Ad-Time-For-Vacation.png

ਸਰੀ ਕੌਂਸਲ ਨੇ ਡਿਵੈਲਪਮੈਂਟ ਦੇ ਮੌਕੇ ਵਧਾਉਣ ਲਈ ਜ਼ਮਾਨਤੀ ਬੌਂਡ (ਸਿਓਰਟੀ ਬੌਂਡ) ਪਾਇਲਟ ਪ੍ਰੋਗਰਾਮ ਦੇ ਵਾਧੇ ਨੂੰ ਮਨਜ਼ੂਰੀ ਦਿੱਤੀ

ਸਰੀ, ਬੀ.ਸੀ. – ਸੋਮਵਾਰ ਨੂੰ ਹੋਈ ਰੈਗੂਲਰ ਕੌਂਸਲ ਮੀਟਿੰਗ ਦੌਰਾਨ, ਸਰੀ ਸਿਟੀ ਕੌਂਸਲ ਨੇ ਜ਼ਮਾਨਤੀ ਬੌਂਡ (ਸਿਓਰਟੀ ਬੌਂਡ) ਪਾਇਲਟ ਪ੍ਰੋਗਰਾਮ ਦੇ ਵਿਸਥਾਰ ਨੂੰ ਮਨਜ਼ੂਰੀ ਦਿੱਤੀ ਹੈ। ਇਸ ਨਾਲ ਯੋਗ ਡਿਵੈਲਪਮੈਂਟ ਪ੍ਰੋਜੈਕਟਾਂ ਦੀ ਗਿਣਤੀ 30 ਤੋਂ ਵਧਾ ਕੇ 50 ਕਰ ਦਿੱਤੀ ਗਈ ਹੈ। ਇਹ ਮਹੱਤਵਪੂਰਨ ਫ਼ੈਸਲਾ ਸ਼ਹਿਰ ਦੇ ਆਰਥਿਕ ਵਿਕਾਸ ਦੀ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਗਿਆ ਹੈ, ਜਿਸ ਨਾਲ ਡਿਵੈਲਪਰਾਂ ਨੂੰ ਆਪਣੇ ਪ੍ਰੋਜੈਕਟਾਂ ਦੀ ਵਿੱਤੀ ਯੋਜਨਾ ਬਣਾਉਣ ਵਿੱਚ ਆਸਾਨੀ ਹੋਵੇਗੀ ।

ਮੇਅਰ ਬ੍ਰੈਂਡਾ ਲੌਕ ਨੇ ਕਿਹਾ, “ਸਿਓਰਟੀ ਬੌਂਡ ਪਾਇਲਟ ਪ੍ਰੋਗਰਾਮ ਵਿੱਚ ਵਾਧਾ ਸਾਡੇ ਸ਼ਹਿਰ ਦੇ ਵਿਕਾਸ ਲਈ ਅਹਿਮ ਉਪਰਾਲਾ ਹੈ”। “ਇਸ ਨਾਲ ਅਸੀਂ ਸਿਰਫ਼ ਡਿਵੈਲਪਰਾਂ ਨੂੰ ਆਪਣੇ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਲਈ ਵਧੇਰੇ ਸਰੋਤ ਹੀ ਉਪਲਬਧ ਨਹੀਂ ਕਰਵਾ ਰਹੇ, ਬਲਕਿ ਤੇਜ਼ੀ ਨਾਲ ਵੱਧ ਰਹੇ ਸਾਡੇ ਸ਼ਹਿਰ ਲਈ ਇਹ ਲੋੜੀਂਦੇ ਢਾਂਚੇ ਦੇ ਸੁਧਾਰਾਂ ਨੂੰ ਵੀ ਯਕੀਨੀ ਬਣਾਉਣ ਵਿੱਚ ਸਹਾਈ ਹੋਵੇਗਾ। ਇਸ ਨਵੀਂ ਵਿੱਤੀ ਯੋਜਨਾ ਨੂੰ ਅਪਣਾਉਂਦੇ ਹੋਏ, ਅਸੀਂ ਸਾਡੇ ਵਾਸੀਆਂ ਲਈ ਇੱਕ ਮਜ਼ਬੂਤ ਅਤੇ ਖ਼ੁਸ਼ਹਾਲ ਭਵਿੱਖ ਬਣਾਉਣ ਵੱਲ ਵੱਡਾ ਕਦਮ ਚੁੱਕ ਰਹੇ ਹਾਂ” 

