Ad-Time-For-Vacation.png

ਸਰੀ ਸਿਰਜੇਗਾ ਨਵਾਂ ਇਤਿਹਾਸ:

ਬੀ.ਸੀ. ਵਿੱਚ ਪਹਿਲੀ ਵਾਰ ਪੀਜੀਏ ਟੂਰ ਅਮੈਰੀਕਾਜ਼ ਨਾਮੀ ਵੱਡੇ ਗੋਲਫ ਟੂਰਨਾਮੈਂਟ ਦੀ ਮੇਜ਼ਬਾਨੀ ਸਰੀ ਕਰੇਗਾ

ਸਰੀਬੀ.ਸੀ. – 2025 ਪੀਜੀਏ ਟੂਰ ਅਮੈਰੀਕਾਜ਼ (PGA Tour Americas) ਦੇ ਸੀਜ਼ਨ ਦਾ ਸਮਾਪਤੀ ਈਵੈਂਟ ਫੋਰਟੀਨੈਟ ਕੱਪ ਚੈਂਪੀਅਨਸ਼ਿਪ (Fortinet Cup Championship) 25 ਤੋਂ 28 ਸਤੰਬਰ ਤੱਕ ਮੋਰਗਨ ਕਰੀਕ ਗੋਲਫ ਕੋਰਸ ਵਿਖੇ ਹੋਵੇਗਾ । ਟੂਰਨਾਮੈਂਟ ਵਿੱਚ ਸਾਰੇ ਸੀਜ਼ਨ ਦੀ ਫੋਰਟੀਨੇਟ ਕੱਪ ਪੁਆਇੰਟ ਸੂਚੀ ਵਿੱਚੋਂ ਚੋਟੀ ਦੇ 120 ਖਿਡਾਰੀ ਸ਼ਾਮਲ ਹੋਣਗੇ ਅਤੇ ਇਹ ਨਿਰਧਾਰਤ ਹੋਵੇਗਾ ਕਿ ਕਿਹੜੇ 10 ਗੋਲਫਰ 2026 ਦੇ ਕੌਰਨ ਫੈਰੀ ਟੂਅਰ (2026 Korn Ferry Tour)  ਜੋ ਕਿ ਪੀਜੀਏ ਟੂਅਰ ਲਈ ਅਧਿਕਾਰਤ ਰਸਤਾ ਹੈ, ‘ਚ ਸਥਾਨ ਹਾਸਲ ਕਰਨਗੇ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਸਰੀ ਸ਼ਹਿਰ ਨੂੰ ਮਾਣ ਹੈ ਕਿ 15000 ਡਾਲਰ ਦੀ ਸਪੋਰਟ ਟੂਰਿਜ਼ਮ ਗ੍ਰਾਂਟ (Sport Tourism Grant) ਦੀ ਬਦੌਲਤ, ਬ੍ਰਿਟਿਸ਼ ਕੋਲੰਬੀਆ ਵਿੱਚ ਪਹਿਲੀ ਵਾਰ ਪੀਜੀਏ ਟੂਰ ਅਮੈਰੀਕਾਜ਼ ਦਾ ਮੁੱਖ ਟੂਰਨਾਮੈਂਟ ਹੋ ਰਿਹਾ ਹੈ। ਇਸ ਹਫ਼ਤੇ, ਅਸੀਂ ਪੂਰੇ ਖੇਤਰ ਦੇ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਦਾ ਸਾਡੇ ਸ਼ਹਿਰ ਜੋ ਕਿ ਖੇਡ ਟੂਰਿਜ਼ਮਲਈ ਇੱਕ ਪ੍ਰਮੁੱਖ ਸਥਾਨ ਹੈ, ਵਿੱਚ ਸਵਾਗਤ ਕਰਦੇ ਹਾਂ। ਇਹ ਟੂਰਨਾਮੈਂਟ, ਸ਼ਾਨਦਾਰ ਕੰਮ ਕਰ ਰਹੀਆਂ ਸਰੀ-ਅਧਾਰਤ ਦੋ ਦਾਨੀ ਸੰਸਥਾਵਾਂ ਦੀ ਸਹਾਇਤਾ ਕਰਨ ਦੇ ਜ਼ਰੀਏ ਸਾਡੇ ਬੱਚਿਆਂ, ਨੌਜਵਾਨਾਂ ਅਤੇ ਪਰਿਵਾਰਾਂ ਲਈ ਇੱਕ ਅਰਥਪੂਰਨ ਨਿਵੇਸ਼ ਵੀ ਹੈ।”

