Ad-Time-For-Vacation.png

ਸਰੀ ਵਲੋਂ 2025 “ਆਪਣੇ ਸ਼ਹਿਰ ਨੂੰ ਸੁੰਦਰ ਬਣਾਓ” ਮੁਹਿੰਮ ਦਾ ਆਗਾਜ਼

ਸ਼ਹਿਰਪੱਧਰੀ ਉਪਰਾਲੇ ਨਿਵਾਸੀਆਂ ਨੂੰ ਛੋਟੇ ਪ੍ਰੋਜੈਕਟਾਂ ਰਾਹੀਂ ਕਮਿਊਨਿਟੀ ਨੂੰ ਸੁੰਦਰ ਬਣਾਉਣ ਲਈ ਪ੍ਰੇਰਿਤ ਕਰਨਗੇ

ਸਰੀ, ਬੀ.ਸੀ.-ਸਿਟੀ ਆਫ਼ ਸਰੀ ਦੀ ਤੀਜੀ ਸਾਲਾਨਾ ‘ਆਪਣੇ ਸ਼ਹਿਰ ਦਾ ਸੁੰਦਰੀਕਰਨ’ ਮੁਹਿੰਮ ਦੀ ਸ਼ੁਰੂਆਤ ਮੌਕੇ, ਟੈੱਡ ਕੁਹਨ ਟਾਵਰਜ਼ ਦੇ ਵਸਨੀਕਾਂ ਨੇ ਕੁਝ ਵੱਖਰਾ ਕਰਨ ਦੀ ਇੱਛਾ ਨਾਲ ਸਹਾਇਕ ਰਿਹਾਇਸ਼ੀ ਇਮਾਰਤ ਦੀ ਇੱਕ ਖਾਲੀ ਕੰਧ ਨੂੰ ਨਿੱਘੇ, ਮਿੱਟੀ ਰੰਗੇ ਛਿੜਕਾਅ ਨਾਲ, ਸਥਾਨਕ ਕਲਾ ਦੇ ਇੱਕ ਸ਼ਾਹਕਾਰ ਵਿੱਚ ਤਬਦੀਲ ਕਰ ਦਿੱਤਾ। ਮੇਅਰ ਬਰੈਂਡਾ ਲੌਕ 4 ਜੂਨ ਨੂੰ ਕੌਂਸਲ , ਔਪਸ਼ਨਜ਼ ਕਮਿਊਨਿਟੀ ਸਰਵਿਸਿਜ਼ ਦੇ ਨੁਮਾਇੰਦਿਆਂ ਅਤੇ ਸਥਾਨਕ ਵਸਨੀਕਾਂ ਨਾਲ ਮਿਲ ਕੇ ਮੇਲਜੋਲ ਅਤੇ ਏਕਤਾ ਦੀ ਇੱਕ ਮਜ਼ਬੂਤ ਭਾਵਨਾ ਨੂੰ ਦਰਸਾਉਂਦੇ ਇੱਕ ਨਿੱਘੇ ਅਤੇ ਦਿਲਕਸ਼ ਕੰਧ-ਚਿੱਤਰ (ਮਿਊਰਲ) ਬਣਾਉਣ ਲਈ ਸ਼ਾਮਲ ਹੋਏ।

ਮੇਅਰ ਬਰੈਂਡਾ ਲੌਕ ਨੇ ਕਿਹਾ,“ਇਸ ਸਾਲ ਦੀ ‘ਸਾਡੇ ਸ਼ਹਿਰ ਦੀ ਸੁੰਦਰਤਾ’ ਮੁਹਿੰਮ ਦੀ ਸ਼ੁਰੂਆਤ ਸਮੇਂ ਇਸ ਖ਼ੂਬਸੂਰਤ ਪ੍ਰੋਜੈਕਟ ਵਿੱਚ ਹਿੱਸਾ ਲੈ ਕੇ ਮੈਂ ਬਹੁਤ ਖ਼ੁਸ਼ ਹਾਂ। ਇਹ ਪਹਿਲਕਦਮੀ ਭਾਈਚਾਰਕ ਮਾਣ ਨੂੰ ਉਤਸ਼ਾਹਿਤ ਕਰਨ ਅਤੇ ਵਸਨੀਕਾਂ ਦੀ ਰਚਨਾਤਮਕਤਾ ਅਤੇ ਤਬਦੀਲੀ ਲਿਆਉਣ ਦੀ ਇੱਛਾ ਨੂੰ ਹਲਾਸ਼ੇਰੀ ਦੇਣ ਵਿੱਚ ਮਹੱਤਵਪੂਰਨ ਰਹੀ ਹੈ। ਮੈਂ ਇਹ ਦੇਖਣ ਲਈ ਬਹੁਤ ਉਤਸ਼ਾਹਿਤ ਹਾਂ ਕਿ ਇਸ ਸਾਲ ਨਗਰ ਨਿਵਾਸੀ ਹੋਰ ਕਿਹੜੇ ਪ੍ਰੇਰਣਾਦਾਇਕ ਪ੍ਰੋਜੈਕਟ ਲੈ ਕੇ ਆਉਣਗੇ।”

