ਵਾਰ ਵਾਰ ਫ਼ੌਜੀ ਕੈਂਪਾਂ ਉਤੇ ਹਮਲੇ ਕਰਨ ਵਿਚ ਸਫ਼ਲ ਕਿਉਂ ਹੋ ਰਹੇ ਹਨ?

ਭਾਰਤ ਵਿੱਚ ਫੌਜੀ ਕੈਂਪਾ ਤੇ ਹੋ ਰਹੇ ਹਮਲਿਆਂ ਸਬੰਧੀ ਇਸ ਵੇਲੇ ਟੀ.ਵੀ. ਚੈਨਲਾਂ ਨੂੰ ਅਪਣੇ ਫ਼ਾਇਦੇ ਵਾਸਤੇ ਕੱਚਘਰੜ ਮਾਹਰ ਬੁਲਾ ਕੇ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਉਤੇ ਵੀ ਰੋਕ ਲਾਉਣੀ ਚਾਹੀਦੀ ਹੈ। ਵੱਡੇ ਪੱਧਰ ਤੇ ਜੋ ਬੇਚੈਨੀ ਤੇ ਨਫ਼ਰਤ ਫੈਲਾਈ ਜਾ ਰਹੀ ਹੈ, ਉਹ ਦੋਹਾਂ ਦੇਸ਼ਾਂ ਵਾਸਤੇ ਮਾਰੂ ਸਾਬਤ ਹੋ ਸਕਦੀ ਹੈ।

ਸਗੋਂ ਕੂਟਨੀਤਕ ਰਿਸ਼ਤਿਆਂ ਵਿਚ ਸੁਧਾਰ ਦੇ ਨਾਲ-ਨਾਲ ਭਾਰਤ ਨੂੰ ਅਪਣਾ ਘਰ ਸੁਧਾਰਨ ਦੀ ਜ਼ਰੂਰਤ ਵੀ ਹੈ। ਪਠਾਨਕੋਟ, ਉੜੀ ਤੇ ਹੁਣ ਨਾਗਰੋਟਾ ਇਹ ਸਾਬਤ ਕਰਦੇ ਹਨ ਕਿ ਸਾਡੀ ਅਪਣੀ ਸੁਰੱਖਿਆ ਵਿਚ ਕਮਜ਼ੋਰੀਆਂ ਬਹੁਤ ਵੱਡੀਆਂ ਹਨ। ਹਮਲਾਵਰ ਵਾਰ-ਵਾਰ ਭਾਰਤ ਵਿਚ ਆਉਂਦੇ ਹਨ ਤੇ ਅਪਣੇ ਨਿਸ਼ਾਨੇ ਉਤੇ ਵਾਰ ਕਰਨ ‘ਚ ਸਫ਼ਲ ਹੋ ਜਾਂਦੇ ਹਨ। ਅਸੀ ਵਾਰ-ਵਾਰ ਅਪਣੀਆਂ ਹੀ ਸਰਹੱਦਾਂ ਅੰਦਰ ਮਾਰ ਖਾਂਦੇ ਹਾਂ। ਪਠਾਨਕੋਟ ਵਿਚ ਫ਼ੌਜ ਦੇ ਹਵਾਈ ਅੱਡੇ ਵਿਚ ਵੜ ਕੇ ਹਮਲਾ ਕਰ ਗਏ। ਅਜੇ ਤਕ ਸਮਝ ਨਹੀਂ ਆਈ ਕਿ ਉੜੀ ਵਿਚ ਪਾਕਿਸਤਾਨ ਤੋਂ ਆਉਣ ਵਾਲੇ ਭਾਰਤੀ ਫ਼ੌਜੀ ਕੈਂਪ ਵਿਚ ਏਨਾ ਵੱਡਾ ਹਮਲਾ ਕਰਨ ਵਿਚ ਸਫ਼ਲਤਾ ਕਿਸ ਤਰ੍ਹਾਂ ਪ੍ਰਾਪਤ ਕਰ ਸਕੇ। ਹੁਣ ਨਾਗਰੋਟਾ ਵਿਚ ਇਕ ਅਹਿਮ ਫ਼ੌਜੀ ਕੈਂਪ ਉਤੇ ਹਮਲਾ ਕਰ ਕੇ ਦੋ ਅਫ਼ਸਰਾਂ ਤੇ ਪੰਜ ਜਵਾਨਾਂ ਨੂੰ ਹਲਾਕ ਕਰ ਗਏ। ਜੇ ਉਨ੍ਹਾਂ ਵਿਚੋਂ ਅਸੀ ਤਿੰਨ ਜਾਂ ਸਾਰਿਆਂ ਨੂੰ ਮਾਰ ਮੁਕਾਇਆ ਤਾਂ ਉਸ ਵਿਚੋਂ ਅਪਣੀ ਦਲੇਰੀ ਲੱਭਣ ਦੀ ਗ਼ਲਤੀ ਨਾ ਕਰੀਏ।ਕਿਸੇ ਹੋਰ ਨੂੰ ਇਲਜ਼ਾਮ ਦੇਣ ਤੋਂ ਪਹਿਲਾਂ ਅਪਣਾ ਘਰ ਠੀਕ ਕਰਨ ਦੀ ਜ਼ਰੂਰਤ ਹੈ -ਨਿਮਰਤ ਕੌਰ ਸਪੋਕਸਮੈਨ

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਸਿਟੀ ਵੱਲੋਂ ਤਿੰਨ ਨਵੇਂ ਨੇਬਰਹੁੱਡ ਪਾਰਕਾਂ ਲਈ 7.9 ਮਿਲੀਅਨ ਡਾਲਰ ਦਾ ਨਿਵੇਸ਼ – ਪਹਿਲੇ ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਸਾਊਥ ਨਿਊਟਨ ਵਿੱਚ ਐਕੋਰਨ ਪਾਰਕ (Acorn Park) ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਤਿੰਨ ਨਵੇਂ ਨੇਬਰਹੁੱਡ ਪਾਰਕਾਂ

ਸਰੀ ਸਿਟੀ ਸੈਂਟਰ ਦੇ ਨਿਵਾਸੀਆਂ ਨੇ ਦੇਰ ਰਾਤ ਵਾਹਨਾਂ ਦੇ ਵਧਦੇ ਸ਼ੋਰ ‘ਤੇ ਚਿੰਤਾ ਪ੍ਰਗਟ ਕੀਤੀ

ਸਰੀ, ਬੀ.ਸੀ. — 23 ਅਗਸਤ, 2026 – ਸਰੀ ਸਿਟੀ ਸੈਂਟਰ ਦੇ ਨਿਵਾਸੀ ਕਿੰਗ ਜਾਰਜ ਸਟੇਸ਼ਨ, ਕਿੰਗ ਜਾਰਜ ਬੁਲੇਵਾਰਡ ਅਤੇ 100 ਐਵੇਨਿਊ ਦੇ ਆਲੇ-ਦੁਆਲੇ ਦੇਰ ਰਾਤ

ਸਰੀ ‘ਚ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ

ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ‘ਆਨਰੇਰੀ ਡਾਕਟਰੇਟ’ ਡਿਗਰੀ ਦੇਣ ਪੁਰਜ਼ੋਰ ਮੰਗ ਉੱਠੀ ਸਰੀ  (ਰਣਜੀਤ ਸਿੰਘ ਸੰਘੇੜਾ)  ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀਸੀ ਕੈਨੇਡਾ ਵੱਲੋਂ, ਉੱਘੇ ਇਤਿਹਾਸਕਾਰ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.