ਸੁਖਦੇਵ ਗਰਗ, ਜਗਰਾਓਂ : ਪਿੰਡ ਮਾਣੂਕੇ ਦੇ ਭਾਈ ਦਾਨ ਸਿੰਘ ਪਬਲਿਕ ਸਕੂਲ ਵੱਲੋਂ ਵੀਰਵਾਰ ਲੋਕ ਸੇਵਾ ਸੁਸਾਇਟੀ ਵੱਲੋਂ 45ਵਾਂ ਅੱਖਾਂ ਦਾ ਫ਼ਰੀ ਚੈੱਕਅਪ ਕੈਂਪ ਲਾਇਆ ਗਿਆ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ ਤੇ ਪ੍ਰਧਾਨ ਕੰਵਲ ਕੱਕੜ ਨੇ ਦੱਸਿਆ ਸਵ. ਰਾਮ ਲਾਲ ਦੀ ਯਾਦ ‘ਚ ਮਨੋਜ ਗਰਗ ਦੇ ਪਰਿਵਾਰ ਦੇ ਸਹਿਯੋਗ ਨਾਲ ਲਗਾਏ 45ਵੇਂ ਅੱਖਾਂ ਦੇ ਜਾਂਚ ਕੈਂਪ ਦਾ ਮੁੱਖ ਮਹਿਮਾਨ ਗੁਰਮੁਖ ਸਿੰਘ ਸੰਧੂ ਨੇ ਉਦਘਾਟਨ ਕੀਤਾ।

ਉਨਾਂ੍ਹ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਸੁਸਾਇਟੀ ਨੂੰ ਹਰ ਤਰ੍ਹਾਂ ਦਾ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਦੱਸਿਆ ਕੈਂਪ ‘ਚ ਸ਼ੰਕਰਾ ਆਈ ਹਸਪਤਾਲ ਮੁੱਲਾਂਪੁਰ ਦੀ ਟੀਮ ਵੱਲੋਂ ਜਿੱਥੇ 133 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਉੱਥੇ ਕੈਂਪ ‘ਚ 32 ਮਰੀਜ਼ਾਂ ਦਾ ਚੋਣ ਕੀਤੀ ਗਈ, ਜਿਨ੍ਹਾਂ ਦੀਆਂ ਅੱਖਾਂ ਦੇ ਅਪਰੇਸ਼ਨ ਹਸਪਤਾਲ ਵਿਖੇ ਕੀਤੇ ਜਾਣਗੇ। ਇਸ ਮੌਕੇ ਪਵਨ ਗੋਇਲ, ਮਦਨ ਲਾਲ, ਕੇਵਲ ਕ੍ਰਿਸ਼ਨ, ਰਾਮੇਸ਼ ਕੁਮਾਰ ਗੁਪਤਾ, ਜਤਿੰਦਰ ਗਰਗ, ਗੁਰਦੀਪ ਸਿੰਘ, ਸੁਖਦੇਵ ਸਿੰਘ ਤੋਂ ਇਲਾਵਾ ਸੁਸਾਇਟੀ ਦੇ ਸੈਕਟਰੀ ਕੁਲਭੂਸ਼ਣ ਗੁਪਤਾ, ਕੈਸ਼ੀਅਰ ਸੁਨੀਲ ਬਜਾਜ, ਮਨੋਜ ਗਰਗ, ਸੀਨੀਅਰ ਮੀਤ ਪ੍ਰਧਾਨ ਮਨੋਹਰ ਸਿੰਘ ਟੱਕਰ, ਰਜਿੰਦਰ ਜੈਨ ਕਾਕਾ, ਮੁਕੇਸ਼ ਗੁਪਤਾ, ਰਾਕੇਸ਼ ਸਿੰਗਲਾ, ਕੈਪਟਨ ਨਰੇਸ਼ ਵਰਮਾ, ਆਰ ਕੇ ਗੋਇਲ, ਸਰਪ੍ਰਸਤ ਰਜਿੰਦਰ ਜੈਨ ਆਦਿ ਹਾਜ਼ਰ ਸਨ।