2023 ਵਿੱਚ ਸ਼ੁਰੂ ਹੋਈ, ਕੌਂਸਲ ਵਲੋਂ ਮਨਜ਼ੂਰ ਇਹ ਮੁਹਿੰਮ ਹੁਣ ਤੱਕ ਸਰੀ ਦੇ ਸੈਂਕੜੇ ਨਿਵਾਸੀਆਂ ਨੂੰ ਆਪਣੇ ਭਾਈਚਾਰੇ ਦੇ ਵਿਕਾਸ ਅਤੇ ਆਂਢ-ਗੁਆਂਢ ਨੂੰ ਸੁੰਦਰ ਬਣਾਉਣ ਲਈ ਪ੍ਰੇਰਿਤ ਕਰ ਚੁੱਕੀ ਹੈ। ਇਹ  ਉਪਰਾਲਾ ਨਗਰ ਵਾਸੀਆਂ ਅਤੇ ਭਾਈਚਾਰਕ ਗਰੁੱਪਾਂ ਨੂੰ ਛੋਟੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ ਸੰਦ -ਸਾਧਨ, ਵਸੀਲੇ ਅਤੇ ਨੇਬਰਹੁੱਡ ਐਨਹਾਂਸਮੈਂਟ ਗਰਾਟਾਂ (Neighbourhood Enhancement Grants) ਪ੍ਰਦਾਨ ਕਰਦੀ ਹੈ। ਇਹ ਪ੍ਰੋਜੈਕਟ ਸਿਰਫ ਉਨ੍ਹਾਂ ਦੇ ਆਂਢ-ਗੁਆਂਢ ਦੀ ਨੁਹਾਰ ਨੂੰ ਹੀ ਨਹੀਂ ਸੰਵਾਰਦੇ, ਬਲਕਿ ਲੋਕਾਂ ਨੂੰ ਇੱਕ ਦੂਜੇ ਦੇ ਨਜ਼ਦੀਕ ਲਿਆ ਵਿਲੱਖਣ ਸਾਂਝ ਨੂੰ ਵਧਾਉਂਦੇ ਹਨ। 