ਰੋਜ਼ਾਨਾ ਟਿਕਟਾਂ 15 ਡਾਲਰ ਦੀਆਂ ਹਨ, ਹਰੇਕ ਟਿਕਟ ‘ਚੋਂ 5 ਡਾਲਰ ਟੂਰਨਾਮੈਂਟ ਦੇ ਦੋ ਅਧਿਕਾਰਤ ਦਾਨੀ ਭਾਈਵਾਲਾਂ: ਸੀ.ਐੱਚ.ਆਈ.ਐਲ.ਡੀ.ਫਾਊਂਡੇਸ਼ਨ (C.H.I.L.D Foundation)  ਅਤੇ ਸੋਰਸ ਕਮਿਊਨਿਟੀ ਰਿਸੋਰਸ ਸੈਂਟਰ ਦੇ ਸਾਊਥ ਸਰੀ ਫਾਊਂਡਰੀ ਪ੍ਰੋਗਰਾਮ (Sources Community Resource Centre’s Foundry South Surrey Program) ਦੀ ਸਹਾਇਤਾ ਲਈ ਜਾਣਗੇ। ਸੀ.ਐੱਚ.ਆਈ.ਐੱਲ.ਡੀ. ਫਾਊਂਡੇਸ਼ਨ ਆਂਤੜੀਆਂ ਅਤੇ ਜਿਗਰ ਦੀਆਂ ਬਿਮਾਰੀਆਂ ਵਾਲੇ ਬੱਚਿਆਂ ਲਈ ਖੋਜ ਲਈ ਫੰਡ ਦਿੰਦੀ ਹੈ, ਜਦੋਂ ਕਿ ਫਾਊਂਡਰੀ ਸਾਊਥ ਸਰੀ ਇੱਕ ਮੁਫ਼ਤ ਵਾਕ-ਇਨ ਸੈਂਟਰ  (Walk-in Centre)  ਹੈ ਜੋ 12 ਤੋਂ 24 ਸਾਲ ਦੀ ਉਮਰ ਦੇ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਾਨਸਿਕ ਸਿਹਤ-ਸੰਭਾਲ, ਨਸ਼ਾ-ਉਪਚਾਰ ‘ਚ ਸਹਾਇਤਾ, ਆਪਣੇ ਵਰਗੇ ਹੋਰਨਾਂ ਲੋਕਾਂ ਤੋਂ ਸਹਾਇਤਾ (Peer Support) ਅਤੇ ਸਮਾਜਿਕ ਸੇਵਾਵਾਂ ਤੱਕ ਪਹੁੰਚ ਪ੍ਰਦਾਨ ਕਰਦਾ ਹੈ। ਇਹਨਾਂ ਦਾਨੀ ਸੰਸਥਾਵਾਂ ਦੀ ਸਹਾਇਤਾ ਲਈ ਕਈ ਕਿਸਮ ਦੇ ਭਾਈਚਾਰਕ ਪ੍ਰੋਗਰਾਮਾਂ ਦੇ ਨਾਲ-ਨਾਲ, ਘੱਟੋ-ਘੱਟ 50,000 ਡਾਲਰ ਇਕੱਠੇ ਕੀਤੇ ਜਾਣਗੇ।

ਮੋਰਗਨ ਕਰੀਕ ਗੋਲਫ ਕੋਰਸ ਵਿਖੇ ਗੋਲਫ ਓਪਰੇਸ਼ਨਜ਼ ਦੇ ਡਾਇਰੈਕਟਰ ਟੌਮ ਡੌਲ (Tom Doull) ਨੇ ਕਿਹਾ,“ਕੈਨੇਡਾ ਦੇ ਪ੍ਰਮੁੱਖ ਗੋਲਫ ਕੋਰਸਾਂ ਵਿੱਚੋਂ ਇੱਕ ਹੋਣ ਦੇ ਨਾਤੇ, ਅਸੀਂ ਗਲੋਬਲ ਗੋਲਫ ਸਟੇਜ ’ਤੇ ਖ਼ੂਬਸੂਰਤ ਮੋਰਗਨ ਕਰੀਕ ਅਤੇ ਸਰੀ ਸ਼ਹਿਰ ਨੂੰ ਪ੍ਰਦਰਸ਼ਿਤ ਕਰਨ ਲਈ ਬਹੁਤ ਖੁਸ਼ ਹਾਂ”। ਮੋਰਗਨ ਕਰੀਕ ਵਿਖੇ ਐਗਰੋਨੋਮੀ ਟੀਮ (Agronomy Team)  ਨੇ ਕੋਰਸ ਦੀਆਂ ਸਥਿਤੀਆਂ ਨੂੰ ਸਾਡੇ ਪਹਿਲਾਂ ਤੋਂ ਮੌਜੂਦ ਉੱਚ ਮਿਆਰਾਂ ਤੋਂ ਵੀ ਹੋਰ ਉੱਚਾ ਕਰ ਦਿੱਤਾ ਹੈ। ਚੈਂਪੀਅਨਸ਼ਿਪ-ਪੱਧਰ ਦਾ ਇੱਕ ਅਜਿਹਾ ਅਨੁਭਵ ਸਿਰਜਿਆ ਹੈ, ਜਿਸ ਦਾ ਆਨੰਦ ਭਾਈਚਾਰਾ ਟੂਰਨਾਮੈਂਟ ਤੋਂ ਬਾਅਦ ਵੀ ਲੰਬੇ ਸਮੇਂ ਤੱਕ ਮਾਣਦਾ ਰਹਿ ਸਕਦਾ ਹੈ। ਪੀਜੀਏ ਟੂਅਰ ਅਮੈਰੀਕਾਜ਼ ਦੇ ਰਾਹੀਂ ਪੇਸ਼ੇਵਰ ਗੋਲਫ ਵਿੱਚ ਕੁਝ ਸਭ ਤੋਂ ਪ੍ਰਤਿਭਾਸ਼ਾਲੀ ਉੱਭਰਦੇ ਸਿਤਾਰਿਆਂ ਦੀ ਮੇਜ਼ਬਾਨੀ ਕਰਨਾ ਇੱਕ ਸੱਚਾ ਸਨਮਾਨ ਹੈ। ਅਸੀਂ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਇਹ ਸ਼ਾਮਲ ਹੋ ਰਹੇ ਹਰੇਕ ਵਿਅਕਤੀ ਲਈ ਇੱਕ ਯਾਦਗਾਰੀ ਹਫ਼ਤਾ ਹੋਵੇ।”

