ਦਲਵਿੰਦਰ ਸਿੰਘ ਰਛੀਨ, ਰਾਏਕੋਟ : ਬੀਤੀ ਰਾਤ ਸਥਾਨਕ ਮਾਲੇਰਕੋਟਲਾ ਰੋਡ ‘ਤੇ ਪੈਂਦੇ ਪਿੰਡ ਭੈਣੀ ਬੜਿੰਗਾ ਨੇੜੇ ਇਕ ਲਾਵਾਰਿਸ ਸਾਨ੍ਹ ਨਾਲ ਹੋਈ ਟੱਕਰ ‘ਚ ਮੋਟਰਸਾਈਕਲ ਸਵਾਰ 26 ਸਾਲਾ ਨੌਜਵਾਨ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਪਿੰਡ ਕਲਸੀਆਂ ਵਸਨੀਕ ਅੰਮਿ੍ਤਪਾਲ ਸਿੰਘ ਪੁੱਤਰ ਕਿਰਨਦੀਪ ਸਿੰਘ ਰਾਏਕੋਟ ਸ਼ਹਿਰ ‘ਚ ਇਕ ਕੱਪੜੇ ਦੀ ਦੁਕਾਨ ‘ਤੇ ਕੰਮ ਕਰਦਾ ਸੀ ਤੇ ਹਰ ਰੋਜ਼ ਦੀ ਤਰ੍ਹਾਂ ਬੀਤੀ ਰਾਤ ਉਹ ਆਪਣੇ ਸਪਲੈਂਡਰ ਮੋਟਰਸਾਈਕਲ ‘ਤੇ ਪਿੰਡ ਵਾਪਸ ਜਾ ਰਿਹਾ ਸੀ ਪਰ ਜਦੋਂ ਉਹ ਪਿੰਡ ਬੜਿੰਗਾ ਲਾਗੇ ਪੁੱਜਿਆ ਤਾਂ ਸੜਕ ‘ਤੇ ਘੁੰਮ ਰਹੇ ਇਕ ਲਾਵਾਰਿਸ ਸਾਨ੍ਹ ਨਾਲ ਉਸ ਦਾ ਮੋਟਰਸਾਈਕਲ ਟਕਰਾ ਗਿਆ ਤੇ ਸੱਟ ਜਿਆਦਾ ਲੱਗਣ ਕਾਰਨ ਉਸ ਦੀ ਮੌਤ ਹੋ ਗਈ।