰਘ ਤੇ ਮਾਸਟਰ ਕੁਲਦੀਪ ਸਿੰਘ ਆਦਿ ਨੇ ਸਮਾਂ ਰੋਸ਼ਨ ਕਰ ਕੇ ਕੀਤੀ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁਜੇ ਹੈਲਥ ਇੰਸਪੈਕਟਰ ਸ਼ਿੰਗਾਰਾ ਸਿੰਘ ਮੁੱਲਾਂਪੁਰ ਵੱਲੋਂ ਸਕੂਲ ਨੂੰ ਮਾਲੀ ਮਦਦ ਦਿੱਤੀ ਗਈ ਤੇ ਉਨ੍ਹਾਂ ਨੇ ਲੋੜਵੰਦ ਬੱਚਿਆਂ ਨੂੰ ਉੱਚ ਵਿਦਿਆ ਲਈ ਮਾਲੀ ਮਦਦ ਦੇਣ ਦਾ ਭਰੋਸਾ ਦਿੱਤਾ। ਪੋ੍ਗਰਾਮ ਦੌਰਾਨ ਬੱਚਿਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਸਕਿੱਟਾਂ ਦੇ ਰੂਪ ‘ਚ ਸਮਾਜ ਨੂੰ ਸੇਧ ਦੇਣ ਵਾਲੇ ਪੋ੍ਗਰਾਮ, ਭਰੂਣ ਹਤਿਆ ਤੇ ਨਸ਼ੇ ਸਬੰਧੀ ਪੋ੍ਗਰਾਮ ਪੇਸ਼ ਕੀਤੇ ਤੇ ਵੱਡੇ ਬੱਚਿਆਂ ਨੇ ਗਿੱਧਾ ਤੇ ਭੰਗੜਾ ਪੇਸ਼ ਕਰ ਕੇ ਮਹਿਮਾਨਾਂ ਦਾ ਮਨ ਮੋਹ ਲਿਆ। ਇਸ ਦੌਰਾਨ ਬਚਿਆ ਦੇ ਕੁਇਜ ਤੇ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ। ਪ੍ਰਧਾਨ ਰਵਿੰਦਰ ਸਿੰਘ ਪੰਧੇਰ ਤੇ ਮਾਸਟਰ ਕੁਲਦੀਪ ਸਿੰਘ ਕੈਨੇਡਾ ਨੇ ਪਿੰ੍ਸੀਪਲ ਅਗਮ ਬਜਾਜ ਤੇ ਸਮੂਹ ਸਟਾਫ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਸੱਭਿਆਚਾਰਕ ਤੇ ਹੋਰ ਗਤੀਵਿਧੀਆਂ ‘ਚ ਹਿੱਸਾ ਲੈਣਾ ਚਾਹੀਦਾ ਹੈ। ਮਹਿਮਾਨਾਂ ਵੱਲੋਂ ਬੱਚਿਆਂ ਨੂੰ ਸਰਟੀਫਿਕੇਟ ਤੇ ਗੋਲਡ ਮੈਡਲ ਭੇਟ ਕੀਤੇ ਗਏ। ਆਖੀਰ ‘ਚ ਪਿੰ੍ਸੀਪਲ ਅਗਮ ਬਜਾਜ ਵੱਲੋਂ ਪੁੱਜੇ ਮਹਿਮਾਨਾਂ ਤੇ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਰਵਿੰਦਰ ਸਿੰਘ ਪੰਧੇਰ, ਡਾ.ਸ਼ਿੰਗਾਰਾ ਸਿੰਘ ਮੁੱਲਾਂਪੁਰ, ਮਾਸਟਰ ਕੁਲਦੀਪ ਸਿੰਘ, ਪ੍ਰਧਾਨ ਹਰਜਿੰਦਰ ਸਿੰਘ, ਯੂਥ ਆਗੂ ਪੰਚ ਸਰਬਜੀਤ ਸਿੰਘ ਲੱਕੀ ਰੌਣੀ, ਕੁਲਦੀਪ ਸਿੰਘ ਕੈਨੇਡਾ, ਬਲਜਿੰਦਰ ਸਿੰਘ ਸੋਨੀ, ਹਰਪ੍ਰਰੀਤ ਸਿੰਘ, ਗੁਰਮੇਲ ਸਿੰਘ ਬੀਬੀਪੁਰ, ਦਰਸ਼ਨ ਸਿੰਘ ਭਰਪੂਰਗੜ੍ਹ, ਵਕੀਲ ਪੰਚ, ਰਾਜਵੀਰ ਕੌਰ, ਮੁਨੀਸ਼ ਮਹਿਤਾ, ਮੌਲਵੀ ਮਹੁੰਮਦ ਅਨਵਰ ਆਦਿ ਹਾਜ਼ਰ ਸਨ।


