Ad-Time-For-Vacation.png

ਸਰੀ ਨੇ ਵਿਕਾਸ ਅਤੇ ਪਰਮਿਟ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਦੋ ਵੱਡੇ ਸੁਧਾਰ ਲਾਗੂ ਕੀਤੇ

ਸਰੀ, ਬੀ.ਸੀ. – ਸਰੀ ਸ਼ਹਿਰ ਵਿਕਾਸ ਅਤੇ ਪਰਮਿਟ ਪ੍ਰਕਿਰਿਆ (Development & Permit Process) ਨੂੰ ਸੁਚਾਰੂ ਬਣਾਉਣ ਲਈ ਹੋਰ ਕਦਮ ਚੁੱਕ ਰਿਹਾ ਹੈ। ਇਸ ਮਹੀਨੇ, ਕੌਂਸਲ ਨੇ ਸ਼ੁਰੂਆਤੀ ਬਿਲਡਿੰਗ ਪਰਮਿਟ ਅਰਜ਼ੀ ਜਮ੍ਹਾਂ ਕਰਨ ਦੀਆਂ ਜ਼ਰੂਰਤਾਂ ਨੂੰ ਸਪੱਸ਼ਟ ਕਰਨ ਲਈ ਇੱਕ ਪ੍ਰੀ-ਐਪਲੀਕੇਸ਼ਨ ਪਾਇਲਟ ਪ੍ਰੋਗਰਾਮ ਅਤੇ ਬਿਲਡਿੰਗ ਬਾਈਲਾਅ ਵਿੱਚ ਸੋਧਾਂ ਨੂੰ ਮਨਜ਼ੂਰੀ ਦਿੱਤੀ। ਇਹ ਸੁਧਾਰ ਪਾਰਦਰਸ਼ਤਾ ਵਧਾਉਣ, ਸਮਾਂ-ਸੀਮਾ ਨੂੰ ਘਟਾਉਣ ਅਤੇ ਪ੍ਰੋਜੈਕਟ ਤੇਜ਼ ਕਰਨ ਲਈ ਤਿਆਰ ਕੀਤੇ ਗਏ ਹਨ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਕੌਂਸਲ ਦੁਆਰਾ ਮਨਜ਼ੂਰ ਪਾਇਲਟ ਪ੍ਰੋਗਰਾਮ ਅਤੇ ਬਾਇਲਾਅ ਸੋਧਾਂ, ਵਿਕਾਸ ਅਤੇ ਪਰਮਿਟ ਪ੍ਰਕਿਰਿਆ ਨੂੰ ਆਸਾਨ ਅਤੇ ਤੇਜ਼ ਕਰਨ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ। “ਨਵੀਨਤਾ, ਡਾਟਾ-ਆਧਾਰਤ ਹੱਲ ਅਤੇ ਸਾਡੀਆਂ ਨੀਤੀਆਂ ਤੇ ਪ੍ਰਕਿਰਿਆਵਾਂ ਦੀ ਅਗੇਤੀ ਸਮੀਖਿਆ ਰਾਹੀਂ, ਇਹ ਸੁਧਾਰ ਸਰੀ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਹੋਰ ਰਿਹਾਇਸ਼ੀ ਵਿਕਲਪ ਬਣਾਉਣ ਵੱਲ ਇੱਕ ਹੋਰ ਕਦਮ ਹਨ। ਇਨ੍ਹਾਂ ਤਬਦੀਲੀਆਂ ਨਾਲ ਅਰਜ਼ੀਆਂ ਜਮ੍ਹਾਂ ਕਰਨ ਵਿੱਚ ਸੁਧਾਰ ਹੋਣ ਦੀ ਉਮੀਦ ਹੈ, ਜੋ ਪ੍ਰਵਾਨਗੀ ਦੇ ਸਮੇਂ ਨੂੰ ਘੱਟੋ-ਘੱਟ 30% ਤੱਕ ਘਟਾਉਣ ਦੇ ਸਾਡੇ ਟੀਚੇ ਦਾ ਸਮਰਥਨ ਕਰੇਗੀ।

ਪ੍ਰੀ-ਐਪਲੀਕੇਸ਼ਨ ਪਾਇਲਟ ਪ੍ਰੋਗਰਾਮ:

ਪਾਇਲਟ ਪ੍ਰੋਗਰਾਮ ਦਾ ਉਦੇਸ਼ ਅਰਜ਼ੀ ਜਮ੍ਹਾਂ ਕਰਨ ਵਿੱਚ ਸੁਧਾਰ ਕਰਨਾ ਹੈ। ਇੱਕ ਵਿਆਪਕ ਸਮੀਖਿਆ ਤੋਂ ਬਾਅਦ, ਸਟਾਫ਼ ਨੇ ਕੁੱਝ ਮੁੱਖ ਖੇਤਰਾਂ ਵਿੱਚ ਪ੍ਰਕਿਰਿਆ ਵਿੱਚ ਬਦਲਾਅ ਦੀ ਸਿਫ਼ਾਰਸ਼ ਕੀਤੀ ਹੈ, ਜਿਸ ਵਿੱਚ ਅਰਜ਼ੀ ਲੋੜਾਂ ਨੂੰ ਸਪੱਸ਼ਟ ਕਰਨਾ, ਅਰਜ਼ੀਕਰਤਾਵਾਂ ਅਤੇ ਕਰਮਚਾਰੀਆਂ ਵਿਚਕਾਰ ਵਾਰਤਾਲਾਪ ਮਜ਼ਬੂਤ ਕਰਨਾ ਅਤੇ ਸਮੀਖਿਆ ਪ੍ਰਕਿਰਿਆ ਨੂੰ ਮਿਆਰੀ ਬਣਾਉਣਾ ਸ਼ਾਮਲ ਹੈ। । ਪ੍ਰੀ-ਐਪਲੀਕੇਸ਼ਨ ਪ੍ਰਕਿਰਿਆ ਵਿੱਚ ਇਹ ਬਦਲਾਅ ਕੀਤੇ ਗਏ ਹਨ:

•              ਆਨਲਾਈਨ ਸੇਵਾਵਾਂ ਦਾ ਵਿਸਥਾਰ, ਜਿਸ ਵਿੱਚ ਅਰਜ਼ੀਕਾਰ ਆਪਣੀ ਪ੍ਰੀ-ਐਪਲੀਕੇਸ਼ਨ ਮੀਟਿੰਗ ਦੀ ਤਾਰੀਖ ਦੇਖ ਸਕਣ, ਆਪਣੇ ਪ੍ਰਸਤਾਵ ‘ਤੇ ਕਰਮਚਾਰੀਆਂ ਦੀ ਟਿੱਪਣੀ ਵੇਖ ਸਕਣ ਅਤੇ ਸੰਪਰਕ ਜਾਣਕਾਰੀ ਆਸਾਨੀ ਨਾਲ ਲੱਭ ਸਕਣ।

•              ਪ੍ਰੋਜੈਕਟ ਦੀ ਕਿਸਮ ਦੇ ਆਧਾਰ ‘ਤੇ ਘੱਟੋ-ਘੱਟ ਅਰਜ਼ੀ ਲੋੜਾਂ ਅਤੇ ਸਮੀਖਿਆ ਦੇ ਦਾਇਰੇ ਨੂੰ ਸਪੱਸ਼ਟ ਕਰਨਾ।

•              ਇੱਕ ਪੂਰਾ ਪ੍ਰੀ-ਐਪਲੀਕੇਸ਼ਨ ਪੈਕੇਜ ਪ੍ਰਾਪਤ ਕਰਨ ਤੋਂ 5 ਹਫ਼ਤਿਆਂ ਦਾ ਸਮੀਖਿਆ ਸਮਾਂ-ਸੀਮਾ ਟੀਚਾ ਸਥਾਪਤ ਕਰਨਾ।

ਇਸ ਸੁਧਾਰਿਤ ਪ੍ਰਕਿਰਿਆ ਦਾ ਮੁਲਾਂਕਣ 4 ਮਹੀਨਿਆਂ ਫੇਰ ਬਾਅਦ ਕੀਤਾ ਜਾਵੇਗਾ, ਤਾਂ ਜੋ ਇਸ ਦੀ ਪ੍ਰਭਾਵਸ਼ੀਲਤਾ ਅਤੇ ਹੋਰ ਸੁਧਾਰਾਂ ਦੀ ਸੰਭਾਵਨਾ ਦੀ ਜਾਂਚ ਕੀਤੀ ਜਾ ਸਕੇ।

ਸ਼ੁਰੂਆਤੀ ਬਿਲਡਿੰਗ ਪਰਮਿਟ ਅਰਜ਼ੀ ਜਮ੍ਹਾਂ ਕਰਾਉਣਾ:

