ਸਰੀ ਦੀ ਪ੍ਰਚੱਲਿਤ 20 ਡਾਲਰ ਦੀ ਪੌਦਿਆਂ ਦੀ ਸੇਲ ਇਸ ਬਸੰਤ ਰੁੱਤ ‘ਚ ਮੁੜ ਆ ਰਹੀ ਹੈ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਦੀ ਬਹੁਤ ਲੋਕਪ੍ਰਿਯ $20 ਦੀ ਬੂਟਿਆਂ ਦੀ ਸੇਲ ਇਸ ਬਸੰਤ ਰੁੱਤ ‘ਚ ਮੁੜ ਆ ਰਹੀ ਹੈ, ਜਿਸ ਨਾਲ ਵਸਨੀਕਾਂ ਨੂੰ ਆਪਣੀ ਜਾਇਦਾਦ ਨੂੰ ਸੁੰਦਰ ਬਣਾਉਣ ਦੇ ਨਾਲ-ਨਾਲ ਸਰੀ ਦੇ ਸ਼ਹਿਰੀ ਜੰਗਲ ਨੂੰ ਵਧਾਉਣ ਵਿੱਚ ਯੋਗਦਾਨ ਪਾਉਣ ਦਾ ਕਿਫ਼ਾਇਤੀ ਤਰੀਕਾ ਮਿਲਦਾ ਹੈ। ਪਹਿਲੀ ਆਨਲਾਈਨ ਵਿੱਕਰੀ 3 ਮਾਰਚ ਨੂੰ ਸਵੇਰੇ 9 ਵਜੇ ਖੁੱਲ੍ਹੇਗੀ, ਅਤੇ ਪੌਦੇ 29 ਮਾਰਚ ਨੂੰ ਸਰੀ ਓਪਰੇਸ਼ਨਜ਼ ਸੈਂਟਰ ਤੋਂ ਲਏ ਜਾ ਸਕਣਗੇ। ਦੂਜੀ ਵਿੱਕਰੀ 28 ਅਪ੍ਰੈਲ ਨੂੰ ਖੁੱਲ੍ਹੇਗੀ ਅਤੇ ਇਸ ਦੀ ਪਿਕ-ਅੱਪ ਤਾਰੀਖ 24 ਮਈ ਹੋਵੇਗੀ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਹਰ ਲਗਾਇਆ ਗਿਆ ਰੁੱਖ ਜਿੱਥੇ ਸਾਡੇ ਸ਼ਹਿਰੀ ਜੰਗਲ ਨੂੰ ਮਜ਼ਬੂਤ ਕਰਦਾ ਹੈ, ਉੱਥੇ ਸਰੀ ਵਿੱਚ ਜੀਵਨ ਦੀ ਗੁਣਵੱਤਾ ਨੂੰ ਬਿਹਤਰ ਬਣਾਉਂਦਾ ਹੈ। ਦਰਖ਼ਤ ਛਾਂ ਪ੍ਰਦਾਨ ਕਰਦੇ ਹਨ, ਹਵਾ ਅਤੇ ਪਾਣੀ ਦੀ ਗੁਣਵੱਤਾ ਸੁਧਾਰਦੇ ਹਨ ਅਤੇ ਤੂਫ਼ਾਨ ਦੇ ਪਾਣੀ ਦੇ ਵਹਾਅ ਨੂੰ ਘਟਾਉਣ ਵਿੱਚ ਸਹਾਇਤਾ ਕਰਦੇ ਹਨ। ਨਿੱਜੀ ਜਾਇਦਾਦਾਂ ਲਈ ਸਸਤੇ, ਉੱਚ-ਗੁਣਵੱਤਾ ਵਾਲੇ ਦਰਖ਼ਤ ਮੁਹੱਈਆ ਕਰਕੇ, ਅਸੀਂ ਨਿਵਾਸੀਆਂ ਨੂੰ ਸਾਡੇ ਆਂਢ -ਗੁਆਂਢ ਨੂੰ ਹੋਰ ਸਿਹਤਮੰਦ ਅਤੇ ਰਹਿਣਯੋਗ ਬਣਾਉਂਦੇ ਹੋਏ ਇੱਕ ਹੋਰ ਟਿਕਾਊ ਭਵਿੱਖ ਵੱਲ ਯੋਗਦਾਨ ਪਾਉਣ ਵਿੱਚ ਸਹਾਇਤਾ ਕਰ ਰਹੇ ਹਾਂ।”

