ਸੁਖਦੇਵ ਗਰਗ, ਜਗਰਾਓਂ : ਬੀਬੀਐੱਸਬੀ ਕਾਨਵੈਂਟ ਸਕੂਲ ਸਿੱਧਵਾਂ ਬੇਟ ਦੇ ਸ਼ਨੀਵਾਰ ਨੂੰ ਕਰਵਾਏ ਸਾਲਾਨਾ ਇਨਾਮ ਵੰਡ ਸਮਾਗਮ ਵਿਚ ਜਿੱਥੇ ਵਿਦਿਆਰਥੀਆਂ ਨੇ ਕਲਾ ਦਾ ਰੰਗ ਬਿਖੇਰਿਆ ਉੱਥੇ ਹਰੇਕ ਖੇਤਰ ਵਿਚ ਸਕੂਲ ਦਾ ਨਾਮ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਸਕੂਲ ਕੈਂਪਸ ਵਿਖੇ ਕਰਵਾਏ ਦਾ ਆਗਾਜ਼ ਜੋਤੀ ਜਗਾਉਣ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਉਪਰੰਤ ਵਿਦਿਆਰਥੀਆਂ ਨੇ ਵੈੱਲਕਮ ਡਾਂਸ, ਕੋਰੀਓਗਰਾਫੀ, ਭੰਗੜਾ ਅਤੇ ਗਿੱਧੇ ਸਮੇਤ ਕਈ ਆਈਟਮਾਂ ਪੇਸ਼ ਕਰ ਕੇ ਹਾਜ਼ਰੀਨਾਂ ਦੀ ਵਾਹ ਵਾਹ ਖੱਟੀ।
ਸਮਾਗਮ ‘ਉਤਕਰਸ਼’ ਦੇ ਮੁੱਖ ਮਹਿਮਾਨ ਦਵਿੰਦਰ ਸਿੰਘ ਮੈਨੇਜਿੰਗ ਡਾਇਰੈਕਟਰ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਨੇ ਸਕੂਲ ਅਤੇ ਬੱਚਿਆਂ ਦੀ ਵਧੀਆ ਕਾਰਗੁਜ਼ਾਰੀ ਦੀ ਵਧਾਈ ਦਿੱਤੀ। ਪਿੰ੍ਸੀਪਲ ਮੋਨਾ ਠਾਕੁਰ ਨੇ ਸਾਲਾਨਾ ਰਿਪੋਰਟ ਪੜ੍ਹਦਿਆਂ ਕਿਹਾ ਕਿ ਬੀਬੀਐੱਸਬੀ ਸਕੂਲ ਸਿੱਖਿਆ ਤੇ ਖੇਡਾਂ ਦੇ ਨਾਲ ਸਮਾਜਿਕ ਗਤੀਵਿਧੀਆਂ ਵੀ ਹਮੇਸ਼ਾ ਮੋਹਰੀ ਰਿਹਾ ਹੈ।
ਸਮਾਗਮ ਵਿੱਚ ਕ੍ਰਿਸ਼ਨ ਕੁਮਾਰ ਬਾਵਾ ਸਾਬਕਾ ਚੇਅਰਮੈਨ ਪੀਐੱਸਆਈਡੀਸੀ ਪੰਜਾਬ, ਪਿੰ੍ਸੀਪਲ ਬਲਦੇਵ ਬਾਵਾ, ਕਰਨੈਲ ਸਿੰਘ ਸਮੇਤ ਮਹਿਮਾਨਾਂ ਨੇ ਸਕੂਲ ਦੀਆਂ ਪ੍ਰਰਾਪਤੀਆਂ ਦੀ ਸ਼ਲਾਘਾ ਕੀਤੀ। ਸਮਾਗਮ ਵਿਚ ਸਿਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਅੱਗੇ ਆਉਣ ਵਾਲੇ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਮਹਿਮਾਨਾਂ ਸਮੇਤ ਮੈਨੇਜਮੈਂਟ ਚੇਅਰਮੈਨ ਸਨੀ ਅਰੋੜਾ, ਵਾਈਸ ਚੇਅਰਮੈਨ ਰਜਿੰਦਰ ਕੁਮਾਰ ਬਾਵਾ, ਪ੍ਰਧਾਨ ਹਰੀਕ੍ਰਿਸ਼ਨ ਭਗਵਾਨ ਦਾਸ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਜਨਰਲ ਸੈਕਟਰੀ ਅੰਜੂ ਬਾਲਾ, ਨਿਤਿਨ ਜਿੰਦਲ, ਗਗਨਦੀਪ ਬਾਵਾ, ਕਮਲਜੀਤ ਬਰਾੜ, ਰਾਜ ਰਾਨੀ, ਉਰਮਿਲਾ ਦੇਵੀ, ਸੋਨੂੰ ਸੱਗੜ, ਪਿੰ੍ਸੀਪਲ ਮੋਨਾ ਠਾਕੁਰ ਅਤੇ ਵਿਮਲ ਚੰਦੋਕ ਪਿੰ੍ਸੀਪਲ ਬੀਬੀਐੱਸਬੀ ਸਕੂਲ ਚੱਕਰ ਨੇ ਇਨਾਮ ਤਕਸੀਮ ਕਰਦਿਆਂ ਇਨਾਮ ਪ੍ਰਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।