ਪਿਛਲੇ ਕੁਝ ਸਾਲਾਂ ਦੌਰਾਨ ਸਰੀ ਵਿੱਚ ਲਗਭਗ 200 ਆਂਢ-ਗੁਆਂਢ ਸੁਧਾਰ ਪ੍ਰੋਜੈਕਟ ਪੂਰੇ ਕੀਤੇ ਗਏ ਹਨ, ਜਿਨ੍ਹਾਂ ਵਿੱਚ ਵਾੜ-ਸੁੰਦਰੀਕਰਨ ਪ੍ਰੋਜੈਕਟਾਂ ਅਤੇ ਬਾਹਰੀ ਕੰਧ-ਚਿੱਤਰਾਂ ਤੋਂ ਲੈ ਕੇ ਛੋਟੇ ਸਾਂਝੇ ਬਾਗਾਂ (Mini Sharing Gardens), ਆਂਢ-ਗੁਆਂਢ ‘ਚ ਅਦਾਨ-ਪਰਦਾਨ ਲਾਇਬ੍ਰੇਰੀਆਂ (Neighborhood Exchange Libraries) ਅਤੇ ਕਮਿਊਨਿਟੀ ਦੀ ਸਾਫ਼-ਸਫ਼ਾਈ (Community Cleanups) ਸ਼ਾਮਲ ਹਨ। ਸਾਡੇ ਸ਼ਹਿਰ ਦੀਆਂ ਸਿਟੀ ਨੇਬਰਹੁੱਡ ਕਿੱਟਾਂ (Neighborhood Event Kits) ਨੇ ਭਾਈਚਾਰਾ ਬਣਾਉਣ, ਬਲਾਕ ਪਾਰਟੀਆਂ, ਭਾਈਚਾਰੇ ਦੇ ਜਸ਼ਨਾਂ, ਤਿਉਹਾਰਾਂ ਅਤੇ ਸੱਭਿਆਚਾਰਕ ਕਾਰਗ਼ੁਜ਼ਾਰੀਆਂ ਸਮੇਤ ਆਂਢ-ਗੁਆਂਢ ਵਿੱਚ ਛੋਟੇ ਛੋਟੇ ਸਮਾਗਮਾਂ ਦੀ ਵਿਸ਼ਾਲ ਸ਼੍ਰੇਣੀ ਦਾ ਸਮਰਥਨ ਕਰਨ ਵਿੱਚ ਵੀ ਮਦਦ ਕੀਤੀ ਹੈ।

ਸਿਟੀ ਆਫ਼ ਸਰੀ ਦੇ ਕਮਿਊਨਿਟੀ ਐਨਹਾਂਸਮੈਂਟ ਪਲੈਨਰ ਡੇਵਿਡ ਸੈਡਲਰ ਨੇ ਕਿਹਾ, “ਅਕਸਰ ਕਿਸੇ ਪ੍ਰੋਜੈਕਟ ਨੂੰ ਸ਼ੁਰੂ ਕਰਨ ਲਈ ਥੋੜ੍ਹੀ ਜਿਹੀ ਵਾਧੂ ਸਹਾਇਤਾ ਦੀ ਲੋੜ ਹੁੰਦੀ ਹੈ। ਜੇ ਤੁਹਾਡੇ ਕੋਲ ਆਪਣੇ ਭਾਈਚਾਰੇ ਨੂੰ ਬਿਹਤਰ ਬਣਾਉਣ ਬਾਰੇ ਕੋਈ ਵਿਚਾਰ ਹੈ, ਤਾਂ ਇਨ੍ਹਾਂ ਗਰਮੀਆਂ ਵਿੱਚ ਉਸ ਨੂੰ ਅਮਲੀ ਰੂਪ ਦੇਣ ਲਈ ਲੋੜੀਂਦੀ ਮਦਦ ਵਾਸਤੇ: ਜਿਸ ਵਿੱਚ ਗ੍ਰਾਂਟ, ਇਵੈਂਟ ਕਿੱਟ ਜਾਂ ਆਂਢ-ਗੁਆਂਢ ਦੀ ਸਫ਼ਾਈ ਦੀ ਕਿੱਟ ਸ਼ਾਮਲ ਹੋ ਸਕਦੀ ਹੈ, ਲਈ ਕਿਰਪਾ ਕਰ ਕੇ ਸਾਡੇ ਸ਼ਹਿਰ ਦੀ ਟੀਮ ਨਾਲ ਸੰਪਰਕ ਕਰੋ।”

