Ad-Time-For-Vacation.png

ਸਰੀ ਫਾਇਰ ਫਾਈਟਰਜ਼ ਚੈਰੀਟੇਬਲ ਸੁਸਾਇਟੀ ਨੇ ਨੌਜਵਾਨਾਂ, ਰੀਕਰੀਏਸ਼ਨ ਅਤੇ ਸਾਖਰਤਾ ਪ੍ਰੋਗਰਾਮਾਂ ਲਈ 32,000 ਡਾਲਰ ਦਾ ਦਾਨ ਦਿੱਤਾ

ਸਰੀ, ਬੀ.ਸੀ. – ਸਰੀ ਸ਼ਹਿਰ ਦੇ ਹੈਲਥੀ ਕਮਿਊਨਿਟੀਜ਼ ਸੈਕਸ਼ਨ ਅਤੇ ਰੀਕਰੀਏਸ਼ਨ ਸਰਵਿਸਿਜ਼ ਡਿਵੀਜ਼ਨ ਨੂੰ ਸਰੀ ਫਾਇਰ ਫਾਈਟਰਜ਼ ਚੈਰੀਟੇਬਲ ਸੁਸਾਇਟੀ ਤੋਂ 32,000 ਡਾਲਰ ਦੀ ਗਰਾਂਟ ਮਿਲੀ ਹੈ, ਜੋ ਸ਼ਹਿਰ ਭਰ ਵਿੱਚ ਨੌਜਵਾਨਾਂ ਦੇ ਵਿਕਾਸ, ਸਿਹਤ ਅਤੇ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਵਾਲੇ ਮਹੱਤਵਪੂਰਨ ਭਾਈਚਾਰਕ ਪ੍ਰੋਗਰਾਮਾਂ ਨੂੰ ਪ੍ਰਦਾਨ ਕਰਨ ਲਈ ਸ਼ਹਿਰ ਦੀ ਯੋਗਤਾ ਵਿੱਚ ਵਾਧਾ ਕਰੇਗੀ। ਇਹ ਫੰਡਿੰਗ ਸਰੀ ਸਲੈਮ ਜੈਮ (Surrey Slam Jam), ਸਰੀ ਸਟੈਪਸ ਅੱਪ (Surrey Steps Up), ਫੂਡ ਲਿਟਰੇਸੀ ਪ੍ਰੋਗਰਾਮਿੰਗ (Food Literacy Programming), ਪੀਅਰ ਮੈਂਟਰਸ਼ਿਪ (Peer Mentorship), ਬੈਂਡ-ਏਡ (Band-Aid) ਅਤੇ ਨੌਕਰੀ ਦੀ ਤਿਆਰੀ ਕਰਾਉਣ ਵਾਲੇ ਪ੍ਰੋਗਰਾਮਾਂ ਸਮੇਤ ਕਈ ਪ੍ਰਭਾਵਸ਼ਾਲੀ ਪਹਿਲਕਦਮੀਆਂ ਦਾ ਸਮਰਥਨ ਕਰੇਗੀ। ਇਹ ਪ੍ਰੋਗਰਾਮ ਭਾਈਚਾਰਕ ਸੰਬੰਧਾਂ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਤਰੱਕੀ ਕਰਨ ਦੇ ਮੌਕੇ ਦਿੰਦੇ ਹਨ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਅਸੀਂ ਸਰੀ ਫਾਇਰ ਫਾਈਟਰਜ਼ ਚੈਰੀਟੇਬਲ ਸੁਸਾਇਟੀ ਦੇ 32,000 ਡਾਲਰ ਦੇ ਖੁੱਲ੍ਹੇਂ ਦਾਨ ਲਈ ਬਹੁਤ ਧੰਨਵਾਦੀ ਹਾਂ, ਜੋ ਇੱਕ ਸਿਹਤਮੰਦ,ਵਧੇਰੇ ਉਤਸ਼ਾਹਿਤ ਅਤੇ ਸਮਾਵੇਸ਼ੀ ਸਰੀ ਬਣਾਉਣ ਲਈ ਸਾਡੇ ਯਤਨਾਂ ਨੂੰ ਮਹੱਤਵਪੂਰਨ ਤੌਰ ‘ਤੇ ਵਧਾਏਗਾ। “ਇਹ ਯੋਗਦਾਨ ਨਾ ਸਿਰਫ਼ ਸਾਡੇ ਭਾਈਚਾਰਕ ਪ੍ਰੋਗਰਾਮਾਂ ਲਈ ਜ਼ਰੂਰੀ ਫੰਡਿੰਗ ਦਿੰਦਾ  ਹੈ, ਬਲਕਿ ਸਾਡੇ ਵਸਨੀਕਾਂ ਦੀ ਭਲਾਈ ਅਤੇ ਵਿਕਾਸ ਲਈ ਸਾਂਝੀ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ। ਸਰੀ ਸਲੈਮ ਜੈਮ, ਸਰੀ ਸਟੈਪਸ ਅੱਪ ਅਤੇ ਸਾਡੇ ਫੂਡ ਲਿਟਰੇਸੀ ਅਤੇ ਮੈਂਟਰਸ਼ਿਪ ਪ੍ਰੋਗਰਾਮਾਂ ਰਾਹੀਂ ਅਸੀਂ ਆਪਣੇ ਨੌਜਵਾਨਾਂ ਨੂੰ ਸ਼ਕਤੀਸ਼ਾਲੀ ਬਣਾ ਰਹੇ ਹਾਂ, ਮਜ਼ਬੂਤ ਭਾਈਚਾਰਕ ਸੰਬੰਧਾਂ ਨੂੰ ਉਤਸ਼ਾਹਿਤ ਕਰ ਰਹੇ ਹਾਂ ਅਤੇ ਹਰ ਕਿਸੇ ਲਈ ਸਫਲ ਹੋਣ ਦੇ ਮੌਕੇ ਪੈਦਾ ਕਰ ਰਹੇ ਹਾਂ”।

