ਮਾਸਕੋ— ਰੂਸ ਨੇ ਆਪਣੀ ਆਖਰੀ ਰਸਾਇਣਕ ਯੁੱਧ ਸਮੱਗਰੀ ਨੂੰ ਦੇਸ਼ ਦੇ ਦੱਖਣੀ ਪੱਛਮੀ ਖੇਤਰ ‘ਚ ਪੁਰੀ ਤਰ੍ਹਾਂ ਖਤਮ ਕਰ ਦਿੱਤਾ। ਰਸਾਇਣਕ ਨਿਲੇਪਤਾ ਦੇ ਸਟੇਟ ਕਮਿਸ਼ਨ ਦੇ ਪ੍ਰਧਾਨ ਮਿਖਾਇਲ ਬਾਬਿਚ ਨੇ ਰੂਸ ਦੇ ਰਾਸ਼ਟਰਤੀ ਵਲਾਦਿਮੀਰ ਪੁਤਿਨ ਨੂੰ ਦੱਸਿਆ ਕਿ ਰਸਾਇਣਕ ਹਥਿਆਰਾਂ ਨੂੰ ਖਤਮ ਕਰਨ ਦੀ ਪ੍ਰਕਿਰਿਆ ਨੂੰ ਤੈਅ ਸੀਮਾ ਤੋਂ ਪਹਿਲਾਂ ਹੀ ਪੂਰਾ ਕਰ ਲਿਆ ਗਿਆ ਹੈ।ਉਥੇ ਹੀ ਰੂਸ ਸਤੰਬਰ ਦੇ ਆਖਿਰ ਤਰ ਆਪਣੇ ਸਾਰੇ ਰਸਾਇਣਕ ਹਥਿਆਰਾਂ ਦੇ ਭੰਡਾਰ ਨੂੰ ਖਤਮ ਕਰ ਸਕਦਾ ਹੈ। ਇਕ ਚੋਟੀ ਅਧਿਕਾਰੀ ਨੇ ਇਸ ਦਾ ਐਲਾਨ ਕੀਤਾ ਸੀ। ਰਿਪੋਰਟ ਮੁਤਾਬਕ ਪੁਤਿਨ ਨੇ ਇਸ ਮੌਕੇ ਦੱਸਿਆ, ‘ਅਸੀਂ ਕਹਿ ਸਕਦੇ ਹਾਂ ਕਿ ਇਹ ਸੱਚ ਮੁੱਚ ਇਤਿਹਾਸਕ ਪਲ ਹੈ।’ ਮਾਹਿਰਾਂ ਦਾ ਕਹਿਣਾ ਹੈ ਕਿ ਰਸਾਇਣਕ ਹਥਿਆਰ ਧਰਤੀ ‘ਤੇ ਮਨੁੱਖੀ ਜੀਵਨ ਨੂੰ ਕਈ ਵਾਰ ਖਤਮ ਕਰ ਸਕਦਾ ਹੈ।ਪੁਤਿਨ ਨੇ ਕਿਹਾ ਕਿ ਰਸਾਇਣਕ ਹਥਿਆਰ ਸਮਝੌਤੇ ‘ਤੇ ਦਸਤਖਤ ਕਰਨ ਵਾਲਾ ਰੂਸ ਪਹਿਲਾ ਦੇਸ਼ ਸੀ। ਉਨ੍ਹਾਂ ਕਿਹਾ ਕਿ ਰੂਸ ਨੇ ਆਪਣੇ ਅੰਤਰਰਾਸ਼ਟਰੀ ਜ਼ਿੰਮੇਵਾਰੀਆਂ ਨੂੰ ਪੂਰਾ ਕੀਤਾ ਹੈ। ਬਾਬਿਚ ਨੇ ਮਾਰਚ ‘ਚ ਕਿਹਾ ਸੀ ਕਿ ਕਰੀਬ 70,500 ਟਨ ਰਸਾਇਣਕ ਹਥਿਆਰਾਂ ਦੇ ਭੰਡਾਰ ਦੁਨੀਆ ਭਰ ‘ਚ ਹਨ, ਜਿਨ੍ਹਾਂ ‘ਚ 40 ਹਜ਼ਾਰ ਟਨ ਰੂਸ ‘ਚ ਅਤੇ 27 ਹਜ਼ਾਰ ਟਨ ਅਮਰੀਕਾ ‘ਚ ਹੈ, ਬਾਕੀ ਹੋਰ ਦੇਸ਼ਾਂ ‘ਚ ਹਨ। ਅੰਤਰਰਾਸ਼ਟਰੀ ਜ਼ਿੰਮੇਵਾਰੀਆਂ ਦੇ ਤਹਿਤ ਇਨ੍ਹਾਂ ਹਥਿਆਰਾਂ ਨੂੰ 31 ਦਸੰਬਰ ਤਕ ਪੂਰੀ ਤਰ੍ਹਾਂ ਖਤਮ ਕਰਨ ਦਾ ਟੀਚਾ ਰੱਖਿਆ ਗਿਆ ਸੀ, ਪਰ ਸਮੇਂ ਤੋਂ ਪਹਿਲਾਂ ਹੀ ਇਸ ਕੰਮ ਨੂੰ ਪੂਰਾ ਕਰ ਲਿਆ ਗਿਆ ਹੈ
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