ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ ਝਾੜ ਸਾਹਿਬ ਦੇ ਸਮਾਜ ਸ਼ਾਸਤਰ ਵਿਭਾਗ ਦੇ ਮੁਖੀ ਤੇ ਸੋਸ਼ਲ ਸੈਲਫ਼ ਹੈਲਪ ਗਰੁੱਪ ਦੇ ਕਨਵੀਨਰ ਡਾ. ਸੁਨੀਤਾ ਕੌਸ਼ਲ ਤੇ ਐੱਨਐੱਸਐੱਸ ਯੂਨਿਟ ਦੇ ਇੰਚਾਰਜ ਪੋ੍. ਜਸਵੀਰ ਕੌਰ ਦੇ ਸਾਂਝੇ ਯਤਨਾਂ ਨਾਲ ਵਿਦਿਆਰਥਣਾਂ ਨੂੰ ਮਾਤਾ ਸਤਿਆ ਦੇਵੀ ਮੈਮੋਰੀਅਲ ਸੀਨੀਅਰ ਸਿਟੀਜ਼ਨ ਹੋਮ ਪਿੰਡ ਮਾਣੇਮਾਜਰਾ (ਰੋਪੜ) ਦਾ ਦੌਰਾ ਕਰਵਾਇਆ ਗਿਆ। ਇਸ ਸੰਸਥਾ ਦੇ ਮੁੱਖ ਪ੍ਰਬੰਧਕ ਆਰ.ਸੀ ਢੰਡ ਵੱਲੋਂ ਵਿਦਿਆਰਥਣਾਂ ਦਾ ਸਵਾਗਤ ਕੀਤਾ ਗਿਆ। ਪੋ੍. ਢੰਡ ਨੇ ਕਿਹਾ ਵਿਦਿਆਰਥਣਾਂ ਨੂੰ ਇਸ ਆਸ਼ਰਮ ‘ਚ ਬਜ਼ੁਰਗਾਂ ਦੇ ਜੀਵਨ ਬਾਰੇ ਜਾਣੂ ਹੋ ਕੇ ਇਹ ਸੇਧ ਲੈਣੀ ਚਾਹੀਦੀ ਹੈ ਕਿ ਉਹ ਆਪਣੇ ਬਜ਼ੁਰਗ ਮਾਪਿਆਂ ਦੀ ਤਨ-ਮਨ ਨਾਲ ਸੇਵਾ ਕਰਨ ਕਿਉਂਕਿ ਮਾਪਿਆਂ ਤੋਂ ਹੀ ਬੱਚਿਆਂ ਨੂੰ ਨਿਸ਼ਕਾਮ ਪਿਆਰ ਪ੍ਰਰਾਪਤ ਹੁੰਦਾ ਹੈ।
ਇਸ ਤੋਂ ਬਾਅਦ ਕੈਪਟਨ ਹਰਪਾਲ ਸਿੰਘ ਸੰਧੂਆਂ ਵੱਲੋਂ ਆਪਣੀਆਂ ਕਵਿਤਾਵਾਂ ਰਾਹੀਂ ਸਮਾਜਿਕ ਬੁਰਾਈਆਂ ਤੋਂ ਬਚਣ ਲਈ ਵਿਦਿਆਰਥਣਾਂ ਨੂੰ ਸੁਨੇਹਾ ਦਿੱਤਾ। ਕਾਲਜ ਵਿਦਿਆਰਥਣ ਕੁਲਦੀਪ ਕੌਰ, ਪਰਮਜੀਤ ਕੌਰ, ਜਾਨਵੀ ਸ਼ਰਮਾ, ਅਮਨਦੀਪ ਕੌਰ, ਮਨਵੀਰ ਕੌਰ, ਇਕਬਾਲ ਕੌਰ ਤੇ ਗਗਨਦੀਪ ਕੌਰ ਦੀਆਂ ਕਵਿਤਾਵਾਂ ਸੁਣ ਕੇ ਬਜ਼ੁਰਗ ਬਹੁਤ ਖੁਸ਼ ਹੋਏ। ਕਾਲਜ ਵੱਲੋਂ ਇੱਕਠੇ ਕੀਤੇ ਕੱਪੜੇ ਤੇ ਖਾਣ-ਪੀਣ ਦੀਆਂ ਵਸਤਾਂ ਵੀ ਵੰਡੀਆਂ ਗਈਆਂ। ਅਖੀਰ ‘ਚ ਡਾ. ਸੁਨੀਤਾ ਕੌਸ਼ਲ ਨੇ ਸੰਸਥਾ ਦੇ ਮੁੱਖ ਪ੍ਰਬੰਧਕ ਤੇ ਮੈਂਬਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਯਤਨਾਂ ਸਦਕਾ ਵਿਦਿਆਰਥਣਾਂ ਨੂੰ ਸੀਨੀਅਰ ਸਿਟੀਜ਼ਨ ਹੋਮ ਦਾ ਦੌਰਾ ਕਰਨ ਦਾ ਮੌਕਾ ਮਿਲਿਆ। ਕਾਲਜ ਪਿੰ੍ਸੀਪਲ ਡਾ. ਰਜਿੰਦਰ ਕੌਰ ਵੱਲੋਂ ਇਸ ਕਾਰਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਵਿਦਿਆਰਥਣਾਂ ਨੂੰ ਸਮਾਜ ਭਲਾਈ ਸਬੰਧੀ ਯਤੀਮ ਤੇ ਬਿਰਧ ਆਸ਼ਰਮਾਂ ਦੇ ਦੌਰੇ ਕਰਵਾਏ ਜਾਣ ਤਾਂ ਜੋ ਵਿਦਿਆਰਥਣਾਂ ਸਮਾਜ ‘ਚ ਵਾਪਰ ਰਹੀ ਸੱਚਾਈ ਤੋਂ ਜਾਣੂ ਹੋਣ ਤੇ ਸਮਾਜ ਭਲਾਈ ਦੇ ਕਾਰਜ ਕਰਨ।