ਸਿਓਰਟੀ ਬੌਂਡ ਪਾਇਲਟ ਪ੍ਰੋਗਰਾਮ, 2016 ਵਿੱਚ ਸ਼ੁਰੂ ਕੀਤਾ ਗਿਆ ਸੀ, ਤਾਂ ਜੋ ਡਿਵੈਲਪਰਾਂ ਨੂੰ ਪੁਰਾਣੇ ਸਕਿਉਰਿਟੀ ਤਰੀਕਿਆਂ ਜਿਵੇਂ ਕਿ ਨਕਦ ਜਾਂ ਲੈਟਰ ਆਫ਼ ਕਰੈਡਿਟ ਦੇ ਬਦਲੇ ਸਿਓਰਟੀ ਬੌਂਡ ਦੀ ਵਰਤੋਂ ਕਰਨ ਦੀ ਸਹੂਲਤ ਮਿਲ ਸਕੇ । ਇਸ ਨਾਲ ਯੋਗ ਡਿਵੈਲਪਰਾਂ ਕੋਲ ਤਰਲ ਰਾਸ਼ੀ ਵਧਣ ਨਾਲ, ਉਹ ਹੋਰ ਪ੍ਰੋਜੈਕਟਾਂ ਵਿੱਚ ਮੁੜ ਨਿਵੇਸ਼ ਕਰ ਸਕਦੇ ਹਨ। ਹੁਣ ਤੱਕ 30 ਪ੍ਰੋਜੈਕਟ ਇਸ ਪ੍ਰੋਗਰਾਮ ਦਾ ਸਫਲਤਾ ਪੂਰਵਕ ਫ਼ਾਇਦਾ ਲੈ ਚੁੱਕੇ ਹਨ, ਜਿਨ੍ਹਾਂ ਵਿਚੋਂ ਕਈ ਮੁਕੰਮਲ ਹੋਣ ਦੇ ਕਰੀਬ ਹਨ । ਇਹ ਪ੍ਰੋਗਰਾਮ ਲੈਂਡ ਡਿਵੈਲਪਮੈਂਟ ਲਈ ਜ਼ਰੂਰੀ ਇੰਜੀਨੀਅਰਿੰਗ ਕੰਮਾਂ ਨੂੰ ਆਸਾਨ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ ।

ਇਸ ਪ੍ਰੋਗਰਾਮ ਵਿੱਚ ਵਾਧੇ ਨਾਲ, ਹੁਣ ਹੋਰ ਵੱਡੀ ਪੱਧਰ ਦੇ ਉਨਾਂ ਪ੍ਰੋਜੈਕਟਾਂ ਦੇ ਨਿਰਮਾਣ ਵਿੱਚ ਮੱਦਦ ਮਿਲੇਗੀ, ਜੋ ਇਸਦੇ ਨਿਰਧਾਰਿਤ ਯੋਗਤਾ ਮਾਪਦੰਡਾਂ ‘ਤੇ ਖਰੇ ਉੱਤਰਦੇ ਹਨ, ਜਿਵੇਂ ਕਿ ਰੈਪਿਡ ਟਰਾਂਜ਼ਿਟ ਕਾਰੀਡੋਰ ਦੇ ਨੇੜੇ ਸਥਿਤ ਪ੍ਰੋਜੈਕਟ ਜਾਂ ਉਹ ਪ੍ਰੋਜੈਕਟ ਜੋ ਮਹੱਤਵਪੂਰਨ ਸਮਾਜਿਕ ਢਾਂਚਾ ਸਹੂਲਤਾਂ ਪ੍ਰਦਾਨ ਕਰਦੇ ਹਨ। ਕੌਂਸਲ ਨੇ ਹਿੱਸਾ ਲੈਣ ਵਾਲੇ ਪ੍ਰੋਜੈਕਟਾਂ ਲਈ ਕੁੱਝ ਲਾਜ਼ਮੀ ਸ਼ਰਤਾਂ ਰੱਖੀਆਂ ਹਨ, ਜਿਸ ਵਿੱਚ ਜ਼ਮਾਨਤ ਚੁੱਕ ਰਹੀਆਂ ਕੰਪਨੀਆਂ ਦੀ ਘੱਟੋ-ਘੱਟ A+ ਰੇਟਿੰਗ ਅਤੇ ਸਕਿਉਰਿਟੀ ਰਕਮ $3 ਤੋਂ $15 ਮਿਲੀਅਨ ਤੱਕ ਹੋਣੀ ਚਾਹੀਦੀ ਹੈ।

