ਸਟਾਫ ਰਿਪੋਰਟਰ, ਫਾਜ਼ਿਲਕਾ : ਵਧੀਕ ਡਿਪਟੀ ਕਮਿਸ਼ਨਰ (ਜ) ਅਵਨੀਤ ਕੌਰ ਨੇ ਇੰਡੀਅਨ ਸਵੱਛਤਾ ਲੀਗ ਅਧੀਨ ਸਵੱਛਤਾ ਹੀ ਸੇਵਾ ਤਹਿਤ ਸ਼ਹਿਰ ਵਾਸੀਆਂ ਨੂੰ ਸਵੱਛਤਾ ਦਾ ਸੰਦੇਸ਼ ਦਿੰਦੀ 17 ਸਤੰਬਰ ਨੂੰ ਕੱਢੀ ਜਾਣ ਵਾਲੀ ਰੈਲੀ ਨੂੰ ਲੈ ਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨਾਂ੍ਹ ਵਿਭਾਗੀ ਅਧਿਕਾਰੀਆਂ ਨੁੰ ਹਦਾਇਤ ਕੀਤੀ ਕਿ ਸਵੱਛਤਾ ਦਾ ਸੰਦੇਸ਼ ਹਰ ਇਕ ਤੱਕ ਪਹੁੰਚੇ ਇਸ ਲਈ ਵੱਧ ਤੋਂ ਵੱਧ ਭਾਗੀਦਾਰੀ ਕਰਨੀ ਯਕੀਨੀ ਬਣਾਈ ਜਾਵੇ। ਬੈਠਕ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਰੈਲਲੀ 17 ਸਤੰਬਰ ਨੂੰ ਸਵੇਰੇ 7:30 ਵਜੇ ਪ੍ਰਤਾਪ ਬਾਗ ਤੋਂ ਸ਼ੁਰੂ ਹੋ ਕੇ ਸ਼ਾਸਤਰੀ ਚੌਕ, ਸਰਾਫਾ ਬਾਜ਼ਾਰ, ਘੰਟਾਘਰ ਚੌਕ, ਹੋਟਲ ਬਾਜ਼ਾਰ ਤੋਂ ਹੁੰਦੀ ਹੋਈ ਪ੍ਰਤਾਪ ਬਾਗ ਵਿਖੇ ਸਮਾਪਤ ਹੋਵੇਗੀ। ਉਨਾਂ੍ਹ ਕਿਹਾ ਕਿ ਰੈਲੀ ਕੱਢਣ ਦਾ ਉਦੇਸ਼ ਹੈ ਕਿ ਲੋਕਾਂ ਤੱਕ ਆਪਣੇ ਆਲੇ-ਦੁਆਲੇ ਨੂੰ ਜਿਥੇ ਅਸੀਂ ਰਹਿੰਦੇ ਹਾਂ ਜੀਵਨ ਬਿਤਾਉਂਦੇ ਹਾਂ, ਸਾਫ-ਸੁਥਰਾ ਹੋਵੇ। ਉਨਾਂ੍ਹ ਕਿਹਾ ਕਿ ਆਲਾ-ਦੁਆਲਾ ਸਾਫ-ਸੁਥਰਾ ਹੋਵੇ ਤਾਂ ਹੀ ਅਸੀਂ ਬਿਮਾਰੀਆਂ ਮੁਕਤ ਹੋ ਕੇ ਤੰਦਰੁਸਤ ਰਹਾਂਗੇ। ਉਨਾਂ੍ਹ ਕਿਹਾ ਕਿ ਇਸ ਰੇਲੀ ਵਿਚ ਵਿਦਿਆਰਥੀ ਵਰਗ ਵੀ ਭਾਰੀ ਗਿਣਤੀ ਵਿਚ ਆਪਣੀ ਭਾਗੀਦਾਰ ਯਕੀਨੀ ਬਣਾਏਗਾ ਤੇ ਸਵੱਛਤਾ ਪ੍ਰਤੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਏਗਾ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ 17 ਸਤੰਬਰ ਤੋਂ 2 ਅਕਤੂਬਰ 2023 ਤੱਕ ਸਾਫ-ਸਫਾਈ ਦੇ ਮੱਦੇਨਜਰ ਮਨਾਏ ਜਾਣ ਵਾਲੇ ਪੰਦਰਵਾੜੇ ਤਹਿਤ ਨਗਰ ਕੌਂਸਲ ਵੱਲੋਂ ਸਵੱਛਤਾ ਨੂੰ ਲੈ ਕੇ ਵੱਖ-ਵੱਖ ਗਤੀਵਿਧੀਆਂ ਉਲੀਕੀਆਂ ਜਾਣਗੀਆਂ। ਉਨਾਂ੍ਹ ਕਿਹਾ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ https://innovateindia.mygov.in/islseason2/ ‘ਤੇ ਵੱਧ ਤੋਂ ਵੱਧ ਰਜਿਸਟਰੇਸ਼ਨ ਕੀਤੀ ਜਾਵੇ। ਉਨਾਂ੍ਹ ਕਿਹਾ ਕਿ ਇਸ ਪੰਦਰਵਾੜੇ ਦੌਰਾਨ ਸਮੂਹ ਵਿਭਾਗ ਆਪੋ-ਆਪਣੇ ਅਧੀਨ ਆਉਂਦੇ ਖੇਤਰ ਤੇ ਆਲੇ-ਦੁਆਲੇ ਸਫਾਈ ਅਭਿਆਨ ਚਲਾਏਗਾ। ਉਨਾਂ੍ਹ ਕਿਹਾ ਕਿ ਜੇਕਰ ਸਾਡਾ ਆਲਾ-ਦੁਆਲਾ ਸਾਫ ਹੋਵੇਗਾਂ ਤਾ ਸਾਡਾ ਸ਼ਹਿਰ ਆਪਣੇ-ਆਪਣੇ ਚਮਕਣ ਲਗੇਗਾ। ਇਸ ਮੌਕੇ ਕਾਰਜ ਸਾਧਕ ਅਫਸਰ ਸ੍ਰੀ ਮੰਗਤ ਰਾਮ, ਸਿਹਤ ਵਿਭਾਗ ਤੋਂ ਡਾ. ਨੀਲੂ ਚੁੱਘ, ਸੈਨੇਟਰੀ ਇੰਸਪੈਕਟਰ ਸ੍ਰੀ ਜਗਦੀਪ ਅਰੋੜਾ, ਸਿਖਿਆ ਵਿਭਾਗ ਤੋਂ ਸਤਿੰਦਰ ਬਤਰਾ, ਆਈ.ਟੀ.ਆਈ. ਤੋਂ ਗੁਰਜੰਟ ਸਿੰਘ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।