ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : Animal Actor Manjot Singh Viral Video: ਸੰਦੀਪ ਰੈੱਡੀ ਵਾਂਗਾ ਦੇ ਨਿਰਦੇਸ਼ਨ ‘ਚ ਬਣੀ ‘ਜਾਨਵਰ’ ‘ਚ ਰਣਬੀਰ ਕਪੂਰ ਬੇੱਸ਼ਕ ਆਨ-ਸਕਰੀਨ ਹੀਰੋ ਰਹੇ ਹੋਣ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਫਿਲਮ ‘ਚ ਇਕ ਅਜਿਹਾ ਐਕਟਰ ਹੈ ਜੋ ਅਸਲ ਜ਼ਿੰਦਗੀ ‘ਚ ਹੀਰੋ ਹੈ। ਇਹ ਅਦਾਕਾਰ ਹੈ ਮਨਜੋਤ ਸਿੰਘ, ਜਿਸ ਨੇ ਫਿਲਮ ‘ਚ ਰਣਬੀਰ ਦੇ ਦੋਸਤ ਦਾ ਕਿਰਦਾਰ ਨਿਭਾਇਆ ਹੈ।

ਮਨਜੋਤ ਸਿੰਘ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਛਾਏ ਹੋਏ ਹਨ। ਉਨ੍ਹਾਂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਉਹ ਇਕ ਲੜਕੀ ਨੂੰ ਖੁਦਕੁਸ਼ੀ ਤੋਂ ਬਚਾਉਂਦੇ ਹੋਏ ਨਜ਼ਰ ਆ ਰਹੇ ਹਨ। ਇਹ ਕਲਿੱਪ ਵਾਇਰਲ ਹੁੰਦੇ ਹੀ ਸੋਸ਼ਲ ਮੀਡੀਆ ‘ਤੇ ਲੋਕ ਮਨਜੋਤ ਸਿੰਘ ਦੀ ਤਾਰੀਫ ਕਰ ਰਹੇ ਹਨ। ਲੋਕ ਉਸ ਨੂੰ ਅਸਲ ਜ਼ਿੰਦਗੀ ਦਾ ਹੀਰੋ ਕਹਿ ਰਹੇ ਹਨ।

ਮਨਜੋਤ ਸਿੰਘ ਨੇ ਬਚਾਈ ਸੀ ਬੱਚੀ ਦੀ ਜਾਨ

5 ਜਨਵਰੀ 2024 ਨੂੰ ਮਨਜੋਤ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ 2019 ਦੀ ਇਕ ਵੀਡੀਓ ਸਾਂਝੀ ਕੀਤੀ ਹੈ। ਕਲਿੱਪ ‘ਚ ਉਹ ਇਕ ਲੜਕੀ ਨੂੰ ਖੁਦਕੁਸ਼ੀ ਤੋਂ ਬਚਾਉਂਦੇ ਹੋਏ ਨਜ਼ਰ ਆ ਰਹੇ ਹਨ। ਕਲਿੱਪ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਲੜਕੀ ਇਮਾਰਤ ਦੀ ਛੱਤ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕਰਦੀ ਹੈ। ਉਦੋਂ ਹੀ ਮਨਜੋਤ ਸਿੰਘ ਆ ਕੇ ਬੱਚੀ ਨੂੰ ਬਚਾਉਂਦਾ ਹੈ।

ਇਸ ਕਲਿੱਪ ਨੂੰ ਸ਼ੇਅਰ ਕਰਦੇ ਹੋਏ ਮਨਜੋਤ ਸਿੰਘ ਨੇ ਕੈਪਸ਼ਨ ‘ਚ ਲਿਖਿਆ, “ਇਹ ਘਟਨਾ ਸਾਲ 2019 ‘ਚ ਵਾਪਰੀ ਸੀ। ਇਕ ਲੜਕੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਪਰਮਾਤਮਾ ਦੀ ਕਿਰਪਾ ਨਾਲ ਮੈਂ ਉਸ ਲੜਕੀ ਨੂੰ ਬਚਾਉਣ ਲਈ ਸਹੀ ਜਗ੍ਹਾ ਤੇ ਸਹੀ ਸਮੇਂ ਤੇ ਉੱਥੇ ਸੀ। ਅਸੀਂ ਸਾਰੇ ਸਮੱਸਿਆਵਾਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਾਂ। ਕਈ ਵਾਰੀ ਜਿਉਣਾ ਵੀ ਹਿੰਮਤ ਦਾ ਕੰਮ ਹੁੰਦਾ ਹੈ।

ਪ੍ਰਸ਼ੰਸਕਾਂ ਨੇ ਮਨਜੋਤ ਸਿੰਘ ਦੀਆਂ ਤਾਰੀਫਾਂ ਦੇ ਬੰਨ੍ਹੇ ਪੁਲ਼

ਲੋਕ ਮਨਜੋਤ ਸਿੰਘ ਦੇ ਇਸ ਦਲੇਰੀ ਭਰੇ ਕੰਮ ਦੀ ਤਾਰੀਫ ਕਰ ਰਹੇ ਹਨ ਤੇ ਉਸਨੂੰ ਅਸਲ ਜ਼ਿੰਦਗੀ ਦਾ ਹੀਰੋ ਕਹਿ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ਭਰਾ, ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਅਸਲ ਜ਼ਿੰਦਗੀ ਦੇ ਹੀਰੋ ਵੀ ਹੋ। ਬਹੁਤ ਵਧੀਆ। ਇਕ ਨੇ ਕਿਹਾ, ‘ਸ਼ੇਰ ਵਾਲਾ ਕੰਮ ਕੀਤਾ ਹੈ।’ ਇਕ ਹੋਰ ਨੇ ਲਿਖਿਆ, ਟਤੁਸੀਂ ਪਹਿਲਾਂ ਹੀ ਇਕ ਹੀਰੋ ਹੋ।ਟ ਇੱਕ ਪ੍ਰਸ਼ੰਸਕ ਨੇ ਲਿਖਿਆ, ‘ਮਹਾਨ ਵਿਅਕਤੀ।’ ਇਕ ਨੇ ਕਿਹਾ, ‘ਰੀਅਲ ਲਾਈਫ ਹੀਰੋ। ਮੈਨੂੰ ਨਹੀਂ ਪਤਾ ਸੀ ਕਿ ਇਹ ਤੁਸੀਂ ਸੀ। ਤੁਹਾਨੂੰ ਸਲਾਮ।” ਇਸੇ ਤਰ੍ਹਾਂ ਲੋਕ ਮਨਜੋਤ ਸਿੰਘ ਦੀ ਤਾਰੀਫ ਕਰ ਰਹੇ ਹਨ।

ਮਨਜੋਤ ਸਿੰਘ ਨੇ ਰਣਬੀਰ ਕਪੂਰ, ਬੌਬੀ ਦਿਓਲ ਤੇ ਰਸ਼ਮਿਕਾ ਮੰਦਾਨਾ ਸਟਾਰਰ ਫਿਲਮ ‘ਜਾਨਵਰ’ ‘ਚ ਇਕ ਬਾਡੀਗਾਰਡ ਤੇ ਦੋਸਤ ਦੀ ਭੂਮਿਕਾ ਨਿਭਾਈ ਸੀ। ਅਰਜਨ ਵੈਲੀ ਗੀਤ ‘ਚ ਮਨਜੋਤ ਅਤੇ ਬਾਕੀ ਕਲਾਕਾਰਾਂ ਨੇ ਖੂਬ ਲਾਈਮਲਾਈਟ ਹਾਸਲ ਕੀਤੀ ਸੀ।