ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਸੇਂਟ ਮਾਰਥਾ ਬੈਂਥਨੀ ਵਿਦਿਆਲਾਂ ਰੁੜਕਾ ਕਲਾਂ ਦੇ ਤੀਜੀ ਜਮਾਤ ਦੇ ਵਿਦਿਆਰਥੀ ਵੀਭੂ ਬਾਸਕਰ ਸਰੀਨ ਨੇ ਸਿੱਖਿਆ ਵਿਭਾਗ ਪੰਜਾਬ ਜ਼ਿਲ੍ਹਾ ਲੁਧਿਆਣਾ ਵੱਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਪ੍ਰਰਾਇਮਰੀ ਸਕੂਲ ਖੇਡ ਮੁਕਾਬਲੇ 2023 ‘ਚ ਪਹਿਲਾ ਸਥਾਨ ਹਾਸਲ ਕਰ ਕੇ ਸੋਨੇ ਦਾ ਤਗਮਾ ਜਿੱਤਿਆ ਅਤੇ ਰਾਜ ਪੱਧਰੀ ਹੋਣ ਵਾਲੇ ਮੁਕਾਬਲੇ ਲਈ ਚੁਣਿਆ ਗਿਆ। ਸਕੂਲ ਦੇ ਪਿੰ੍ਸੀਪਲ ਫ਼ਾਦਰ ਪਾਲ ਜੌਰਜ ਅਤੇ ਮੈਨੇਜਰ ਫਾਦਰ ਜੋਸਫ ਕਿਲਿਕਲ ਨੇ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ ਤੇ ਇਹ ਸਾਡੇ ਜੀਵਨ ‘ਚ ਨਵਾਂ ਉਤਸ਼ਾਹ ਪੈਦਾ ਕਰਦੀਆਂ ਹਨ ਅਤੇ ਸਖ਼ਤ ਮਿਹਨਤ ਕਰਨ ਵਾਲੇ ਹੀ ਹੋਰਨਾ ਨਾਲੋਂ ਅੱਗੇ ਨਿਕਲ ਜਾਂਦੇ ਹਨ, ਜਿਨਾਂ੍ਹ ‘ਚੋਂ ਸਕੂਲ ਦਾ ਗੋਲਡ ਮੈਡਲਿਸਟ ਵਿਦਿਆਰਥੀ ਵੀਭੂ ਬਾਸਕਰ ਸਾਰੀਨ ਪ੍ਰਮੁੱਖ ਹੈ। ਇਸ ਮੌਕੇ ਪਿੰ੍ਸੀਪਲ ਫ਼ਾਦਰ ਪਾਲ ਜੌਰਜ ਵੱਲੋਂ ਜਿੱਥੇ ਸਾਰੀਨ ਦੇ ਮਾਪਿਆਂ ਨੂੰ ਇਸ ਜਿੱਤ ਦੀ ਵਧਾਈ ਦਿੱਤੀ, ਉੱਥੇ ਸਕੂਲ ਦੇ ਕਰਾਟੇ ਕੋਚ ਗੁਰਮੀਤ ਸਿੰਘ ਤੱਖਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨਾਂ੍ਹ ਵੱਲੋਂ ਦਿੱਤੀ ਟੇ੍ਨਿੰਗ ਸਦਕਾ ਹੀ ਸਾਰੀਨ ਇਸ ਪ੍ਰਰਾਪਤੀ ਤੱਕ ਪਹੁੰਚ ਸਕਿਆ ਹੈ। ਉਨਾਂ੍ਹ ਉਮੀਦ ਜਤਾਈ ਕਿ ਵੀਭੂ ਬਾਸਕਰ ਰਾਜ ਪੱਧਰੀ ਮੁਕਾਬਲਿਆਂ ‘ਚ ਇਹੀ ਇਤਿਹਾਸ ਦੁਹਰਾਏਗਾ।
ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’ ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ
ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ


