ਰਘਬਿੰਦਰ ਸਿੰਘ, ਨਡਾਲਾ : ਬੀਐੱਡ ਅਧਿਆਪਕ ਫਰੰਟ ਕਪੂਰਥਲਾ ਯੂਨੀਅਨ ਵੱਲੋਂ ਪੰਜਾਬ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਜ਼ਿਲ੍ਹਾ ਪੱਧਰੀ ਰੈਲੀ ਤੇ ਪੁਤਲਾ ਫੂਕ ਮੁਜ਼ਾਹਰਾ ਕਪੂਰਥਲਾ ਦੇ ਡੀਸੀ ਚੌਕ ਵਿਚ ਕੀਤਾ ਜਾਣਾ ਸੀ। ਇਸ ਤੋਂ ਪਹਿਲਾਂ ਹੀ ਸੰਗਠਨ ਦੇ ਅਹੁਦੇਦਾਰਾਂ ਨੂੰ ਉਨ੍ਹਾਂ ਦੇ ਦਫ਼ਤਰ ਅਤੇ ਸਕੂਲਾਂ ਵਿਚ ਪੰਜਾਬ ਪੁਲਿਸ ਵੱਲੋਂ ਨਜ਼ਰਬੰਦ ਕਰ ਦਿੱਤਾ ਗਿਆ। ਇਸ ਦੇ ਚੱਲਦਿਆ ਬੀਐੱਡ ਫਰੰਟ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸਰਤਾਜ ਸਿੰਘ ਨੂੰ ਪਿੰਡ ਲੱਕਣ ਕੇ ਪੱਡਾ ਦੇ ਐਲੀਮੈਂਟਰੀ ਸਕੂਲ ਵਿਖੇ ਨਜ਼ਰਬੰਦ ਕੀਤਾ ਗਿਆ। ਇਸ ਦੌਰਾਨ ਸਮੂਹ ਮੁਲਾਜ਼ਮ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਸਰਕਾਰ ਇਸ ਤਰ੍ਹਾਂ ਦਮਨਕਾਰੀ ਨੀਤੀਆਂ ਅਪਣਾ ਕੇ ਆਪਣੀ ਮਾੜੀ ਕਾਰਗੁਜ਼ਾਰੀ ਨੂੰ ਲੁੱਕਾ ਨਹੀਂ ਸਕਦੀ ਅਤੇ ਆਮ ਜਨਤਾ ਦੇ ਮਨੋਂ ਵੀ ਲਹਿ ਗਈ ਹੈ। ਜਿਹੜੇ ਲੀਡਰ ਬਦਲਾਅ ਦੀ ਗੱਲ ਕਰਦੇ ਸੀ, ਉਹ ਪਹਿਲੀਆਂ ਸਰਕਾਰਾਂ ਨਾਲੋਂ ਵੀ ਬੁਰਾ ਕੰਮ ਕਰ ਰਹੇ ਹਨ। ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਡਟਵਾਂ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਅਧਿਆਪਕ ਆਗੂ ਗੁਰਵਿੰਦਰ ਸਿੰਘ ਿਢੱਲੋਂ, ਵਿਕਾਸ ਕੁਮਾਰ, ਬਲਜੀਤ ਸਿੰਘ ਲੈਕਚਰਾਰ , ਕਮਲਜੀਤ ਸਿੰਘ,ਪਵਨ ਕੁਮਾਰ,ਓਮਕਾਰ ਸਿੰਘ, ਦਲਜੀਤ ਸਿੰਘ,ਓਂਕਾਰ ਸਿੰਘ, ਮਨੋਜ ਕੁਮਾਰ ,ਸੁਰਿੰਦਰ ਸਿੰਘ ,ਰਾਕੇਸ਼ ਕੁਮਾਰ, ਜਬਰਜੰਗ ਸਿੰਘ ਪ੍ਰਧਾਨ, ਲਖਵੀਰ ਸਿੰਘ, ਹਰਪ੍ਰਰੀਤ ਸਿੰਘ, ਲਖਬੀਰ ਸਿੰਘ , ਵਿਪਨ ਕੁਮਾਰ ,ਮੈਡਮ ਹਰਸਿਮਰਨ ਕੌਰ, ਸਪਨਾ ਸ਼ੈਲੀ ਅਮਰਜੀਤ ਕੌਰ, ਹਰਦੀਪ ਕੌਰ, ਸੁਮਨ ਲਤਾ, ਰਾਜਵਿੰਦਰ ਕੌਰ ,ਅਨੀਤਾ ਆਦਿ ਹਾਜ਼ਰ ਸਨ।