ਕੁਲਵਿੰਦਰ ਸਿੰਘ ਵਿਰਦੀ, ਸਿੱਧਵਾਂ ਬੇਟ : ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਸਿੱਧਵਾਂ ਬੇਟ ਵਿਖੇ ਅਧਿਆਪਕ ਮਾਪੇ ਮਿਲਣੀ ਕਰਵਾਈ ਗਈ, ਜਿਸ ‘ਚ ਅਧਿਆਪਕਾਂ ਨੇ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੇ ਿਛਮਾਹੀ ਇਮਤਿਹਾਨਾਂ ‘ਚ ਲਏ ਅੰਕਾਂ ਸਬੰਧੀ ਜਾਣਕਾਰੀ ਦਿੱਤੀ।

ਇਸ ਅਧਿਆਪਕ ਮਾਪੇ ਮਿਲਣੀ ‘ਚ ਬੱਚਿਆਂ ਦੁਆਰਾ ਆਰਟ ਐਂਡ ਕਰਾਫਟ ਤੇ ਸਾਇੰਸ ਦੇ ਮਾਡਲਾਂ ਸਬੰਧੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ‘ਚ ਬੱਚਿਆਂ ਨੇ ਰੰਗੋਲੀ, ਚਿੱਤਰਕਲਾ, ਆਰਟ ਐਂਡ ਕਰਾਫਟ ਤੇ ਸਾਇੰਸ ਦੇ ਮਾਡਲਾਂ ਦੀਆਂ ਕਲਾਕ੍ਰਿਤੀਆਂ ਨੂੰ ਪ੍ਰਦਰਸ਼ਿਤ ਕਰਕੇ ਆਪਣੀ ਕਲਾ ਨੂੰ ਪੇਸ਼ ਕੀਤਾ। ਮਾਪਿਆਂ ਨੇ ਇਸ ਪ੍ਰਦਰਸ਼ਨੀ ਨੂੰ ਬੜੇ ਉਤਸ਼ਾਹ ਨਾਲ ਦੇਖਿਆ ਤੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ। ਪਿੰ੍ਸੀਪਲ ਕੰਚਨ ਰਾਣੀ ਨੇ ਦੱਸਿਆ ਇਸ ਮਿਲਣੀ ‘ਚ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੀ ਵਿੱਦਿਅਕ ਸਰਗਰਮੀਆਂ ਦੀ ਜਾਣਕਾਰੀ ਦਿੱਤੀ ਤੇ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਨਾਲ ਸਬੰਧਿਤ ਆਉਣ ਵਾਲੀਆਂ ਸਮੱਸਿਆਵਾਂ ਤੇ ਚਰਚਾ ਵੀ ਕੀਤੀ ਤੇ ਪ੍ਰਦਰਸ਼ਨੀ ਲਗਾਉਣ ਦਾ ਉਦੇਸ਼ ਬੱਚਿਆਂ ਦੇ ਹੁਨਰ ਨੂੰ ਪਛਾਣ ਕੇ ਉਸ ਵਿੱਚ ਨਿਖਾਰ ਲਿਆਉਣਾ ਹੈ।

ਸਕੂਲ ਦੇ ਡਾਇਰੈਕਟਰ ਤੇਜਿੰਦਰ ਗੁਪਤਾ, ਚੇਅਰਮੈਨ ਭੁਪਿੰਦਰ ਗੁਪਤਾ, ਪਿੰ੍ਸੀਪਲ ਕੰਚਨ ਰਾਣੀ, ਵਾਈਸ ਪਿੰ੍ਸੀਪਲ ਕਮਲੇਸ਼ ਗੁਪਤਾ ਨੇ ਮਾਪਿਆਂ ਦਾ ਇਸ ਅਧਿਆਪਕ ਮਿਲਣੀ ‘ਚ ਵੱਧ ਚੜ੍ਹ ਕੇ ਸ਼ਾਮਲ ਹੋਣ ਤੇ ਧੰਨਵਾਦ ਕੀਤਾ।