ਪੰਜਾਬੀ ਜਾਗਰਣ ਟੀਮ, ਸਮਰਾਲਾ : ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਵਿਖੇ ਇੱਕ ਹਰਿਆਵਲ ਮੁਹਿੰਮ ਤਹਿਤ ਬੂਟਾ ਲਗਾ ਕੇ ਨਵੇਂ ਖੇਡ ਦੇ ਮੈਦਾਨ ਦਾ ਉਦਘਾਟਨ ਕੀਤਾ ਗਿਆ। ਇਸ ਮੁਹਿੰਮ ਦੇ ਤਹਿਤ ਧਰਤੀ ਤੇ ਵਾਤਾਵਰਨ ਨੂੰ ਹਰਾ-ਭਰਾ ਰੱਖਣ ਲਈ ਸਕੂਲ ਦੇ ਗਰਾਊਂਡ ‘ਚ 100 ਤੋਂ ਵੱਧ ਬੂਟੇ ਲਾਉਣ ਦਾ ਟੀਚਾ ਰੱਖਿਆ ਗਿਆ।

ਸਕੂਲ ਦੀ ਪ੍ਰਬੰਧਕ ਕਮੇਟੀ ਦੇ ਐਡੀਸ਼ਨਲ ਸਕੱਤਰ ਪਰਮਜੀਤ ਸਿੰਘ ਿਢੱਲੋਂ, ਸੀਨੀਅਰ ਮੀਤ ਪ੍ਰਧਾਨ ਹਰਜਤਿੰਦਰ ਸਿੰਘ ਬਾਜਵਾ, ਮੀਤ ਪ੍ਰਧਾਨ ਡਾ. ਪਰਵਿੰਦਰ ਸਿੰਘ ਬੱਲੀ, ਕਮੇਟੀ ਮੈਂਬਰ ਅੰਮਿ੍ਤਪਾਲ ਸਿੰਘ ਗੁਰੋਂ, ਪਿੰ੍. ਮਾਲਇੰਦਰ ਸਿੰਘ, ਨਨਕਾਣਾ ਸਾਹਿਬ ਟਰੱਸਟ ਦੇ ਡਾਇਰੈਕਟਰ ਇੰਦਰਪਾਲ ਸਿੰਘ ਚੱਢਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਤੇ ਬੂਟੇ ਲਗਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਸਕੂਲ ਦੇ ਅਧਿਆਪਕਾਂ ਨੇ ਵੀ ਬੱਚਿਆਂ ਨੂੰ ਵਾਤਾਵਰਨ ਸੰਭਾਲ ਲਈ ਪੇ੍ਰਿਤ ਕਰਦੇ ਹੋਏ ਬੂਟੇ ਲਗਾਉਣ ‘ਚ ਯੋਗਦਾਨ ਪਾਇਆ।