ਮੁੰਬਈ,: ਅਭਿਨੇਤਰੀ ਕਰੀਨਾ ਕਪੂਰ ਖ਼ਾਨ ਦਾ ਕਹਿਣਾ ਹੈ ਕਿ ਫ਼ਿਲਮ ‘ਰੰਗੂਨ’ ਵਿਚ ਸ਼ਾਹਿਦ ਕਪੂਰ, ਕੰਗਨਾ ਰਨੌਤ ਅਤੇ ਸੈਫ਼ ਅਲੀ ਖ਼ਾਨ ਵਿਚਾਲੇ ਦੇ ਮੁਕਾਬਲੇ ਨਾਲ ਤਿੰਨਾਂ ਕਲਾਕਾਰਾਂ ਦਾ ਸਰਵੋਤਮ ਪ੍ਰਦਰਸ਼ਨ ਸਾਹਮਣੇ ਆਵੇਗਾ।
‘ਰੰਗੂਨ’ ਵਿਚ ਸੈਫ਼ ਇਕ ਸਖ਼ਤ ਪਾਰਸੀ ਫ਼ਿਲਮ ਨਿਰਮਾਤਾ ਦੀ ਭੂਮਿਕਾ ਵਿਚ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਵਿਸ਼ਾਲ ਭਾਰਦਵਾਜ ਦੀ ਫ਼ਿਲਮ ‘ਓਮਕਾਰਾ’ ਵਿਚ ਲੰਗੜਾ ਤਿਆਗੀ ਨਾਮ ਦੀ ਨਾ-ਪੱਖੀ ਭੂਮਿਕਾ ਨਿਭਾਈ ਸੀ। ਭਾਰਦਵਾਜ ਦੀ ਤਰੀਫ਼ ਕਰਦਿਆਂ ਕਰੀਨਾ ਨੇ ਕਿਹਾ ਕਿ ਉਨ੍ਹਾਂ ਦੀਆਂ ਫ਼ਿਲਮਾਂ ਦਾ ਨਾ-ਪੱਖੀ ਕਿਰਦਾਰ ਹਮੇਸ਼ਾ ਸ਼ਾਨਦਾਰ ਹੁੰਦਾ ਹੈ ਅਤੇ ਇਸ ਵਾਰ ਮੁਕਾਬਲਾ ਤਿੰਨਾਂ ਕਲਾਕਾਰਾਂ ਵਿਚਾਲੇ ਹੈ। ਉਨ੍ਹਾਂ ਕਿਹਾ, ”ਉਹ ਸੱਭ ਬਰਾਬਰ ਦੇ ਹਨ। ਤਿੰਨੋ ਅੱਜ ਦੇ ਸਮੇਂ ਵਿਚ ਬਾਲੀਵੁਡ ਦੇ ਸਰਵੋਤਮ ਕਲਾਕਾਰ ਹਨ।” ਅਦਾਕਾਰਾ ਨੇ ਕਲ ਰਾਤ ‘ਰੰਗੂਨ’ ਦੀ ਵਿਸ਼ੇਸ਼ ਸਕ੍ਰੀਨਿੰਗ ਮੌਕੇ ਇਹ ਗੱਲ ਕਹੀ। ਕਰੀਨਾ ਨੇ ਕਿਹਾ ਕਿ ਆਮ ਤੌਰ ‘ਤੇ ਉਹ ਫ਼ਿਲਮ ਸਕ੍ਰੀਨਿੰਗ ਵਿਚ ਨਹੀਂ ਜਾਂਦੀ ਪਰ ਇਸ ਵਾਰ ਉਹ ਨਿਰਮਾਤਾ ਸਾਜ਼ਿਦ ਨਾਡੀਆਵਾਲਾ, ਵਿਸ਼ਾਲ ਭਾਰਦਵਾਜ ਅਤੇ ਅਪਣੇ ਪਤੀ ਦੀ ਖ਼ਾਤਰ ਆਈ ਹੈ।
ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼
ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.