ਬਿਲਡਿੰਗ ਬਾਇਲਾਅ ਵਿੱਚ ਕੀਤੀਆਂ ਸੋਧਾਂ, ਸਟਾਫ਼ ਨੂੰ ਅਰਜ਼ੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਣ, ਵਾਰ-ਵਾਰ ਸਮੀਖਿਆਵਾਂ ਨੂੰ ਘਟਾਉਣ, ਵਿਕਾਸ ਅਤੇ ਬਿਲਡਿੰਗ ਪਰਮਿਟ ਅਰਜ਼ੀਆਂ ਦੀ ਪੂਰੀ ਕਰਨ ਦੀ ਪ੍ਰਕਿਰਿਆ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਦੀਆਂ ਹਨ। ਵਪਾਰਕ, ਉਦਯੋਗਿਕ ਜਾਂ ਬਹੁ-ਰਿਹਾਇਸ਼ੀ ਪ੍ਰੋਜੈਕਟਾਂ ਲਈ ਸ਼ੁਰੂਆਤੀ ਬਿਲਡਿੰਗ ਪਰਮਿਟ ਅਰਜ਼ੀ ਜਮ੍ਹਾਂ ਕਰਨ ਲਈ ਹੇਠ ਲਿਖੀਆਂ ਸ਼ਰਤਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ:

•              ਕੌਂਸਲ ਵੱਲੋਂ ਸ਼ਰਤੀ ਮਨਜ਼ੂਰੀ;

•              ਮਾਲਕ ਵੱਲੋਂ ਇੰਜੀਨੀਅਰਿੰਗ ਸਰਵਿਸਿਜ਼ ਐਗਰੀਮੈਂਟ ਦੀ ਫ਼ੀਸ ਦੀ ਅਦਾਇਗੀ;

•              ਵਿਕਾਸ ਪਰਮਿਟ ਲਈ ਲੋੜੀਂਦੇ ਵਪਾਰਕ, ਉਦਯੋਗਿਕ ਜਾਂ ਬਹੁ-ਨਿਵਾਸੀ ਵਿਕਾਸ ਲਈ ਅੰਤਿਮ ਆਰਕੀਟੈਕਚਰ ਡਰਾਇੰਗ ਦੀ ਮਨਜ਼ੂਰੀ;

•              ਵਿਕਾਸ ਪਰਮਿਟ ਲਈ ਲੋੜੀਂਦੇ ਅੰਤਿਮ ਲੈਂਡਸਕੇਪ ਡਰਾਇੰਗ ਦੀ ਮਨਜ਼ੂਰੀ।

ਇਹ ਸੋਧਾਂ ਯਕੀਨੀ ਬਣਾਉਣਗੀਆਂ ਕਿ ਮਾਪਦੰਡ ਸਥਿਰ ਢੰਗ ਨਾਲ ਲਾਗੂ ਕੀਤੇ ਜਾਣ ਅਤੇ ਅਰਜ਼ੀਕਾਰਾਂ ਨੂੰ ਸਪੱਸ਼ਟ ਤੌਰ ‘ਤੇ ਸੂਚਿਤ ਕੀਤਾ ਜਾ ਸਕੇ । ਇੱਕ ਵਾਰ ਜਦੋਂ ਇਹ ਸ਼ਰਤਾਂ ਪੂਰੀਆਂ ਹੋ ਜਾਂਦੀਆਂ ਹਨ, ਤਾਂ ਬਿਨੈਕਾਰ ਨੂੰ ਬਿਲਡਿੰਗ ਪਰਮਿਟ ਅਰਜ਼ੀ ਜਮ੍ਹਾਂ ਕਰਨ ਦੀ ਆਗਿਆ ਦਿੱਤੀ ਜਾਵੇਗੀ।

ਡਿਵੈਲਪਮੈਂਟ ਮਨਜ਼ੂਰੀ ਪ੍ਰਕਿਰਿਆ ਸੁਧਾਰ ਟਾਸਕ ਫੋਰਸ ਦੀ ਚੇਅਰ ਕੌਂਸਲਰ ਪ੍ਰਦੀਪ ਕੂਨਰ ਨੇ ਕਿਹਾ, “ਇਹ ਅੱਪਡੇਟ ਸਿਰਫ਼ ਪ੍ਰਭਾਵਸ਼ੀਲਤਾ ਬਾਰੇ ਨਹੀਂ ਹਨ- ਇਹ ਸਰੀ ਦੇ ਭਵਿੱਖ ਦੀ ਸਹਾਇਤਾ ਕਰਨ ਬਾਰੇ ਹੈ”। “ਇਹ ਪਾਇਲਟ ਪ੍ਰੋਗਰਾਮ ਅਤੇ ਬਿਲਡਿੰਗ ਬਾਈਲਾਅ ਵਿੱਚ ਸੋਧਾਂ ਬਿਨੈਕਾਰਾਂ ਨੂੰ ਅਨੁਮਾਨਯੋਗ  ਅਤੇ ਢਾਂਚਾਗਤ ਸਮੀਖਿਆ ਪ੍ਰਕਿਰਿਆ ਪ੍ਰਦਾਨ

