ਮੋਹਿਤ ਹੀਰ, ਮਾਹਿਲਪੁਰ : ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਕੋਟ ਫਤੂਹੀ ਦੀ ਇਕ ਅਹਿਮ ਮੀਟਿੰਗ ਬਲਾਕ ਪ੍ਰਧਾਨ ਨਰਿੰਦਰ ਅਜਨੋਹਾ, ਜਨਰਲ ਸਕੱਤਰ ਉਕਾਰ ਸਿੰਘ ਤੇ ਵਿੱਤ ਸਕੱਤਰ ਹਰਮਨੋਜ ਕੁਮਾਰ ਦੀ ਸਰਪਰਸਤੀ ਹੇਠ ਹੋਈ। ਮੀਟਿੰਗ ਵਿਚ ਐਨਪੀਐੱਸ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕੀਤਾ। ਬਲਾਕ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਵਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਜੋ ਅਧੂਰਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਉਸ ਨੂੰ ਜਾਰੀ ਕੀਤੇ ਨੂੰ ਇੱਕ ਸਾਲ ਬੀਤਣ ਦੇ ਬਾਵਜੂਦ ਵੀ ਪੂਰਨ ਰੂਪ ਨਹੀਂ ਕੀਤਾ। ਪੰਜਾਬ ਕੈਬਨਿਟ ਵਲੋਂ ਬਣਾਈ ਸਬ-ਕਮੇਟੀ ਵੀ ਵਾਰ-ਵਾਰ ਮੁਲਾਜ਼ਮਾਂ ਦੀ ਇਸ ਮੰਗ ਨੂੰ ਲਟਕਾ ਰਹੀ ਹੈ। ਸਰਕਾਰ ਦੀ ਇਸ ਟਾਲਮਟੋਲ ਦੀ ਨੀਤੀ ਤੋਂ ਐਨਪੀਐੱਸ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸੂਬਾ ਕਮੇਟੀ ਵੱਲੋਂ ਲਏ ਗਏ ਫੈਸਲੇ ਅਨੁਸਾਰ ਪੰਜਾਬ ਸਰਕਾਰ ਦੀ ਇਸ ਿਢੱਲਮੱਠ ਕਾਰਵਾਈ ਵਿਰੁੱਧ 8 ਅਕਤੂਬਰ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕੇ ਦਿੜਬਾ ਵਿਖੇ ਹੋਣ ਜਾ ਰਹੀ ਸੂਬਾ ਪੱਧਰੀ ਰੈਲੀ ਵਿਚ ਬਲਾਕ ਕੋਟ ਫਤੂਹੀ ਤੋਂ ਵੀ ਐਨ.ਪੀ.ਐਸ ਮੁਲਾਜ਼ਮਾਂ ਦਾ ਵੱਡਾ ਕਾਫਲਾ ਆਪਣੀ ਹਾਜ਼ਰੀ ਲਗਾਏਗਾ। ਇਸ ਮੌਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਰਾਜਵਿੰਦਰ ਕੌਰ, ਸਰਬਜੀਤ ਕੌਰ, ਬਲਬੀਰ ਕੌਰ, ਲਵਦੀਪ ਕੌਰ, ਅਬਿਨਾਸ਼ ਕੌਰ, ਅਮਨਜੀਤ ਕੌਰ, ਜਸਪ੍ਰਰੀਤ ਕੌਰ, ਰਮਨਦੀਪ ਕੌਰ, ਜਤਿੰਦਰ ਸਿੰਘ, ਧਰਮਿੰਦਰ ਸਿੰਘ, ਮਹਿੰਦਰ ਪਾਲ, ਜੋਗਿੰਦਰ ਸਿੰਘ, ਹਾਫਿਜ, ਬਲਵਿੰਦਰ ਸਿੰਘ, ਦੀਪਕ ਕੁਮਾਰ, ਬਲਜਿੰਦਰ ਸਿੰਘ, ਹਰਪ੍ਰਰੀਤ ਹਨੀ, ਸੋਹਣ ਸਿੰਘ ਅਤੇ ਹਰਜਿੰਦਰ ਸਿੰਘ ਮੌਜੂਦ ਸਨ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