ਆਪਸ਼ਨਜ਼ ਕਮਿਉਨਿਟੀ ਸਰਵਿਸਿਜ਼ ਦੇ ਹੋਮਲੈੱਸ, ਹਾਊਸਿੰਗ ਅਤੇ ਮਾਨਸਿਕ ਸਿਹਤ ਸੇਵਾਵਾਂ ਦੇ ਕਾਰਜਕਾਰੀ ਡਾਇਰੈਕਟਰ ਨੀਲ ਅਰਾਓ ਨੇ ਕਿਹਾ, “ਅਸੀਂ ਸਰੀ ਸ਼ਹਿਰ ਦੀ ਸੁੰਦਰਤਾ ਮੁਹਿੰਮ ਤੋਂ ਸਮਰਥਨ ਪ੍ਰਾਪਤ ਕਰ ਕੇ ਬਹੁਤ ਉਤਸ਼ਾਹਿਤ ਹਾਂ, ਜਿਸਨੇ ਟੈੱਡ ਕਾਹਨ ਟਾਵਰਜ਼ ਦੇ ਸਹਾਇਕ ਰਿਹਾਇਸ਼ੀ ਨਿਵਾਸੀਆਂ ਨੂੰ ਇਸ ਸੁੰਦਰੀਕਰਨ ਗਤੀਵਿਧੀ ਵਿੱਚ ਹਿੱਸਾ ਲੈਣ ਦਾ ਮੌਕਾ ਦਿੱਤਾ, ਜੋ ਉਨ੍ਹਾਂ ਦੇ ਭਾਈਚਾਰੇ ਵਿੱਚ ਇੱਕ ਸ਼ਾਨਦਾਰ ਪ੍ਰਤੱਖ ਜੋੜ ਬਣਿਆ ਰਹੇਗਾ। ਇਹ ਮੌਕਾ ਸੋਚ -ਵਿਚਾਰ ਨਾਲ ਤਿਆਰ ਕੀਤੀ ‘ਰੈਪਅਰਾਉਂਡ ਵੈੱਲਨੈੱਸ ਪ੍ਰੋਗਰਾਮਿੰਗ’ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ ਅਤੇ ਸਮਰਥਨ ਕਰਦਾ ਹੈ ਕਿ ਇਸ ਨੂੰ ਸਰੀ ਦੇ ਇਸ ਭਾਈਚਾਰੇ ਦੇ ਨਿਵਾਸੀਆਂ ਲਈ ਉਪਲਬਧ ਕਰਾਉਣ ਲਈ ਆਪਸ਼ਨਜ਼ ਵਚਨਬੱਧ ਹੈ।”

ਇਸ ਬਸੰਤ ਰੁੱਤੇ ਅਤੇ ਗਰਮੀਆਂ ਦੌਰਾਨ ਸਰੀ ਵਾਸੀਆਂ ਨੂੰ ਸਮਰਥਨ ਦੇਣ ਅਤੇ ਪ੍ਰੇਰਿਤ ਕਰਨ ਲਈ ਸਾਡੇ ਸ਼ਹਿਰ (Our City) ਦੇ ਕਈ ਸਮਾਗਮਾਂ ਅਤੇ ਵਰਕਸ਼ਾਪਾਂ ਦਾ ਆਯੋਜਨ ਹੋਵੇਗਾ।

ਪ੍ਰੋਗਰਾਮ ਅਤੇ ਆਉਣ ਵਾਲੇ ਸਮਾਗਮਾਂ ਬਾਰੇ ਵਧੇਰੇ ਜਾਣਕਾਰੀ ਲਈ surrey.ca/ourcity ‘ਤੇ ਜਾਓ।

Share:

Facebook
Twitter
Pinterest
LinkedIn
matrimonail-ads
On Key

Related Posts

ਧਾਰਮਿਕ ਮਾਮਲਿਆਂ ’ਚ ਦਖ਼ਲ ਨਾ ਦੇਵੇ ਪੰਜਾਬ ਸਰਕਾਰ: ਅੰਤ੍ਰਿੰਗ ਕਮੇਟੀ

ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਵਸ ਸਮਾਗਮ ਆਪਣੇ

ਭਾਰਤ ਵਿਚ ਕਈ ਮਾਮਲਿਆਂ ਵਿੱਚ ਲੋੜੀਂਦਾ ਭਗੌੜਾ ਸ਼ੱਕੀ ਭਾਰਤੀ ਕੈਲੀਫੋਰਨੀਆ ਵਿਚ ਗ੍ਰਿਫਤਾਰ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕਤਲ ਦੀ ਕੋਸ਼ਿਸ਼,ਫਿਰੌਤੀ, ਅਪਰਾਧਿਕ ਸਾਜਿਸ਼ ਤੇ ਹੱਥਿਆਰਾਂ ਦੀ ਗੈਰ ਕਾਨੂੰਨੀ ਵਰਤੋਂ ਸਮੇਤ ਕਈ ਗੰਭੀਰ ਮਾਮਲਿਆਂ ਵਿਚ ਭਾਰਤ ਨੂੰ ਲੋੜੀਂਦੇ ਇਕ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.