ਸ਼ੇਖ ਸਾਅਦੀ ਨੇ ਕਿਹਾ ਹੈ ਕਿ ਐ ਮੂਰਖ ਤੂੰ ਵਿਦਵਾਨਾਂ ਦੀ ਮਹਿਫਲ ਵਿਚ ਮੂੰਹ ਬੰਦ ਰੱਖ ਤਾਂ ਕਿ ਤੇਰੇ ਵੀ ਵਿਦਵਾਨ ਹੋਣ ਦਾ ਭਰਮ ਬਣਿਆ ਰਹੇ!
ਲੋਕ ਕਵੀ ਸੰਤ ਰਾਮ ਉਦਾਸੀ ਦੀ ਧੀ ਇਕਬਾਲ ਕੌਰ ਵੀ ਕਿਸੇ ਦੀ ਚੱਕੀ ਚੁਕਾਈ ਸੁਰਜੀਤ ਗੱਗ ਦੀ ਹਿਮਾਇਤ ਵਿਚ ਆ ਗਈ ਹੈ। ਇਹ ਬੀਬੀ ਸੁਰਜੀਤ ਗੱਗ ਨੂੰ ਤੇ ਆਪਣੇ ਬਾਪ ਨੂੰ ਬਰਾਬਰ ਤੋਲੀ ਜਾਂਦੀ ਹੈ! ਮਨ ਨੂੰ ਦੁੱਖ ਵੀ ਹੋਇਆ ਤੇ ਰੋਣ ਵੀ ਆਇਆ। ਸ਼ਾਇਦ ਇਹ ਕੁਛ ਸੁਣਕੇ ਉਦਾਸੀ ਦੀ ਰੂਹ ਵੀ ਕੁਰਲਾਂਉਦੀ ਹੋਵੇਗੀ। ਅਖੇ ਕਿਥੇ ਰਾਜਾ ਭੋਜ, ਕਿਥੇ ਕਾਂਗਲਾ ਤੇਲੀ!
ਗੱਗ ਨੂੰ ਜੇਲ ਚ ਤੱਕ ਕੇ ਬੀਬੀ ਕਹਿੰਦੀ ਹੈ ਕਿ ਬਾਬੇ ਨਾਨਕ ਨੇ ਵੀ ਬਾਬਰ ਦੀਆਂ ਚੱਕੀਆਂ ਪੀਸੀਆਂ ਸੀ । ਪਹਿਲਾਂ ਤਾਂ ਇਹ ਤੁਲਨਾ ਹੀ ਬੇਮਾਅਨੀ ਹੈ ਦੂਜਾ ਇਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੁਰ ਨਾਨਕ ਨੇ ਬਾਬਰ ਵਰਗੇ ਬਾਦਸ਼ਾਹ ਨੂੰ ਰਾਜੇ ਸ਼ੀਹ ਮੁਕੱਦਮ ਕੁੱਤੇ ਕਹਿ ਕੇ ਵੰਗਾਰਿਆ ਸੀ, ਗੱਗ ਉਸੇ ਗੁਰੂ ਨਾਨਕ ਨੂੰ ਆਪਣੇ ਵਰਗਾ ਮਨੋਰੋਗੀ ਕਹਿਣ ਕਰਕੇ ਜੇਲ ਚ ਹੈ!
ਦੂਜਾ ੳੁਦਾਸੀ ਇਨਕਲਾਬੀ ਕਵੀ ਸੀ ਜਿਸਨੇ ਸਿੱਧੇ ਮੱਥੇ ਭਾਰਤੀ ਸਟੇਟ ਨੂੰ ਲਲਕਾਰਿਆ ਸੀ ਤੇ ਇਸ ਕਰਕੇ ਉਹ ਸਟੇਟ ਜਬਰ ਦਾ ਸ਼ਿਕਾਰ ਬਣਿਆ ਸੀ! ਕੀ ਗੱਗ ਨੇ ਸਟੇਟ ਨੂੰ ਕਿਤੇ ਵੰਗਾਰਿਆ ਹੈ? ਤੀਜਾ ਉਦਾਸੀ ਦੀ ਇਨਕਲਾਬ ਨਾਲ ਡੂੰਘੀ ਕਮਿਟਮੈਂਟ ਸੀ ਤੇ ਉਹ ਨਕਸਲੀ ਲਹਿਰ ਦਾ ਅੰਗ ਸੀ! ਕੀ ਗੱਗ ਦੀ ਕਿਸੇ ਇਨਕਲਾਬ ਜਾਂ ਇਨਕਲਾਬੀ ਪਾਰਟੀ ਨਾਲ ਕਮਿਟਮੈਂਟ ਹੈ?ਉਦਾਸੀ ਆਪਣੇ ਆਪ ਨੂੰ ਸਿੱਖ ਭਾਈਚਾਰੇ ਦਾ ਅੰਗ ਸਮਝਦਾ ਸੀ ਤੇ ਉਸਨੇ ਆਪਣੇ ਇਤਿਹਾਸ ਤੇ ਵਿਰਸੇ ਨੂੰ ਇਨਕਲਾਬ ਲਈ ਆਪਣੇ ਗੀਤਾਂ ਵਿਚ ਪੇਸ਼ ਕੀਤਾ ਹੈ! ਜੇ ਸਿਖਾਂ ਕਹਾਉਂਣ ਵਾਲਿਆ ਵਿੱਚ ਕੋਈ ਕੁਰੀਤੀ ਦੇਖੀ ਤਾਂ ਉਸਨੂੰ ਦੂਰ ਕਰਨ ਲਈ ਹਾਂ ਪੱਖੀ ਰੁੱਖ ਅਪਣਾਇਆ, ਨਾ ਕਿ ਉਸਨੇ ਆਪਣੇ ਭਾਈਚਾਰੇ ਦਾ ਦਿਲ ਦੁਖਾਇਆ।