ਇਹ ਦਾਨ ਸਰੀ ਫਾਇਰ ਫਾਈਟਰਜ਼ ਚੈਰੀਟੇਬਲ ਸੋਸਾਇਟੀ ਦੀ ਸਿਰਫ਼ ਐਮਰਜੈਂਸੀ ਰਿਸਪੌਂਸ ਤੱਕ ਸੀਮਤ ਨਾ ਰਹਿਣ ਵਾਲੀ ਲੰਬੇ ਸਮੇਂ ਦੀ ਭਲਾਈ ਦੀ ਦਿੜਤਾ ਨੂੰ ਦਰਸਾਉਂਦਾ ਹੈ।

ਸਰੀ ਫਾਇਰ ਫਾਈਟਰਜ਼ ਚੈਰੀਟੇਬਲ ਸੁਸਾਇਟੀ ਦੇ ਡਿਲਨ ਵੈਨ ਰੂਯੇਨ ਨੇ ਕਿਹਾ, “ਫਾਇਰ ਫਾਈਟਰਜ਼ ਦੇ ਤੌਰ ‘ਤੇ, ਅਸੀਂ ਆਪਣੇ ਭਾਈਚਾਰਿਆਂ ਨੂੰ ਵਧਣ-ਫੁੱਲਣ ਵਿੱਚ ਮੱਦਦ ਕਰਨ ਲਈ ਵਚਨਬੱਧ ਹਾਂ। ਇਹ ਪ੍ਰੋਗਰਾਮ ਨੌਜਵਾਨਾਂ ਨੂੰ ਉਹ ਸਾਧਨ,  ਆਤਮ-ਵਿਸ਼ਵਾਸ ਅਤੇ ਸਹਿਯੋਗ ਦਿੰਦੇ ਹਨ ਜੋ ਉਨ੍ਹਾਂ ਨੂੰ ਸਿਰਫ਼ ਅੱਜ ਹੀ ਨਹੀਂ, ਸਗੋਂ ਭਵਿੱਖ ਵਿੱਚ ਵੀ ਕਾਮਯਾਬ ਬਣਾਉਣ ਵਿੱਚ ਮੱਦਦ ਕਰਦੇ ਹਨ।”

ਇਹ ਭਾਈਚਾਰਕ ਸਾਂਝ ਸਰੀ ਨੂੰ ਹੋਰ ਸਿਹਤਮੰਦ ਅਤੇ ਸਮਾਵੇਸ਼ੀ ਬਣਾਉਣ ਲਈ ਸਥਾਨਕ ਸਹਿਯੋਗ ਦੀ ਸ਼ਕਤੀ ਦੀ ਇੱਕ ਮਜ਼ਬੂਤ ਮਿਸਾਲ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.