ਪੰਜਾਬੀ ਜਾਗਰਣ ਟੀਮ, ਸਮਰਾਲਾ : ਕਿੰਡਰ ਗਾਰਟਨ ਐਂਡ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਨੰਦਨੀ ਸ਼ਰਮਾ ਦੇ ਪਿਤਾ ਸ਼ਿਵ ਕੁਮਾਰ ਦਾ ਫੋਨ ਮੰਗਲਵਾਰ ਉਸ ਨੂੰ ਛੁੱਟੀ ਸਮੇਂ ਲੈਣ ਆਏ ਡਿੱਗ ਪਿਆ ਤੇ ਇਹ ਫੋਨ ਸਕੂਲ ਦੀ 11ਵੀਂ ਜਮਾਤ ਦੀ ਵਿਦਿਆਰਥਣ ਤਨਵੀਰ ਕੌਰ ਸੁਪੱਤਰੀ ਓਮ ਸਿੰਘ ਨੂੰ ਸੜਕ ‘ਤੇ ਡਿੱਗਿਆ ਮਿਲਿਆ।
ਜਦੋਂ ਸ਼ਿਵ ਕੁਮਾਰ ਨੇ ਘਰੇ ਜਾ ਕੇ ਆਪਣਾ ਫੋਨ ਦੇਖਿਆ ਤਾਂ ਉਨ੍ਹਾਂ ਦਾ ਫੋਨ ਜੇਬ ‘ਚ ਨਹੀ ਸੀ। ਜਦੋਂ ਉਨ੍ਹਾਂ ਕਾਲ ਕੀਤੀ ਤਾਂ ਤਨਵੀਰ ਕੌਰ ਨੇ ਦੱਸਿਆ ਕਿ ਉਸ ਨੂੰ ਇਹ ਫੋਨ ਸੜਕ ‘ਤੇ ਡਿੱਗਿਆ ਮਿਲਿਆ ਤੇ ਇਹ ਮੋਬਾਈਲ ਫੋਨ ਸ਼ਿਵ ਕੁਮਾਰ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ। ਇਸ ਤੋਂ ਖੁਸ਼ ਹੋ ਕੇ ਸਕੂਲ ਦੇ ਡਾਇਰੈਕਟਰ ਸਰਬਜੀਤ ਕੌਰ, ਪਿੰ੍ਸੀਪਲ ਰਣਜੋਤ ਕੌਰ ਤੇ ਸ਼ਿਵ ਕੁਮਾਰ ਨੇ ਇਸ ਬੱਚੀ ਨੂੰ ਸਨਮਾਨਿਤ ਕੀਤਾ।


