ਮਾਸਕੋ :- ਅਮਰੀਕਾ ਦੇ ਲੋਕਾਂ ਦੇ ਸਾਹਮਣੇ ਰੂਸ ਨੇ ਦੋ ਬਦਲ ਪੇਸ਼ ਕੀਤੇ ਹਨ ਜਾਂ ਤਾਂ ਉਹ ਅਗਾਮੀ ਰਾਸ਼ਟਰਪਤੀ ਚੋਣ ਵਿੱਚ ਡਾਨਲਡ ਟਰੰਪ ਨੂੰ ਵੋਟ ਦੇ ਕੇ ਜਿਤਾਉਣ ਜਾਂ ਫਿਰ ਪ੍ਰਮਾਣੂ ਯੁੱਧ ਦਾ ਜੋਖਿਮ ਉਠਾਉਣ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਇੱਕ ਸਹਿਯੋਗੀ ਨੇ ਇਹ ਬਿਆਨ ਦਿੱਤਾ ਹੈ। ਵਲਾਦੀਮੀਰ ਜਿਰੀਨੋਵੋਸਕੀ ਨੇ ਰਾਇਟਰਸ ਨੂੰ ਦਿੱਤੇ ਗਏ ਇੱਕ ਇੰਟਰਵਿਊ ਵਿੱਚ ਕਿਹਾ ਕਿ ਟਰੰਪ ਹੀ ਇਕਲੌਤੇ ਇਨਸਾਨ ਹਨ ਜੋ ਕਿ ਮਾਸਕੋ ਅਤੇ ਵਾਸ਼ਿੰਗਟਨ ਦੇ ਵਿੱਚ ਵਧਦੇ ਖਤਰਨਾਕ ਤਣਾਅ ਨੂੰ ਘੱਟ ਕਰ ਸਕਦੇ ਹਨ। ਜਿਰੀਨੋਵੋਸਕੀ ਦੇ ਮੁਤਾਬਕ ਟਰੰਪ ਦੀ ਵਿਰੋਧੀ ਅਤੇ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਤੀਸਰਾ ਵਿਸ਼ਵ ਯੁੱਧ ਭੜਕਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਰੂਸ ਅਤੇ ਅਮਰੀਕਾ ਵਿਚਾਲੇ ਸਬੰਧ ਇਸ ਤੋਂ ਜ਼ਿਆਦਾ ਬੁਰੇ ਨਹੀਂ ਹੋ ਸਕਦੇ ਹਨ। ਇਸ ਤੋਂ ਜ਼ਿਆਦਾ ਇਹੀ ਹੋ ਸਕਦਾ ਹੈ ਕਿ ਦੋਵੇਂ ਦੇਸ਼ਾਂ ਦੇ ਵਿੱਚ ਯੁੱਧ ਸ਼ੁਰੂ ਹੋ ਜਾਵੇ। ਜਿਰੀਨੋਵੋਸਾਕੀ ਨੇ ਕਿਹਾ ਕਿ 8 ਨਵੰਬਰ ਨੂੰ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਲਈ ਚੋਣ ਕਰਨ ਵਾਲੇ ਅਮਰੀਕੀ ਨਾਗਰਿਕਾਂ ਨੂੰ ਇਹ ਧਿਆਨ ਵੀ ਰੱਖਣਾ ਚਾਹੀਦਾ ਹੈ ਕਿ ਜੇਕਰ ਉਹ ਟਰੰਪ ਨੂੰ ਵੋਟ ਦਿੰਦੇ ਹਨ ਤਾਂ ਉਹ ਇਸ ਦੁਨੀਆਂ ਵਿੱਚ ਸ਼ਾਂਤੀ ਕਾਇਮ ਰੱਖਣ ਦਾ ਵਿਕਲਪ ਵੀ ਚੁਣਨਗੇ, ਲੇਕਿਨ ਜੇਕਰ ਉਹ ਹਿਲੇਰੀ ਨੂੰ ਵੋਟ ਦਿੰਦੇ ਹਨ ਤਾਂ ਇਹ ਯੁੱਧ ਦੀ ਚੋਣ ਹੋਵੇਗੀ। ਦੁਨੀਆਂ ਵਿੱਚ ਹਰ ਜਗ੍ਹਾ ਹਿਰੋਸ਼ੀਮਾ ਅਤੇ ਨਾਗਾਸਾਕੀ ਵਿਖਾਈ ਦੇਣਗੇ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


