ਮੁੰਬਈ,: ਅਦਾਕਾਰਾ ਸ਼ਿਲਪਾ ਸ਼ੈਟੀ ਨੇ ਟਾਈਗਰ ਸ਼ਰਾਫ਼ ਦੀ ਤੰਦਰੁਸਤੀ ਪ੍ਰਤੀ ਸਮਰਪਣ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਬੇਟਾ ਇਸ ਅਦਾਕਾਰ ਦਾ ਵੱਡਾ ਪ੍ਰਸ਼ੰਸਕ ਹੈ। ਸ਼ਿਲਪਾ ਨੇ ਕਿਹਾ ਕਿ ਉਨ੍ਹਾਂ ਨੇ ਟਾਈਗਰ ਨੂੰ ਵੱਡਾ ਹੁੰਦੇ ਵੇਖਿਆ ਹੈ ਅਤੇ ਅਦਾਕਾਰ ਬਣਨ ਤੋਂ ਪਹਿਲਾ ਉਹ ਉਨ੍ਹਾਂ ਨੂੰ ਜਾਣਦੀ ਹੈ। ਅਦਾਕਾਰ ਨੇ ਕਿਹਾ, ”ਮੈਂ ਉਨ੍ਹਾਂ ਦਾ ਸਨਮਾਨ ਕਰਦੀ ਹਾਂ। ਮੈਂ ਸਮੁੰਦਰ ਤੱਟ ‘ਤੇ ਰਹਿੰਦੀ ਹਾਂ ਅਤੇ ਇਕ ਸਮਾਂ ਸੀ ਜਦੋਂ ਮੈਂ ਸਵੇਰੇ ਛੇ ਵਜੇ ਉਠਿਆ ਕਰਦੀ ਸੀ ਅਤੇ ਤੱਟ ‘ਤੇ ਇਸ ਲੜਕੇ ਨੂੰ ਵੇਖਦੀ ਸੀ ਜੋ ਮੇਰੇ ਘਰ ਦੇ ਸਾਹਮਣੇ ਮਾਰਸ਼ਲ ਆਰਟਸ ਕਰਦਾ ਸੀ।” ਉਨ੍ਹਾਂ ਕਿਹਾ, ”ਜੋ ਵੀ ਹੋਵੇ, ਸਵੇਰ ਦੇ ਛੇ ਵਜੇ ਹੋਣ ਜਾਂ ਸ਼ਾਮ ਦੇ, ਮੈਂ ਇਸ ‘ਬੱਚੇ’ ਨੂੰ ਵੇਖਦੀ ਸੀ। ਮੈਂ ਉਨ੍ਹਾਂ ਨੂੰ ਇਹ ਕਹਿ ਸਕਦੀ ਹਾਂ ਕਿਉਂਕਿ ਮੈਂ ਉਨ੍ਹਾਂ ਨੂੰ ਅੱਲੜ੍ਹ ਉਮਰ ਤੋਂ ਵੇਖ ਰਹੀ ਹਾਂ। ਮੈਂ ਉਨ੍ਹਾਂ ਨੂੰ ਤੰਦਰੁਸਤੀ ਦੇ ਜੰਗਲ ਦਾ ਸੱਚਾ ਟਾਈਗਰ ਕਹਿੰਦੀ ਹਾਂ। ਉਹ ਸੁਪਰਹੀਰੋ ਹੈ। ਮੇਰਾ ਬੇਟਾ ਉਸ ਦਾ ਵੱਡਾ ਪ੍ਰਸ਼ੰਸਕ ਹੈ।” ਉਹ ਕਲ ਸ਼ਾਮ ਅਪਣੀ ਨਵੀਂ ਸਿਹਤ ਵੈੱਬਸਾਈਟ ‘ਸ਼ਿਲਪਾ ਸ਼ੈਟੀ ਵੈਲਨੈਸ ਸੀਰੀਜ਼’ ਦੇ ਉਦਘਾਟਨ ਮੌਕੇ ਬੋਲ ਰਹੀ ਸੀ। ਟਾਈਗਰ ਵੈਬਸਾਈਟ ਦੇ ਉਦਘਾਟਨ ਮੌਕੇ ਮੌਜੂਦ ਸੀ।
ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼
ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.