ਲੰਡਨ(ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨਵੀ ਸੰਸਦ ਵਿਚ 30 ਜਨਵਰੀ ਦਾ ਦਿਨ ਬਰਤਾਨਵੀ ਸਿੱਖਾਂ ਲਈ ਇਤਿਹਾਸਕ ਦਿਨ ਰਿਹਾ, ਜਦ ਵਿਸ਼ਵ ਯੁੱਧਾਂ ਦੌਰਾਨ ਵਿਸ਼ਵ ਸ਼ਾਂਤੀ ਲਈ ਜੂਝਣ ਵਾਲੇ ਸੂਰਬੀਰ ਸਿੱਖ ਯੋਧਿਆਂ ਦੀ ਯਾਦਗਾਰ ਉਸਾਰਨ ਲਈ ਬਰਤਾਨੀਆ ਦੀਆਂ ਸਮੂਹ ਪਾਰਟੀਆਂ ਦੇ ਸੰਸਦੀ ਲੀਡਰਾਂ ਦੀ ਹਾਜ਼ਰੀ ਵਿਚ ਪਹਿਲੇ ਦਸਤਾਰਧਾਰੀ ਸਿੱਖ ਐਮ.ਪੀ. ਤਨਮਨਜੀਤ ਸਿੰਘ ਢੇਸੀ ਦੀ ਅਗਵਾਈ ਵਿਚ ਹਰ ਪੱਖੋਂ ਸਹਿਯੋਗ ਦੇਣ ਦੀ ਪੁਰਜ਼ੋਰ ਹਮਾਇਤ ਕੀਤੀ ਗਈ। ਭਾਰਤ ਦੀ ਦੋ ਫ਼ੀਸਦੀ ਆਬਾਦੀ ਵਾਲੀ ਸਿੱਖ ਕੌਮ ਦਾ ਬ੍ਰਿਟਿਸ਼ ਆਰਮੀ ਵਿਚ 20 ਫ਼ੀਸਦੀ ਯੋਗਦਾਨ ਰਿਹਾ।ਇਸ ਮੌਕੇ ਯਾਦਗਾਰ ਲਈ ਯੂ.ਕੇ. ਦੇ 15 ਪ੍ਰਸਿੱਧ ਕਾਰੋਬਾਰੀ ਸਿੱਖਾਂ ਇੰਦਰਨੀਲ ਸਿੰਘ, ਜਸਪਾਲ ਸਿੰਘ ਢੇਸੀ, ਜਗਤਾਰ ਸਿੰਘ ਗਿੱਲ, ਅਮਰਜੀਤ ਸਿੰਘ ਭੱਚੂ, ਤਜਿੰਦਰ ਸਿੰਘ ਸੇਖਾਂ, ਗੁਰਮੇਲ ਸਿੰਘ ਮੱਲ੍ਹੀ, ਬਲਵਿੰਦਰ ਸਿੰਘ ਗਿੱਲ ਦੀਨੇਵਾਲੀਆ (ਸ਼ਰਨ ਕੌਰ ਗਿੱਲ ਸਮਾਗਮ ਵਿਚ ਮੌਜੂਦ ਸੀ), ਡਾਥ ਰੰਮੀ ਰੇਂਜ਼ਰ, ਸੁਰਿੰਦਰ ਸਿੰਘ ਮਾਣਕ, ਗੁਰਪਾਲ ਸਿੰਘ ਉੱਪਲ, ਡਾਥ ਚਾਨਣ ਸਿੰਘ ਸਿੱਧੂ, ਹਰਮਿੰਦਰ ਸਿੰਘ ਗਿੱਲ, ਹਰਜਿੰਦਰ ਸਿੰਘ ਬੱਲ, ਹਰਵਿੰਦਰ ਸਿੰਘ ਬਿਨਿੰਗ, ਗੁਰਪ੍ਰਤਾਪ ਸਿੰਘ ਢਿੱਲੋਂ ਨੇ 3 ਲੱਖ 75 ਹਜ਼ਾਰ ਪਾਡ (25 ਹਜ਼ਾਰ ਪਾਡ ਪ੍ਰਤੀ ਸਿੱਖ) ਨੇ ਦੇਣ ਦਾ ਐਲਾਨ ਕੀਤਾ। ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਐਮ.ਪੀ. ਢੇਸੀ ਨੇ ਕਿਹਾ ਕਿ ਵਿਸ਼ਵ ਯੁੱਧਾਂ ਵਿਚ ਯੋਗਦਾਨ ਪਾਉਣ ਵਾਲੇ ਸਿੱਖ ਸਿਪਾਹੀਆਂ ਦੀ ਯਾਦਗਾਰ ਉਸਾਰਨ ਲਈ ਚਿਰਾਂ ਤੋਂ ਮੰਗ ਕੀਤੀ ਜਾ ਰਹੀ ਸੀ।