ਸ਼ੰਭੂ ਗੋਇਲ, ਲਹਿਰਾਗਾਗਾ

ਸਫਾਈ ਮਜ਼ਦੂਰ ਮਿ੍ਤਕ ਸੁਖਵਿੰਦਰ ਸਿੰਘ ਹੈਪੀ ਦੀ ਮੌਤ ਦਾ ਮੁਆਵਜ਼ਾ ਤੇ ਸਰਕਾਰੀ ਨੌਕਰੀ ਲੈਣ ਸਬੰਧੀ 5 ਅਗਸਤ ਤੋਂ ਲੱਗਾ ਪੱਕਾ ਮੋਰਚਾ ਅੱਜ 12ਵੇਂ ਦਿਨ ‘ਚ ਦਾਖਲ ਹੋ ਚੁੱਕਾ ਹੈ, ਜਿਸ ਦੀ ਅਗਵਾਈ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਜਥੇਬੰਦੀ, ਸਫ਼ਾਈ ਸੇਵਕ ਯੂਨੀਅਨ, ਤੋਂ ਇਲਾਵਾ ਭਾਈਚਾਰਕ ਜਥੇਬੰਦੀਆਂ ਦਾ ਪੂਰਨ ਸਹਿਯੋਗ ਮਿਲ ਰਿਹਾ ਹੈ। ਅੱਜ ਦੇ ਦਿਨ ਸਾਂਝੇ ਮੋਰਚੇ ਵੱਲੋਂ ਰੋਸ ਪ੍ਰਗਟਾਉਂਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਗੋਬਿੰਦ ਸਿੰਘ ਛਾਜਲੀ, ਜ਼ਿਲ੍ਹਾ ਪ੍ਰਧਾਨ ਕਾਮਰੇਡ ਪੇ੍ਮ ਸਿੰਘ ਖਡਿਆਲੀ, ਲਹਿਰਾਗਾਗਾ ਤਹਿਸੀਲ ਦੇ ਪ੍ਰਧਾਨ ਬਿੱਟੂ ਸਿੰਘ ਖੋਖਰ, ਬੱਬੀ ਲਹਿਰਾ ਸੇਬੀ ਖੰਡੇਬਾਦ, ਸੰਦੀਪ ਖੰਡੇਬਾਦ, ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਮੰਗੂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ‘ਆਪ’ ਦੀ ਸਰਕਾਰ ਮਜ਼ਦੂਰਾਂ ਪ੍ਰਤੀ ਆਵਾਜ਼ ਖੋਲ੍ਹਣ ‘ਚ ਫੇਲ੍ਹ ਸਾਬਿਤ ਹੋਈ ਹੈ। ਇਸ ਸਰਕਾਰ ਦੀ ਜੁਬਾਨ ਤੇ ਲੱਗਿਆਂ ਤਾਲਾ ਖੁੱਲ੍ਹਵਾਉਣ ਲਈ ਮਜ਼ਦੂਰ ਜਮਾਤ ਦੀ ਵੱਡੀ ਲਾਮਬੰਦੀ ਹੋਣੀ ਲਾਜ਼ਮੀ ਹੈ ਤਾਂ ਜੋ ਇਹ ਸਰਕਾਰ ਮਜ਼ਦੂਰਾਂ ਨਾਲ ਝੂਠੇ ਵਾਅਦੇ ਕਰ ਕੇ ਸੱਤਾ ‘ਤੇ ਕਾਬਜ਼ ਹੋਈ ਸੀ। ਜਿਹੜਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਮਜ਼ਦੂਰਾਂ ਦੇ ਵਿਹੜਿਆਂ ਵਿਚ ਜਾ ਕੇ ਸੰਤ ਰਾਮ ਉਦਾਸੀ ਦੇ ਗੀਤ ਗਾਉਂਦਾ ਹੁੰਦਾ ਸੀ ਅੱਜ ਮਜ਼ਦੂਰ ਵਰਗ ਦੀ ਸਾਰ ਲੈਣ ਲਈ ਤਿਆਰ ਨਹੀਂ। ਜਿਸ ਤੋਂ ਸਪੱਸ਼ਟ ਹੈ ਕਿ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਚਿਹਰਾ ਮਜ਼ਦੂਰ ਵਿਰੋਧੀ ਹੈ। ਧਰਨਾਕਾਰੀਆਂ ‘ਚ ਸ਼ਾਮਲ ਜ਼ਿਲ੍ਹਾ ਸਕੱਤਰ ਮਨਜੀਤ ਕੌਰ ਆਲੋਅਰਖ, ਮੰਗਲ ਨਾਥ ਛਾਜਲੀ, ਭੋਲਾ ਸਿੰਘ ਲਹਿਰਾ, ਗੁਰਬਖਸ਼ ਸਿੰਘ ਕਾਕਾ, ਬਿੱਟੂ ਸਿੰਘ ਛਾਜਲੀ, ਅਮਿ੍ਤ ਸਿੰਘ ਲੇਹਲ ਖੁਰਦ, ਪੱਪੂ ਸਿੰਘ ਖੋਖਰ ਤੋਂ ਇਲਾਵਾ ਆਦਿ ਹਾਜ਼ਰ ਸਨ।