2020 ਵਿੱਚ ਆਨਲਾਈਨ ਸੇਲ ਸ਼ੁਰੂ ਹੋਣ ਤੋਂ ਬਾਅਦ, ਸਿਟੀ ਨੇ ਲਗਭਗ 23,000 ਪੌਦੇ ਵੇਚੇ ਹਨ, ਅਤੇ ਹਰ ਵਿੱਕਰੀ ਕੁੱਝ ਘੰਟਿਆਂ ਵਿੱਚ ਹੀ ਮੁਕੰਮਲ ਹੋ ਜਾਂਦੀ ਹੈ। ਸਾਲ ਦੀਆਂ ਪਹਿਲੀਆਂ ਦੋ ਸੇਲਾਂ ਦੌਰਾਨ, ਨਿਵਾਸੀ ਫਲਦਾਰ ਅਤੇ ਸਜਾਵਟੀ ਦਰਖਤਾਂ ਦੀ ਵਿਭਿੰਨ ਕਿਸਮਾਂ ਵਿੱਚੋਂ ਚੋਣ ਕਰ ਸਕਦੇ ਹਨ, ਜਿਨ੍ਹਾਂ ਵਿੱਚ ਸੇਬ, ਚੈਰੀ, ਆਲੂਬੁਖ਼ਾਰਾ, ਅੰਜੀਰ, ਡੌਗਵੁੱਡ, ਮੇਪਲ ਅਤੇ ਮੈਗਨੋਲੀਆ ਦੇ ਬੂਟੇ ਸ਼ਾਮਲ ਹੁੰਦੇ ਹਨ। ਪੇਸ਼ ਕੀਤੇ ਜਾ ਰਹੇ ਰੁੱਖ ਵਸਨੀਕਾਂ ਵਿੱਚ ਲੋਕਪ੍ਰਿਯਤਾ, ਸਰੀ ਦੇ ਮੌਸਮ ਲਈ ਅਨੁਕੂਲਤਾ ਅਤੇ ਸਥਾਨਕ ਜੀਵ  ਵਿਭਿੰਨਤਾ ਨੂੰ ਸਹਾਰਾ ਦੇਣ ਦੀ ਸਮਰੱਥਾ ਦੇ ਆਧਾਰ ’ਤੇ ਚੁਣੇ ਜਾਂਦੇ ਹਨ।

ਸਿਟੀ ਆਫ਼ ਸਰੀ ਹਰ ਸਾਲ ਚਾਰ ਆਨਲਾਈਨ ਰੁੱਖਾਂ ਦੀ ਵਿੱਕਰੀ ਦੀ ਮੇਜ਼ਬਾਨੀ ਕਰਦਾ ਹੈ, ਜਿਨ੍ਹਾਂ ਵਿੱਚ ਹਰ ਵਿੱਕਰੀ ਲਈ 1,000 ਦਰਖ਼ਤ ਪਹਿਲਾਂ ਆਉ, ਪਹਿਲਾਂ ਪਾਓ ਦੇ ਆਧਾਰ ’ਤੇ ਉਪਲਬਧ ਕਰਵਾਏ ਜਾਂਦੇ ਹਨ।

