ਗੁਰ-ਰਜਾ ਵਿਚ ਸ਼ੱਕ ਰਤਾ-ਭਰਿ, ਸਰਧਾ ਸੱਭ ਗਵਾਏ।
ਸਹਜੇ ਸਹਜੇ ਤੋੜਿ ਗੁਰੂ ਤੋਂ, ਮਨਮੁਖੁ ਅੰਤਿ ਕਰਾਏ।
ਵੇਖੋ! ਸੋਹਣਾ ਸਾਜ, ਜਿਵੇਂ, ਜਦ ਹੱਥਿ ਗਵੱਯੇ ਆਏ।
ਕਢਿ ਕਢਿ ਸੁਰਾਂ ਮਿੱਠੀਆਂ ਉਸ ‘ਚੋਂ (ਦਿਲ-) ਤਰਬਾਂ ਪਿਆ ਹਿਲਾਏ।
ਬੇ-ਪਰਵਾਹੀਓਂ ਸਾਜ ਓਸ ਵਿਚ, ਚੀਰੁ ਜਿਹਾ ਜਦ ਪੈਂਦਾ।
ਨਿੱਕਾ ਹੀ ਇਹ ਰੋਗੁ, ਸਾਜ ਦਾ ਘੁੱਟਿ ਗਲਾ ਤਦ ਲੈਂਦਾ।
ਵੇਲੇ-ਸਿਰ ਜੇ ਗਾਇਕ ਉਸ ਦਾ ਚੀਰੁ ਨ ਬੰਦ ਕਰਾਏ।
ਵਧਦਾ ਵਧਦਾ ਚੌੜਾ ਹੋ ਹੋ, ਸਾਰਾ ਰਾਗੁ ਮੁਕਾਏ।
ਵਾਹਿ ਗੁਰੂ ਜੀ ਕਾ ਖਾਲਸਾ||
ਵਾਹਿ ਗੁਰੂ ਜੀ ਕੀ ਫਤਿਹ||