ਰੋਜ਼ਾਨਾ ਅਤੇ ਹਫ਼ਤਾਵਾਰੀ ਪਾਸ ਉਪਲਬਧ ਹਨ। 16 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਬੱਚੇ ਮੁਫ਼ਤ ਵਿੱਚ ਦਾਖਲ ਹੋ ਸਕਦੇ ਹਨ।

ਟਿਕਟ ਅਤੇ ਇਵੈਂਟ ਦੇ ਵੇਰਵਿਆ ਲਈ foritnetcupchamiponsihp.com ‘ਤੇ ਜਾਓ।  

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਦੇ ਸਮਾਰਟ (SMART) ਪ੍ਰੋਗਰਾਮ ਨੇ ਪ੍ਰਭਾਵਸ਼ਾਲੀ ਕਮਿਊਨਿਟੀ ਸਹਿਯੋਗ ਦੀ 10ਵੀਂ ਵਰ੍ਹੇਗੰਢ ਮਨਾਈ

ਸਰੀ, ਬੀ.ਸੀ. – ਸਰੀ ਮੋਬੀਲਾਈਜ਼ੇਸ਼ਨ ਐਂਡ ਰੈਜ਼ੀਲੀਐਂਸੀ ਟੇਬਲ (Surrey Mobilization and Resiliency Table (SMART) ਨੇ ਇਸ ਪਤਝੜ ਵਿੱਚ ਆਪਣੀ 10 ਵੀਂ ਵਰ੍ਹੇਗੰਢ ਮਨਾਈ ਹੈ, ਜੋ ਕਿ ਪਿਛਲੇ ਦਹਾਕੇ ਤੋਂ ਗੰਭੀਰ ਸਮਾਜਿਕ

ਸਰੀ ਪੁਲਿਸ ਬੋਰਡ ਵੱਲੋਂ 2026 ਦੇ ਪ੍ਰਸਤਾਵਿਤ ਬਜਟ ਬਾਰੇ ਮੇਅਰ ਬਰੈਂਡਾ ਲੌਕ ਦਾ ਬਿਆਨ

ਮੇਅਰ ਹੋਣ ਦੇ ਨਾਤੇ, ਮੇਰੀ ਸਭ ਤੋਂ ਵੱਡੀ ਤਰਜੀਹ ਹਮੇਸ਼ਾ ਜਨਤਕ ਸੁਰੱਖਿਆ ਵਿੱਚ ਸੁਧਾਰ ਕਰਨਾ ਅਤੇ ਟੈਕਸਦਾਤਾਵਾਂ ਨੂੰ ਮਹਿੰਗੇ ਟੈਕਸ ਵਾਧਿਆਂ ਤੋਂ ਬਚਾਉਣਾ ਰਹੇ ਹਨ। ਜਦੋਂ

ਸਰੀ ਨੇ ਭਵਿੱਖ ਦੇ ਹਸਪਤਾਲ ਦੇ ਵਿਕਾਸ ਲਈ ਰਾਹ ਪੱਧਰਾ ਕੀਤਾ

ਸਰੀ, ਬੀ.ਸੀ. – ਸ਼ਹਿਰ ਸਰੀ ਮੈਮੋਰੀਅਲ ਹਸਪਤਾਲ ਵਿੱਚ ਸੰਭਾਵੀ ਵਿਸਥਾਰ ਦਾ ਸਮਰਥਨ ਕਰਨ ਅਤੇ ਕਲੋਵਰਡੇਲ ਵਿੱਚ ਨਵੇਂ ਸਰੀ ਹਸਪਤਾਲ ਅਤੇ ਬੀਸੀ ਕੈਂਸਰ ਸੈਂਟਰ ਤੱਕ ਆਵਾਜਾਈ ਦੀ ਪਹੁੰਚ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.