ਅਰਬਨ ਫੋਰੈਸਟਰੀ ਮੈਨੇਜਰ ਰੌਬ ਲੈਂਡੁੱਚੀ ਨੇ ਕਿਹਾ, “ਸਿਟੀ ਦਾ ਰੁੱਖਾਂ ਦੀ ਵਿੱਕਰੀ ਪ੍ਰੋਗਰਾਮ ਵਸਨੀਕਾਂ ਲਈ ਸਰੀ ਦੇ ਸ਼ਹਿਰੀ ਜੰਗਲਾਂ ਦੀ ਰੱਖਿਆ ਅਤੇ ਵਿਕਾਸ ਵਿੱਚ ਸਹਾਇਤਾ ਕਰਨ ਦਾ ਇੱਕ ਸਾਰਥਿਕ ਅਤੇ ਪ੍ਰਭਾਵਸ਼ਾਲੀ ਤਰੀਕਾ ਹੈ। ਕਿਉਂਕਿ ਸਰੀ ਦੇ ਰੁੱਖਾਂ ਦੀ ਛਤਰੀ (ਟ੍ਰੀ ਕੈਨੋਪੀ) ਦਾ 58 ਫ਼ੀਸਦੀ ਹਿੱਸਾ ਨਿੱਜੀ ਪ੍ਰੋਪਰਟੀਆਂ ’ਤੇ ਹੋਣ ਦੇ ਨਾਲ, 2038 ਤੱਕ 30 ਪ੍ਰਤੀਸ਼ਤ ਕੈਨੋਪੀ ਕਵਰ ਕਰਨ ਦੇ ਸਾਡੇ ਟੀਚੇ ਤੱਕ ਪਹੁੰਚਣ ਲਈ ਘਰ ਦੇ ਮਾਲਕਾਂ ਦੀ ਭਾਗੀਦਾਰੀ ਜ਼ਰੂਰੀ ਹੈ।”

ਹੋਰ ਜਾਣਕਾਰੀ ਲਈ, surrey.ca/treesale. ’ਤੇ ਜਾਓ।

Share:

Facebook
Twitter
Pinterest
LinkedIn
matrimonail-ads
On Key

Related Posts

ਮੇਅਰ ਬਰੈਂਡਾ ਲੌਕ ਦਾ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਵਿਚਕਾਰ ਹੋਏ ਸਮਝੌਤੇ ਬਾਰੇ ਬਿਆਨ

ਮੈਨੂੰ ਖ਼ੁਸ਼ੀ ਹੈ ਕਿ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਇੱਕ ਨਵੇਂ ਚਾਰ ਸਾਲਾਂ ਦੇ ਸਮਝੌਤੇ ‘ਤੇ ਪਹੁੰਚ ਗਏ ਹਨ। ਇਹ ਸਮਝੌਤਾ ਸਰੀ ਨੂੰ

ਸਰੀ ਸਿਟੀ ਵੱਲੋਂ ਤਿੰਨ ਨਵੇਂ ਨੇਬਰਹੁੱਡ ਪਾਰਕਾਂ ਲਈ 7.9 ਮਿਲੀਅਨ ਡਾਲਰ ਦਾ ਨਿਵੇਸ਼ – ਪਹਿਲੇ ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਸਾਊਥ ਨਿਊਟਨ ਵਿੱਚ ਐਕੋਰਨ ਪਾਰਕ (Acorn Park) ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਤਿੰਨ ਨਵੇਂ ਨੇਬਰਹੁੱਡ ਪਾਰਕਾਂ

ਸਰੀ ਸਿਟੀ ਸੈਂਟਰ ਦੇ ਨਿਵਾਸੀਆਂ ਨੇ ਦੇਰ ਰਾਤ ਵਾਹਨਾਂ ਦੇ ਵਧਦੇ ਸ਼ੋਰ ‘ਤੇ ਚਿੰਤਾ ਪ੍ਰਗਟ ਕੀਤੀ

ਸਰੀ, ਬੀ.ਸੀ. — 23 ਅਗਸਤ, 2026 – ਸਰੀ ਸਿਟੀ ਸੈਂਟਰ ਦੇ ਨਿਵਾਸੀ ਕਿੰਗ ਜਾਰਜ ਸਟੇਸ਼ਨ, ਕਿੰਗ ਜਾਰਜ ਬੁਲੇਵਾਰਡ ਅਤੇ 100 ਐਵੇਨਿਊ ਦੇ ਆਲੇ-ਦੁਆਲੇ ਦੇਰ ਰਾਤ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.