ਹੈਪੀ ਜੱਲ੍ਹਾ, ਪਾਇਲ : ਕਾਂਗਰਸ ਪਾਰਟੀ ਦੇ ਸਰਗਰਮ ਆਗੂ ਤੇ ਸਰਪੰਚ ਯੂਨੀਅਨ ਬਲਾਕ ਦੋਰਾਹਾ ਦੇ ਪ੍ਰਧਾਨ ਕਰਮ ਸਿੰਘ ਸਰਪੰਚ ਅਲੂਣਾ ਪੱਲ੍ਹਾ ਨੂੰ ਪਾਰਟੀ ਸੇਵਾਵਾਂ ਬਦਲੇ ਜ਼ਲਿ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ।
ਪੁਲਿਸ ਜ਼ਿਲ੍ਹਾ ਖੰਨਾ ਦੇ ਕੋਆਰਡੀਨੇਟਰ ਕੁਲਜੀਤ ਸਿੰਘ ਨਾਗਰਾ ਨੇ ਖੰਨਾ ਵਿਖ਼ੇ ਹੋਏ ਸਮਾਗਮ ‘ਚ ਨਿਯੁਕਤੀ ਪੱਤਰ ਦਿੰਦਿਆਂ ਕਰਮ ਸਿੰਘ ਪੱਲ੍ਹਾ ਦੇ ਇਸ ਅਹੁਦੇ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ। ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਲਖਵੀਰ ਸਿੰਘ ਲੱਖਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਚੇਅਰਮੈਨ ਬੰਤ ਸਿੰਘ ਦਬੁਰਜੀ, ਐਡਵੋਕੇਟ ਜਸਪ੍ਰਰੀਤ ਸਿੰਘ ਕਲਾਲਮਾਜਰਾ, ਸਤਿੰਦਰਦੀਪ ਕੌਰ ਦੀਪੀ ਮਾਂਗਟ, ਪ੍ਰਧਾਨ ਮਲਕੀਤ ਸਿੰਘ ਗੋਗਾ ਧਾਲੀਵਾਲ, ਗੁਰਵਿੰਦਰ ਸਿੰਘ ਟੀਨੂ ਘਲੋਟੀ, ਗੁਰਮੇਲ ਸਿੰਘ ਗਿੱਲ ਬੇਰ ਕਲਾਂ, ਜਤਿੰਦਰ ਸਿੰਘ ਜੋਗਾ ਬਲਾਲਾ, ਜ਼ਲਿ੍ਹਾ ਯੂਥ ਪ੍ਰਧਾਨ ਰੁਪਿੰਦਰ ਸਿੰਘ ਬਿੰਦੂ, ਸੁਖਦੇਵ ਸਿੰਘ ਬੁਆਣੀ, ਗਗਨਦੀਪ ਸਿੰਘ ਲੰਢਾ, ਗੁਰਜੀਤ ਸਿੰਘ ਸਰਪੰਚ ਚੀਮਾ, ਰਾਮਪ੍ਰਕਾਸ਼ ਸਿੰਘ ਪੱਪੂ ਅੜੈਚਾਂ, ਡਾ. ਤਰਲੋਚਨ ਸਿੰਘ ਦਿਓਲ, ਰਾਜਿੰਦਰ ਸਿੰਘ ਗਹੀਰ, ਡਾਇਰੈਕਟਰ ਰਮਲਜੀਤ ਸਿੰਘ ਗਰਚਾ, ਸਰਬਜੀਤ ਸਿੰਘ ਧਮੋਟ, ਦਲਜੀਤ ਸਿੰਘ ਹੈਪੀ ਕੈਨੇਡਾ, ਕੁਲਵੀਰ ਸਿੰਘ ਹੇਅਰ ਸਰਪੰਚ ਹੈਰੀ ਮਿਆਨਾ, ਕੌਂਸਲਰ ਹਰਪ੍ਰਰੀਤ ਸਿੰਘ ਨੇ ਕਰਮ ਸਿੰਘ ਪੱਲ੍ਹਾ ਦੀ ਨਿਯੁਕਤੀ ਦਾ ਸਵਾਗਤ ਕਰਦਿਆਂ ਸ਼ੁਭਕਾਮਨਾਵਾਂ ਦਿੱਤੀਆਂ।



