Ad-Time-For-Vacation.png

(ਲੈਟਰ) ਭਾਈ ਜਗਤਾਰ ਸਿੰਘ ਜੀ ਤਾਰਾ ਵਲੋਂ ਵਿਖਾਈ ਦ੍ਰਿੜ੍ਹਤਾ ਨੂੰ ਸਲਾਮ ਹੈ

ਆਖਿਰ ਓਹੀ ਫੈਸਲਾ ਆਇਆ ਜਿਸ ਦੀ ਸੱਭ ਨੂੰ ਉਮੀਦ ਸੀ ,ਆਪਣੀ ਕੌਮ ਲਈ ਲੜਨਾ ਅਤੇ ਮਰਨਾ ਸੱਭ ਦੇ ਹਿੱਸੇ ਨਹੀਂ ਆਉਂਦਾ ḩਭਾਰਤੀ ਲੋਕਤੰਤਰ ਵਲੋਂ ਕੌਮ ਨਾਲ ਲਗਾਤਾਰ ਕਮਾਏ ਧ੍ਰੋਹ ਨੇ ਸਿੱਖ ਜਵਾਨੀ ਨੂੰ ਹਥਿਆਰ ਚੁੱਕਣ ਲਈ ਮਜ਼ਬੂਰ ਕੀਤਾ , ਸਰਬੱਤ ਦਾ ਭਲਾ ਚਾਹੁਣ ਵਾਲੀ ਕੌਮ ਕਦੇ ਕਿਸੇ ਤੇ ਜ਼ੁਲਮ ਨਹੀਂ ਕਰ ਸਕਦੀ ਪਰ ਜ਼ੁਲਮ ਸਹਿਣਾਂ ਵੀ ਤਾਂ ਬੁਜ਼ਦਿਲੀ ਹੈ ḩ ਭਾਈ ਜਗਤਾਰ ਸਿੰਘ ਨੇ ਆਪਣੇ ਵਡੇਰਿਆਂ ਦੀਆਂ ਪਾਈਆਂ ਪੈੜ੍ਹਾਂ ਨੂੰ ਇੱਜ਼ਤ ਬਖਸ਼ੀ ਹੈ ḩ

ਜਿਸ ਮੁਲਕ ਨਾਲ ਸਿਖਾਂ ਨੇ ਅਥਾਹ ਕੁਰਬਾਨੀਆਂ ਤੋਂ ਬਾਅਦ ਆਪਣੀ ਹੋਣੀ ਜੋੜੀ ਉਸ ਦੇ ਹਾਕਮਾਂ ਨੇ ਵਾਰ ਵਾਰ ਉਨ੍ਹਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਹੈ ḩ ਜੇ ਕ਼ਾਨੂਨ ਸੱਭ ਲਈ ਇੱਕੋ ਹੈ ਤਾਂ ਪ੍ਰਵੀਨ ਤੋਗੜੀਆ ਤੇ ਸਾਧਵੀ ਪ੍ਰਗਿਆ ਵਰਗੇ ਕਦੋਂ ਦੇ ਫਾਹੇ ਟੰਗੇ ਜਾਂਦੇ ḩਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਵਰਗੇ ਅੱਜ ਤੱਕ ਖੁੱਲੇ ਨਾਂ ਫਿਰਦੇ ḩ ਸਿੱਖ ਜੁਆਨੀ ਦਾ ਸ਼ਿਕਾਰ ਖੇਡਣ ਵਾਲੇ ਧ ਘ ਫ ,ੰ ਲ਼ ਅ ਅਤੇ ਮੰਤਰੀ ਨਾਂ ਬਣ ਸਕਦੇ ḩ

ਸਿਖਾਂ ਨੂੰ ਤਾਂ ਕਿਸੇ ਅਦਾਲਤ ਨੇ ਅੱਜ ਤਕ 25000 ਅਨਪਸ਼ਾਤੀਆਂ ਲਾਸ਼ਾਂ ਦਾ ਇਨਸਾਫ ਨਹੀਂ ਦਿੱਤਾ , ਆਪਣੇ ਮੋਢਿਆਂ ਤੇ ਫੀਤੀਆਂ ਵਧਾਉਣ ਲਈ ਪੁਲਿਸ ਵਲੋਂ ਮਾਰੇ ਬੇਕਸੂਰੇ ਸਿਖਾਂ ਦਾ ਇਨਸਾਫ ਨਹੀਂ ਦਿੱਤਾ , ਦਿੱਲੀ ਅਤੇ ਹੋਰ ਥਾਵਾਂ ਤੇ ਹੋਏ ਕਤਲੇਆਮ ਦਾ ਇਨਸਾਫ ਨਹੀਂ ਦਿੱਤਾ , ਕਿਸੇ ਨੂੰ ਗੁਜਰਾਤ ਕਤਲੇਆਮ ਦਾ ਕੋਈ ਇਨਸਾਫ ਨਹੀਂ ਮਿਲਿਆ , ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਥਾਂ ਥਾਂ ਹੋਏ ਅਪਮਾਨ ਦਾ ਇਨਸਾਫ ਕੌਣ ਦੇਵੇਗਾ ? ਕਿਸ ਕੋਲ ਇਨਸਾਫ ਦੀ ਗੁਹਾਰ ਲਈ ਜਾਵੇ , ਕੌਮ ?ਪੰਥ ਦੇ ਆਪੇ ਵਣੇ ਠੇਕੇਦਾਰ ਭੀ ਜਦੋ ਤਾਕਤ ਵਿੱਚ ਆਉਂਦੇ ਹਨ ਤਾਂ ਸਿਖਾਂ ਦੇ ਕਾਤਿਲ ਹੀ ਦੀ ਡੀ ਜੀ ਪੀ ਬਨਾਇ ਜਾਂਦੇ ਹਨ ਸੈਨਾਂ ਬਣਾ ਕੇ ਬੇਕਸੂਰੇ ਸਿੱਖ ਮਾਰਨ ਵਾਲੇ ਐਮ ਐਲ ਏ ਅਤੇ ਅਕਾਲੀ ਦਲ ਦੇ ਅਹੁਦੇਦਾਰ ਬਣਾ ਦਿੱਤੇ ਜਾਂਦੇ ਹਨ ḩ

ਕੌਮੀ ਇੱਕਸੁਰਤਾ ਦੀ ਘਾਟ ਹੀ ਕੌਮ ਦੀਆਂ ਦੁਸ਼ਵਾਰੀਆਂ ਦੀ ਵੱਡੀ ਵਜ੍ਹਾ ਹੈ ḩ ਵਾਹਿਗੁਰੂ ਆਪਣੇ ਖਾਲਸਾ ਪੰਥ ਨੂੰ ਏਕਤਾ ਅਤੇ ਇਤਫ਼ਾਕ ਦੀ ਦਾਤ ਬਖਸ਼ਣ ḩ

ਗੁਰੂ ਪੰਥ ਦਾ ਦਾਸ
ਸੁਖਦੇਵ ਸਿੰਘ *ਭੌਰ *

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.