ਇਹ ਕਦਮ ਸਰੀ ਸ਼ਹਿਰ ਵਿੱਚ ਵਿਕਾਸ ਪ੍ਰੋਜੈਕਟਾਂ ਨੂੰ ਆਕਰਸ਼ਿਤ ਕਰਨ ਚ ਮੁਕਾਬਲੇ ਅਤੇ ਨਿਵੇਸ਼ ਦੇ ਮੌਕੇ ਵਧਾ ਰਿਹਾ ਹੈ, ਜਿਸ ਨਾਲ ਸਰੀ ਵਾਸੀਆਂ ਨੂੰ ਵਧੀਆ ਸੇਵਾਵਾਂ ਅਤੇ ਇਨਫ੍ਰਾਸਟ੍ਰਕਚਰ ਦਾ ਲਾਭ ਮਿਲੇਗਾ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਦੇ ਮੇਅਰ ਸੰਭਾਵੀ ਅਮਰੀਕੀ ਟੈਰਿਫ਼ ਦੇ ਹੱਲ ਲਈ ਬਾਰਡਰ ਮੇਅਰਜ਼ ਗੱਠਜੋੜ ਵਿੱਚ ਸ਼ਾਮਲ ਹੋਏ

ਸਰੀ ਦੇ 20٪ ਤੋਂ ਵੱਧ ਕਾਰੋਬਾਰਾਂ ਦੇ ਅਮਰੀਕਾ ਨਾਲ ਸਿੱਧੇ ਵਪਾਰਕ ਸਬੰਧ ਹਨ, ਜੋ ਹਰ ਸਾਲ ਸਰਹੱਦ ਪਾਰ ਲਗਭੱਗ 2.8 ਬਿਲੀਅਨ ਡਾਲਰ ਵਪਾਰ ਦੀ ਨੁਮਾਇੰਦਗੀ ਕਰਦੇ ਹਨ

ਸਰੀ ਸਿਟੀ ਨੇ ਸੂਬੇ ਦੁਆਰਾ ਨਿਰਧਾਰਤ ਹਾਊਸਿੰਗ ਟੀਚਿਆਂ ਨੂੰ ਪਾਰ ਕੀਤਾ

ਸ਼ਹਿਰ ਨੇ ਸੂਬਾਈ ਹੁਕਮ ਦੇ ਪਹਿਲੇ ਛੇ ਮਹੀਨਿਆਂ ਵਿੱਚ 10,000 ਤੋਂ ਵੱਧ ਯੂਨਿਟਾਂ ਨੂੰ ਅੱਗੇ ਵਧਾਇਆ ਸਰੀ, ਬੀਸੀ – ਸਰੀ ਸ਼ਹਿਰ ਨੂੰ ਮਾਣ ਹੈ ਕਿ ਉਹ ਸੂਬੇ ਦੇ ਹਾਊਸਿੰਗ

ਸਰੀ ਕੌਸ਼ਲ ਟਮੈਨਾਵਿਸ ਪਾਰਕ ਵਿੱਚ ਫੀਲਡ ਹਾਕੀ ਲਈ ਨਵੇਂ ਸਿੰਥੈਟਿਕ ਟਰਫ ਵਾਸਤੇ $3.9M ਦੇ ਕੰਨਟਰੈਕਟ ‘ਤੇ ਵੋਟ ਕਰੇਗੀ

ਤੀਜਾ ਮੈਦਾਨ ਆਉਣ ਨਾਲ ਸਰੀ ਕਨੇਡਾ ਦਾ ਇਕਲੌਤਾ ਸ਼ਹਿਰ ਬਣ ਜਾਵੇਗਾ, ਜਿੱਥੇ ਇਕੋ ਜਗ੍ਹਾ ‘ਤੇ ਤਿੰਨ ਪਾਣੀ ਅਧਾਰਤ ਸਮਰਪਿਤ ਹਾਕੀ ਫੀਲਡ ਹੋਣਗੇ                                                                                                                                              ਸਰੀ, ਬੀ.ਸੀ. – ਆਉਂਦੇ ਸੋਮਵਾਰ ਦੀ

Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.