ਕਰਨਗੀਆਂ, ਜਿਸ ਨਾਲ ਉਨ੍ਹਾਂ ਦੀਆਂ ਉਮੀਦਾਂ ਸਪੱਸ਼ਟ ਅਤੇ ਸਥਿਰ ਹੋਣਗੀਆਂ। ਅਸੀਂ ਅਰਜ਼ੀਕਰਤਾਵਾਂ ਨਾਲ ਜਲਦੀ ਜੁੜ, ਦੇਰੀਆਂ ਘਟਾ ਸਕਦੇ ਹਾਂ, ਵਧੀਆ ਅਰਜ਼ੀਆਂ ਅਤੇ ਤੇਜ਼ ਮਨਜ਼ੂਰੀਆਂ ਨਾਲ ਆਪਣੇ ਟੀਚੇ ਨੂੰ ਹਾਸਲ ਕਰ ਸਕਦੇ ਹਾਂ, ਜੋ ਸਾਡੇ ਭਾਈਚਾਰੇ ਲਈ ਹੋਰ ਰਿਹਾਇਸ਼ ਅਤੇ ਆਰਥਿਕ ਮੌਕੇ ਪੈਦਾ ਕਰਨ ਵਿੱਚ ਮਦਦ ਕਰ ਸਕਦੇ ਹਨ।”

ਸਰੀ ਵਿੱਚ ਵਿਕਾਸ ਅਤੇ ਮਨਜ਼ੂਰੀ ਸੰਬੰਧੀ ਸੁਧਾਰਾਂ (development and permitting improvements) ਬਾਰੇ ਹੋਰ ਜਾਣਨ ਲਈ: surrey.ca/development ‘ਤੇ ਜਾਓ।

Share:

Facebook
Twitter
Pinterest
LinkedIn
matrimonail-ads
On Key

Related Posts

ਛੋਟੇ ਬਿਲਡਰਾਂ ਦੀ ਮਦਦ ਲਈ ਸਰੀ ਨੇ ਡਿਵੈਲਪਮੈਂਟ ਮਨਜ਼ੂਰੀ ਟਾਸਕ ਫੋਰਸ ਦਾ ਵਿਸਥਾਰ ਕੀਤਾ

ਸਰੀ, ਬੀ.ਸੀ. – ਸਰੀ ਸਿਟੀ ਕੌਂਸਲ ਨੇ ਵਿਕਾਸ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਅਤੇ ਛੋਟੇ-ਪੱਧਰ ‘ਤੇ ਘਰਾਂ ਦੀ ਉਸਾਰੀ ਕਰਨ ਵਾਲੇ ਬਿਲਡਰਾਂ ਨੂੰ ਸਹਾਰਾ ਦੇਣ ਪ੍ਰਤੀ ਸ਼ਹਿਰ ਦੀ ਵਚਨਬੱਧਤਾ

ਗੋਲੀਬਾਰੀ ਮਗਰੋਂ ਹਿੰਸਕ ਅਪਰਾਧਿਕ ਸਮੱਗਰੀ ‘ਤੇ ਤੁਰੰਤ ਰੋਕ ਲਗਾਉਣ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਅਪੀਲ

ਹਾਲ ਹੀ ਵਿੱਚ ਇੱਕ ਸਥਾਨਕ ਕਾਰੋਬਾਰ ਤੇ ਵਾਪਰੀ ਗੋਲੀ ਦੀ ਵਾਰਦਾਤ ਨੂੰ ਇੱਕ ਵਿਅਕਤੀ ਨੇ ਬੇਸ਼ਰਮੀ ਨਾਲ ਫ਼ਿਲਮਾਇਆ ਅਤੇ ਆਨਲਾਈਨ ਪੋਸਟ ਕਰ ਜ਼ਿੰਮੇਵਾਰੀ ਲੈਣ ਦਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.