ਦਲਵਿੰਦਰ ਸਿੰਘ ਰਛੀਨ, ਰਾਏਕੋਟ : ਪਿੰਡ ਬੱਸੀਆਂ ਦੇ ਗੁਰਦੁਆਰਾ ਭਗਤ ਰਵਿਦਾਸ ਜੀ ਵਿਖੇ ਸਵਾਮੀ ਸੰਤ ਦਰਬਾਰਾ ਸਿੰਘ ਲੋਪੋਂ ਵਾਲਿਆਂ ਦੀ ਬਰਸੀ ਸ਼ਰਧਾਲੂਆਂ ਵੱਲੋਂ ਧਾਰਮਿਕ ਸ਼ਰਧਾ ਭਾਵ ਨਾਲ ਮਨਾਈ ਗਈ।
ਇਸ ਦੌਰਾਨ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ। ਪਾਠ ਉਪਰੰਤ ਰਾਗੀ ਜਥਾ ਸਿਮਰਨਦੀਪ ਸਿੰਘ ਨੇ ਸੰਤਾਂ ਦੇ ਜੀਵਨ ਇਤਿਹਾਸ ‘ਤੇ ਚਾਨਣਾ ਪਾਇਆ ਤੇ ਸੰਗਤ ਨੂੰ ਸੰਤ-ਮਹਾਪੁਰਖਾਂ ਦੇ ਜੀਵਨ ਤੇ ਸਿੱਖਿਆਵਾਂ ਤੋਂ ਸੇਧ ਲੈ ਕੇ ਪ੍ਰਮਾਤਮਾ ਨਾਲ ਜੁੜਨ ਲਈ ਪੇ੍ਰਿਤ ਕੀਤਾ।
ਇਸ ਮੌਕੇ ਸੱਤਪਾਲ ਸਿੰਘ ਬੱਸੀਆਂ ਜਤਿੰਦਰ ਸਿੰਘ, ਗੰ੍ਥੀ ਰਾਜਵਿੰਦਰ ਸਿੰਘ, ਬਹਾਦਰ ਸਿੰਘ, ਮਨਜੀਤ ਸਿੰਘ, ਹਰਕੰਵਰਪਾਲ ਸਿੰਘ, ਹਰਜਿੰਦਪ੍ਰਰੀਤ ਸਿੰਘ, ਅਜੈਬ ਸਿੰਘ, ਰਣਧੀਰ ਸਿੰਘ ਉੱਪਲ, ਅਮਰਜੀਤ ਸਿੰਘ ਖਾਲਸਾ ਸਮੇਤ ਵੱਡੀ ਗਿਣਤੀ ‘ਚ ਸੰਗਤ ਨੇ ਹਾਜ਼ਰੀ ਭਰੀ।


