ਸਾਈਕਲ ਤੇ ਐਕਟਿਵਾ ਨੂੰ ਔਡੀ ਦੀ ਟੱਕਰ, ਵਿਦਿਆਰਥੀ ਦੀ ਮੌਤ, 8 ਜ਼ਖ਼ਮੀ

ਟਾਂਡਾ/ਹੁਸ਼ਿਆਰਪੁਰ: ਅੱਜ ਸਵੇਰੇ ਕਰੀਬ 7 ਵਜੇ ਜਲੰਧਰ-ਪਠਾਨਕੋਟ ਕੌਮੀ ਰਾਜ ਮਾਰਗ ‘ਤੇ ਪੈਂਦੇ ਕਸਬਾ ਟਾਂਡਾ ਅਧੀਨ ਆਉਂਦੇ ਪਿੰਡ ਘੜਿਆਲ ਨੇੜੇ ਔਡੀ, ਸਾਈਕਲ ਤੇ ਐਕਟਿਵਾ ‘ਚ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿੱਚ ਸਾਈਕਲ ਸਵਾਰ ਵਿਦਿਆਰਥੀ ਦੀ ਮੌਤ ਹੋ ਗਈ ਜਦਕਿ ਦੋ ਬੱਚਿਆਂ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ। ਇਸ ਘਟਨਾ ‘ਚ ਔਡੀ ਸਵਾਰ ਇੱਕੋ ਪਰਿਵਾਰ ਦੇ ਛੇ ਲੋਕ ਵੀ ਗੰਭੀਰ ਜ਼ਖਮੀ ਹੋਏ ਹਨ। ਉਨ੍ਹਾਂ ਨੂੰ ਜਲੰਧਰ ਹਸਪਤਾਲ ਲਿਜਾਇਆ ਗਿਆ।

ਜਾਣਕਾਰੀ ਮੁਤਾਬਕ ਅੱਜ ਸਵੇਰੇ ਪਿੰਡ ਘੜਿਆਲ ਵੱਲੋਂ ਆਉਂਦੀ ਔਡੀ ਕਾਰ ਜੋ ਪਠਾਨਕੋਟ ਤੋਂ ਜਲੰਧਰ ਜਾ ਰਹੀ ਸੀ, ਅਚਾਨਕ ਸਾਹਮਣੇ ਤੋਂ ਆ ਰਹੇ ਐਕਟਿਵਾ ਨਾਲ ਟਕਰਾ ਗਈ। ਐਕਟਿਵਾ ਸਵਾਰ ਬੱਚੇ ਨੇ ਸੰਤੁਲਨ ਗਵਾ ਦਿੱਤਾ ਜਿਸ ਦਾ ਬਚਾਅ ਕਰਦਿਆਂ ਕਾਰ ਸਵਾਰ ਨੇ ਜਿਵੇਂ ਹੀ ਕਾਰ ਦੀ ਕਟਾਈ ਕੀਤੀ ਤਾਂ ਕਾਰ ਸਾਈਕਲ ਸਵਾਰ ਦੋ ਸਕੇ ਭਰਾਵਾਂ ‘ਚ ਜਾ ਵੱਜੀ। ਇਸ ਨਾਲ ਸਾਈਕਲ ਸਵਾਰ ਭਰਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਦੂਜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਘਟਨਾ ਚ ਮਾਰੇ ਗਏ ਵਿਦਿਆਰਥੀ ਦੀ ਪਛਾਣ ਮਨਪ੍ਰੀਤ ਸਿੰਘ ਨਿਵਾਸੀ ਰਾਜਧਨ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਸਿਟੀ ਵੱਲੋਂ ਗੈਰ-ਕਾਨੂੰਨੀ ਉਸਾਰੀ ਖ਼ਿਲਾਫ਼ ਸਖ਼ਤ ਕਾਰਵਾਈ: ਤਿੰਨ ਹੋਰ ਘਰਾਂ ਦੇ ਟਾਈਟਲ ਤੇ ਨੋਟਿਸ ਦਾਇਰ

ਸਰੀ, ਬੀ.ਸੀ.- ਸੋਮਵਾਰ ਨੂੰ ਸਿਟੀ ਕੌਂਸਲ ਨੇ ਸਟਾਫ਼ ਨੂੰ ਸਰੀ ਦੀਆਂ ਤਿੰਨ ਜਾਇਦਾਦਾਂ ਦੇ ਟਾਈਟਲ ‘ਤੇ ਨੋਟਿਸ ਦਰਜ ਕਰਨ ਦੇ ਨਿਰਦੇਸ਼ ਦਿੱਤੇ, ਜਿੱਥੇ ਲੋੜੀਂਦੇ ਪਰਮਿਟਾਂ ਤੋਂ ਬਿਨਾਂ ਵੱਡੇ

ਸਰੀ ਦੇ 19ਵੇਂ ਫਿਊਜ਼ਨ ਫ਼ੈਸਟੀਵਲ ਵਿੱਚ ਵਿਭਿੰਨ ਸੱਭਿਆਚਾਰਾਂ ਨੇ ਲਾਈ ਰੌਣਕ: 80,000 ਤੋਂ ਵੱਧ ਲੋਕਾਂ ਨੇ ਕੀਤੀ ਸ਼ਮੂਲੀਅਤ

ਕੁਲਵਿੰਦਰ ਬਿੱਲਾ ਅਤੇ 54•40 ਸਮੇਤ ਕਈ ਕਲਾਕਾਰਾਂ ਨੇ ਲੁੱਟਿਆ ਮੇਲਾ ਸਰੀ, ਬੀ.ਸੀ. – ਕੋਸਟ ਕੈਪੀਟਲ (Coast Capital) ਦੁਆਰਾ ਪੇਸ਼ ਕੀਤੇ ਗਏ ਸਰੀ ਦੇ ਫਿਊਜ਼ਨ ਫ਼ੈਸਟੀਵਲ ( Surrey Fusion Festival) ਵਿੱਚ

ਸਰੀ ਸੌਕਰ ਫੈਨ ਜ਼ੋਨਜ਼ ਵਿੱਚ ਫੀਫਾ ਵਿਸ਼ਵ ਕੱਪ 2026™ ਦੌਰਾਨ 175,000 ਤੋਂ ਵੱਧ ਪ੍ਰਸ਼ੰਸਕਾਂ ਨੇ ਕੀਤੀ ਸ਼ਮੂਲੀਅਤ

ਸਰੀ, ਬੀ.ਸੀ. – ਇਨ੍ਹਾਂ ਗਰਮੀਆਂ ਵਿੱਚ ਸਿਟੀ ਆਫ਼ ਸਰੀ ਵੱਲੋਂ ਆਯੋਜਿਤ ਫੀਫਾ ਵਿਸ਼ਵ ਕੱਪ 2026™ ਸੌਕਰ ਫੈਨ ਜ਼ੋਨਾਂ ਵਿੱਚ 175,000ਤੋਂ ਵੱਧ ਪ੍ਰਸ਼ੰਸਕ ਸਰੀ ਭਰ ਵਿੱਚ ਇਕੱਠੇ ਹੋਏ। ਛੇ ਹਫ਼ਤਿਆਂ ਅਤੇ ਚਾਰ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.