ਹੁਣ ਉਹ ਦਿਨ ਦੂਰ ਨਹੀਂ ਜਦ ਦੁਨੀਆ ਦੇ ਪ੍ਰਸਿੱਧ ਸ਼ਹਿਰ ਲੰਡਨ ਵਿਚ ਸਿੱਖਾਂ ਦੇ ਯੋਗਦਾਨ ਨੂੰ ਦੁਨੀਆ ਦੀਆਂ ਨਜ਼ਰਾਂ ਵੇਖਣਗੀਆਂ। ਕੇਂਦਰੀ ਮੰਤਰੀ ਸਾਜਿਦ ਜਾਵੇਦ ਨੇ ਕਿਹਾ ਸਿੱਖਾਂ ਦਾ ਬਰਤਾਨੀਆ ਲਈ ਵੱਡਾ ਯੋਗਦਾਨ ਰਿਹਾ ਹੈ, ਇਸ ਯਾਦਗਾਰ ਨੂੰ ਉਸਾਰਨ ਲਈ ਸਰਕਾਰ ਥਾਂ ਤੇ ਹਰ ਤਰ੍ਹਾਂ ਦਾ ਫ਼ੰਡ ਦੇਵੇਗੀ। ਵਿਰੋਧੀ ਧਿਰ ਦੇ ਨੇਤਾ ਜੈਰਮੀ ਕੌਰਬਿਨ ਨੇ ਕਿਹਾ ਕਿ ਮੈਂ ਸਿੱਖਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਵੱਡਾ ਯੋਗਦਾਨ ਸਾਡੇ ਦੇਸ਼ ਲਈ ਪਾਇਆ। ਲੰਡਨ ਮੇਅਰ ਸਾਦੀਕ ਖ਼ਾਨ ਨੇ ਲੰਡਨ ਵਿਚ ਸਿੱਖ ਯਾਦਗਾਰ ਉਸਾਰਨ ਲਈ ਆਰੰਭੀ ਮੁਹਿੰਮ ਦਾ ਸਮਰਥਨ ਕਰਦਿਆਂ ਸਿੱਖ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਸ਼ੈਡੋ ਖ਼ਜ਼ਾਨਾ ਮੰਤਰੀ ਜੌਹਨ ਮੈਕਡਾਨਲ ਨੇ ਕਿਹਾ ਕਿ ਇਹ ਭਾਰਤ ਤੋਂ ਬਾਹਰ ਕਿਸੇ ਦੇਸ਼ ਦੀ ਰਾਜਧਾਨੀ ਵਿਚ ਸਿੱਖ ਫ਼ੌਜੀਆਂ ਦੀ ਪਹਿਲੀ ਯਾਦਗਾਰ ਹੋਵੇਗੀ। ਇਸ ਮੌਕੇ ਵੱਖ-ਵੱਖ ਸਿੱਖ ਸੰਸਥਾਵਾਂ, ਗੁਰੂ ਘਰਾਂ, ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਪ੍ਰੀਤੀ ਪਟੇਲ, ਸ਼ੈਡੋ ਮੰਤਰੀ ਪ੍ਰੀਤ ਕੌਰ ਗਿੱਲ, ਯੂਰਪੀਅਨ ਸੰਸਦ ਮੈਂਬਰ ਨੀਨਾ ਗਿੱਲ, ਸਾਬਕਾ ਕੇਂਦਰੀ ਮੰਤਰੀ ਸਾਇਦਾ ਵਾਰਸੀ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਲੀਡਰ, ਸੰਸਦ ਮੈਂਬਰ, ਲਾਰਡ, ਕਾਸਲਰ, ਮੇਅਰ ਤੇ ਹੋਰ ਹਾਜ਼ਰ ਸਨ। ਸਭ ਤੋਂ ਖ਼ਾਸ ਗੱਲ ਇਹ ਸੀ ਕਿ ਸਮਾਗਮ ਦੀ ਕਾਰਵਾਈ ਸੰਸਦ ਸਪੀਕਰ ਜੌਹਨ ਬਾਰਕੋਅ ਨੇ ਸਿੱਖ ਭਾਈਚਾਰੇ ਦੀ ਸ਼ਲਾਘਾ ਕਰਦਿਆਂ ਖ਼ੁਦ ਨਿਭਾਈ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