ਵਟਸਐਪ ਗਰੁੱਪ ‘ਚੋਂ ਕੀਤਾ ਰੀਮੂਵ ਤਾਂ ਐਡਮਿਨ ਨੂੰ ਤੇਜ਼ਧਾਰ ਹਥਿਆਰ ਨਾਲ ਵੱਢਿਆ

ਮੁੰਬਈ— ਮੈਸੇਜਿੰਗ ਐਪ ਵਟਸਐਪ ‘ਤੇ ਇਕ ਗਰੁੱਪ ‘ਚੋਂ ਇਕ ਨੌਜਵਾਨ ਨੂੰ ਹਟਾਉਣ ‘ਤੇ ਉਸ ਦੇ ‘ਐਡਮਿਨ’ ‘ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਅਹਿਮਦਨਗਰ ਦੇ ਰਹਿਣ ਵਾਲੇ 18 ਸਾਲਾਂ ਚੈਤਨਯ ਸ਼ਿਵਾਜੀ ਭੋਰ ‘ਤੇ ਤਿੰਨ ਲੋਕਾਂ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਹੈ। ਪੁਲਸ ਨੇ ਦੱਸਿਆ ਕਿ ਇਹ ਘਟਨਾ 17 ਮਈ ਦਾ ਰਾਤ ਨੂੰ ਅਹਿਮਦਨਗਰ-ਮਨਮਾਡ ਸੜਕ ‘ਤੇ ਹੋਈ।
ਅਹਿਮਦਨਗਰ ਦੇ ਇਕ ਖੇਤੀਬਾੜੀ ਕਾਲਜ ‘ਚ ਪੜਨ ਵਾਲੇ ਚੈਤਨਯ ਨੇ ਵਟਸਐਪ ‘ਤੇ ਇਕ ਗਰੁੱਪ ਬਣਾਇਆ ਸੀ ਤੇ ਕਾਲਜ ਦੇ ਦੂਜੇ ਵਿਦਿਆਰਥੀ ਵੀ ਉਸ ਗਰੁੱਪ ਦੇ ਮੈਂਬਰ ਸਨ। ਪੁਲਸ ਨੇ ਦੱਸਿਆ ਕਿ ਚੈਤਨਯ ਨੇ ਹਾਲ ਹੀ ‘ਚ ਸਚਿਨ ਨਾਂ ਦੇ ਲੜਕੇ ਨੂੰ ਕਾਲਜ ਛੱਡਣ ‘ਤੇ ਗਰੁੱਪ ‘ਚੋਂ ਹਟਾ ਦਿੱਤਾ ਸੀ, ਜਿਸ ਤੋਂ ਨਾਰਾਜ਼ ਸਚਿਨ ਨੇ ਇਸ ਅਪਮਾਨ ਦਾ ਬਦਲਾ ਲੈਣ ਦੀ ਠਾਣ ਲਈ। 17 ਮਈ ਨੂੰ ਸਚਿਨ ਦੇ ਦੋਸਤ ਅਮੋਲ ਤੇ ਦੋ ਹੋਰ ਲੋਕ ਕੈਨਟੀਨ ‘ਚ ਗਏ, ਜਿਥੇ ਚੈਤਨਯ ਖਾਣਾ ਖਾ ਰਿਹਾ ਸੀ ਤੇ ਉਨ੍ਹਾਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਅਮੋਲ ਨੇ ਚੈਤਨਯ ਦੇ ਪੇਟ, ਮੁੰਹ ਤੇ ਪਿੱਠ ‘ਤੇ ਤੇਜ਼ਦਾਰ ਹਥਿਆਰ ਨਾਲ ਵਾਰ ਕੀਤੇ।
ਨੇਵਾਸਾ ਤਹਿਸੀਲ ਦੇ ਸੋਨਈ ਪਿੰਡ ਦੇ ਰਹਿਣ ਵਾਲੇ ਹਮਲਾਵਰ ਚੈਤਨਯ ‘ਤੇ ਹਮਲਾ ਕਰਨ ਤੋਂ ਬਾਅਦ ਫਰਾਰ ਹੋ ਗਏ। ਹਮਲੇ ‘ਚ ਗੰਭੀਰ ਜ਼ਖਮੀ ਹੋਏ ਚੈਤਨਯ ਨੂੰ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਬਾਅਦ ‘ਚ ਉਸ ਨੂੰ ਪੁਣੇ ਦੇ ਹਸਪਤਾਲ ਭੇਜ ਦਿੱਤਾ ਗਿਆ। ਅਹਿਮਦਨਗਰ ਦੇ ਐਮ.ਆਈ.ਡੀ.ਸੀ. ਪੁਲਸ ਥਾਣੇ ਦੇ ਸੀਨੀਅਰ ਪੁਲਸ ਅਧਿਕਾਰੀ ਵਿਨੋਦ ਚਵਹਾਣ ਨੇ ਦੱਸਿਆ ਕਿ ਚੈਤਨਯ ਦੇ ਸ਼ਿਕਾਇਤ ਦਾਇਰ ਕਰਨ ਤੋਂ ਬਾਅਦ ਸਚਿਨ, ਅਮੋਲ ਤੇ ਦੋ ਹੋਰਾਂ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 307 ਤੇ ਹਥਿਆਰ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ‘ਚ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ

ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ‘ਆਨਰੇਰੀ ਡਾਕਟਰੇਟ’ ਡਿਗਰੀ ਦੇਣ ਪੁਰਜ਼ੋਰ ਮੰਗ ਉੱਠੀ ਸਰੀ  (ਰਣਜੀਤ ਸਿੰਘ ਸੰਘੇੜਾ)  ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀਸੀ ਕੈਨੇਡਾ ਵੱਲੋਂ, ਉੱਘੇ ਇਤਿਹਾਸਕਾਰ

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.