ਚੰਡੀਗੜ੍ਹ: (ਸਿੱਖ ਸਿਆਸਤ ਬਿਊਰੋ) ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਕੈਦ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਜਾਰੀ ਇਕ ਸੰਦੇਸ਼ ਵਿੱਚ ਸਮੂਹ ਸਿੱਖ ਧਿਰਾਂ ਨੂੰ ਮਿਲ ਕੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ ਯਾਦ ਵਿੱਚ ਨਵੰਬਰ ਦਾ ਪਹਿਲਾ ਹਫਤਾ ‘ਨਸਲਕੁਸ਼ੀ ਯਾਦੀਗਾਰੀ ਹਫਤੇ’ ਵਜੋਂ ਮਨਾਉਣ ਦਾ ਸੱਦਾ ਦਿੱਤਾ ਹੈ।ਵੰਗਾਰ ਰਸਾਲੇ ਦੇ ਸੰਪਾਦਕ ਭਾਈ ਬਲਜੀਤ ਸਿੰਘ* ਜੀ ਵਲੋਂ ਬੀਤੇ ਦਿਨੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨਾਲ ਮੁਲਾਕਾਤ ਕੀਤੀ ਗਈ ਜਿਸ ਵਿੱਚ ਉਹਨਾਂ ਨੂੰ ਜਥੇਦਾਰ ਸਾਹਬ ਨੇ ਕਿਹਾ ਕਿ ਕਿਹਾ ਹੈ ਕਿ ਨਵੰਬਰ 1984 ਵਿੱਚ ਸਿੱਖਾਂ ਦੀ ਹੋਈ ਨਸਲਕੁਸ਼ੀ ਨੂੰ 34 ਸਾਲ ਹੋ ਗਏ ਹਨ, ਪਰ ਜ਼ਖਮ ਅਜੇ ਵੀ ਤਾਜ਼ੇ ਹਨ। ਉਹਨਾਂ ਕਿਹਾ ਕਿ ਕਿਸੇ ਵੀ ਕੌਮ ਤੇ ਜਦੋਂ ਕੋਈ ਘਲੂਘਾਰੇ ਅਤੇ ਸਾਕੇ ਵਰਤਾਏ ਜਾਂਦੇ ਹਨ ਤਾਂ ਇਹ ਉਹਨਾਂ ਕੌਮਾਂ ਨੂੰ ਖ਼ਤਮ ਕਰਨ ਲਈ ਜਾਂ ਨਿੱਸਲ ਕਰਨ ਲਈ ਵਰਤਾਏ ਜਾਂਦੇ ਹਨ ਪਰ ਅਣਖੀਲੀਆਂ ਕੌਮਾਂ ਇਹਨਾਂ ਸਾਕਿਆਂ ਤੇ ਘਲੂਘਾਰਿਆਂ ਨਾਲ ਹੋਰ ਵਧੇਰੇ ਚੇਤੰਨ, ਹੋਰ ਵਧੇਰੇ ਤਾਕਤਵਰ ਤੇ ਹੋਰ ਵਧੇਰੇ ਕਾਰਜਸ਼ੀਲ ਹੋ ਜਾਂਦੀਆਂ ਹਨ। ਨਵੰਬਰ 1984 ਵਿੱਚ ਹਕੂਮਤ ਦੀ ਸਰਪ੍ਰਸਤੀ ਹੇਠ ਪੁਲਿਸ ਅਤੇ ਹੋਰ ਸਰਕਾਰੀ ਮਹਿਕਮਿਆਂ ਦੇ ਸਹਿਯੋਗ ਨਾਲ ਪੂਰੇ ਦੇਸ਼ ਵਿੱਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ। ਸਿੱਖ ਬੱਚੇ, ਬੁੱਢੇ ਤੇ ਨੌਜਵਾਨ ਕੋਹ ਕੋਹ ਕੇ, ਤੜਫਾ ਤੜਫਾ ਕੇ ਕਤਲ ਕੀਤੇ ਗਏ ਤੇ ਜਿਊਂਦੇ ਸਾੜੇ ਗਏ ਅਤੇ ਸਿੱਖ ਬੱਚੀਆਂ ਤੇ ਬੀਬੀਆਂ ਨਾਲ ਸਮੂਹਿਕ ਬਲਾਤਕਾਰ ਕੀਤੇ ਗਏ ਅਤੇ 34 ਸਾਲਾਂ ਵਿੱਚ ਇਸ ਵਹਿਸ਼ੀ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਵੀ ਨਹੀਂ ਦਿੱਤੀਆਂ ਗਈਆਂ। ਉਹਨਾਂ ਕਿਹਾ ਕਿ ਇਸ ਸਭ ਤੋਂ ਬਾਅਦ ਫਿਰ ਕਿਵੇਂ ਅਸੀਂ ਸਭ ਕੁਝ ਭੁੱਲ ਜਾਈਏ ਤੇ ਕਿਵੇਂ ਮੰਨ ਲਈਏ ਕਿ ਇਹ ਦੇਸ਼ ਸਾਡਾ ਹੈ ਤੇ ਅਸੀਂ ਅਜ਼ਾਦ ਹਾਂ ?ਭਾਈ ਜਗਤਾਰ ਸਿੰਘ ਹਵਾਰਾ ਨੇ ਅੱਗੇ ਕਿਹਾ ਕਿ ਇਤਿਹਾਸ ਵਿਚਲੇ ਅਜਿਹੇ ਘਲੂਘਾਰੇ ਭੁੱਲਣਯੋਗ ਨਹੀਂ ਹੁੰਦੇ। ਇਸ ਲਈ ਨਵੰਬਰ 1984 ਦਾ ਸੱਚ ਸਾਹਮਣੇ ਲਿਆਉਣ ਲਈ ਜਿੱਥੇ ਦੁਨੀਆਂ ਦੀਆਂ ਵੱਧ ਤੋਂ ਵੱਧ ਭਾਸ਼ਾਵਾਂ ਵਿੱਚ ਸਾਹਿਤ ਛਾਪਿਆ ਜਾਣਾ ਜ਼ਰੂਰੀ ਹੈ, ਦਸਤਾਵੇਜ਼ੀਆਂ ਤਿਆਰ ਕੀਤੀਆਂ ਜਾਣੀਆਂ ਜ਼ਰੂਰੀ ਹਨ, ਓਥੇ ਕੌਮ ਦਾ ਰੋਹ ਤੇ ਕੌਮ ਦੀ ਅਵਾਜ਼ ਵੀ ਲਗਾਤਾਰ ਬੁਲੰਦ ਹੁੰਦੀ ਰਹਿਣੀ ਚਾਹੀਦੀ ਹੈ। ਇਸ ਸੰਬੰਧੀ ਜੋ ਵੀ ਕਾਰਜ ਉਲੀਕੇ ਜਾਣ, ਉਹ ਸਮੂਹ ਪੰਥਕ ਧਿਰਾਂ ਵੱਲੋਂ ਆਪਸੀ ਵਿਚਾਰ- ਵਟਾਂਦਰੇ ਪਿੱਛੋਂ ਸਾਂਝੇ ਤੌਰ ‘ਤੇ ਉਲੀਕੇ ਜਾਣ।
ਸਰੀ ਕੌਂਸਲ ਨੇ ਸ਼ਹਿਰ ਦੀ ਜ਼ਮੀਨ ‘ਤੇ ਕਿਰਾਏ ਦੇ ਘਰ ਬਣਾਉਣ ਨੂੰ ਮਨਜ਼ੂਰੀ ਦਿੱਤੀ
ਸਰੀ, ਬੀ.ਸੀ. – ਸੋਮਵਾਰ ਨੂੰ ਹੋਈ ਰੈਗੂਲਰ ਕੌਂਸਲ ਦੀ ਮੀਟਿੰਗ ਵਿੱਚ, ਸਰੀ ਸਿਟੀ ਕੌਂਸਲ ਨੇ ਸ਼ਹਿਰ ਦੀ ਜ਼ਮੀਨ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਿਸਦਾ ਮਕਸਦ-ਨਿਰਧਾਰਿਤ ਕਿਰਾਏ