Ad-Time-For-Vacation.png

ਸ਼ਾਹਰੁਖ ਦੀ 221 ਤੇ ਅਕਸ਼ੇ ਦੀ 211 ਕਰੋੜ ਕਮਾਈ

ਮੁੰਬਈ: ਸ਼ਾਹਰੁਖ ਖਾਨ ਤੇ ਅਕਸ਼ੇ ਕੁਮਾਰ 2016 ਵਿੱਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਦੁਨੀਆ ਦੇ 100 ਸੈਲੇਬ੍ਰਿਟੀ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ। ਸ਼ਾਹਰੁਖ 3 ਕਰੋੜ 30 ਲੱਖ ਡਾਲਰ(ਕਰੀਬ 221 ਕਰੋੜ ਰੁਪਏ) ਦੀ ਕਮਾਈ ਨਾਲ ਲਿਸਟ ਵਿੱਚ 86ਵੀਂ ਥਾਂ ‘ਤੇ ਹਨ। ਜਦਕਿ ਅਕਸ਼ੇ ਕੁਮਾਰ 3 ਕਰੋੜ 15 ਲੱਖ ਡਾਲਰ (ਕਰੀਬ 211 ਕਰੋੜ) ਦੀ ਕਮਾਈ ਕਰਕੇ ਇਸ ਸੂਚੀ ਵਿੱਚ 94ਵੇਂ ਨੰਬਰ ‘ਤੇ ਹਨ।

ਫੋਰਬਸ ਦੀ ਇਸ ਲਿਸਟ ਵਿੱਚ ਟਾਪ ‘ਤੇ ਅਮਰੀਕੀ ਸਿੰਗਰ ਟੇਲਰ ਸਵਿਫਟ ਹੈ। 2016 ਵਿੱਚ ਕੁੱਲ ਕਮਾਈ 17 ਕਰੋੜ ਡਾਲਰ (1 ਹਜਾਰ 140 ਕਰੋੜ ਰੁਪਏ) ਰਹੀ ਹੈ। ਫੋਰਬਸ ਨੇ ਕਿਹਾ, ਸ਼ਾਹਰੁਖ ਲਗਾਤਾਰ ਹਿੱਟ ਫਿਲਮਾਂ ਜ਼ਰੀਏ ਬਾਲੀਵੁੱਡ ਬਾਕਸ ਆਫਿਸ ‘ਤੇ ਰਾਜ ਕਰ ਰਹੇ ਹਨ। ਇਸ ਨਾਲ ਉਹ ਕਰੋੜਾਂ ਰੁਪਏ ਕਮਾ ਰਹੇ ਹਨ। ਇਹ ਅਦਾਕਾਰ ਫਿਲਮ ਹੀ ਨਹੀਂ ਸਗੋਂ ਕਈ ਇਸ਼ਤਿਹਾਰ ਏਜੰਸੀਆਂ ਤੋਂ ਵੀ ਕਾਫੀ ਕਮਾਈ ਕਰ ਰਹੇ ਹਨ।

ਫੋਰਬ ਦੇ ਮੁਤਾਬਕ, 48 ਸਾਲਾਂ ਅਕਸ਼ੇ ਕੁਮਾਰ ਸਾਲ 2015 ਵਿੱਚ 76ਵੇਂ ਨੰਬਰ ਤੋਂ ਖਿਸਕ ਕੇ 94ਵੇਂ ਨੰਬਰ ‘ਤੇ ਪਹੁੰਚ ਗਏ ਹਨ। ਉਹ ਹਾਲੇ ਵੀ ਬਾਲੀਵੁਡ ਦੇ ਸਭ ਤੋਂ ਮਸ਼ਰੂਫ ਅਦਾਕਾਰਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਤਿੰਨ ਹਿੱਟ ਫਿਲਮਾਂ ਦੇ ਨਾਲ ਚੰਗੀ ਕਮਾਈ ਕੀਤੀ ਹੈ। ਅਕਸ਼ੇ ਨੇ ਮੋਟਰਸਾਈਕਲ ਤੇ ਗੋਲਡ ਲੋਨ ਦੇ ਇਸ਼ਤਿਹਾਰਾਂ ਤੋਂ ਵੀ ਕਮਾਈ ਕੀਤੀ ਹੈ। ਇੰਗਲੈਡ-ਆਇਰਲੈਂਡ ਦੇ ਮੁੰਡਿਆਂ ਦਾ ਬੈਂਡ ਵਨ ਡਾਇਰੈਕਸ਼ਨ 11 ਕਰੋੜ ਡਾਲਰ ਦੀ ਮਾਈ ਨਾਲ ਲਿਸਟ ਵਿੱਚ ਦੂਜੇ ਨੰਬਰ ‘ਤੇ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼

ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.

ਪਰਮੀਸ਼ ਵਰਮਾ ਨੇ ਸ਼ਰੇਆਮ ਇੰਝ ਉਡਾਇਆ ਨੇਹਾ ਕੱਕੜ ਦਾ ਮਜ਼ਾਕ, ਜੋ ਬਣਿਆ ਚਰਚਾ ਦਾ ਵਿਸ਼ਾ

ਜਲੰਧਰ (ਬਿਊਰੋ) : ਬਾਲੀਵੁੱਡ ਗਾਇਕਾ ਨੇਹਾ ਕੱਕੜ ਨੂੰ ਇੰਡਸਟਰੀ ‘ਚ ‘ਸੈਲਫੀ ਕਵੀਨ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਨੇਹਾ ਕੱਕੜ ਬਾਲੀਵੁੱਡ ‘ਚ ਆਪਣੇ ਹਿੱਟ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.