ਮਾਏ ਨੀ ਸੁਣ ਮੇਰੀਏ ਮਾਏ,
ਰਾਜੇ ਘਰ ਦੀਏ ਜਾਈਏ।
ਅੱਜ ਮਾਵਾਂ ਦਾ ਦਿਨ ਨੀ ਮਾਂ,
ਤੈਨੂੰ ਕਿਥੋਂ ਲੱਭ ਲਿਆਈਏ।
ਧੀਆਂ ਪੱੁੱਤਰ ਅੱਜ ਮਾਵਾਂ ਨਾਲ,
ਕਰਨ ਪਿਆਰ ਦੀਆਂ ਗਲਾਂ।
ਮੇਰੀਆਂ ਅੱਖਾਂ ਦੇ ਵਿਚ ਉਠਣ,
ਅੱਜ ਹੰਝੂਆਂ ਦੀਆਂ ਛੱਲਾਂ।
ਦਿਲ ਚੰਦਰਾ ਅੱਜ ਭਰ ਭਰ ਆਵੇ,
ਕੀ ਇਸ ਨੂੰ ਸਮਝਾਏ।
ਮਾਂ ਤੂੰ ਤੁਰ ਗਈ ਮੂੰਹ ਮੋੜ ਕੇ,
ਨਹੀਂ ਦਸਿਆ ਸਿਰਨਾਵਾਂ।
ਕੌਣ ਦੇਸ ਜਾ ਵਾਸਾ ਕੀਤਾ,
ਕਿਥੇ ਮਲ ਲਈਆਂ ਥਾਵਾਂ।
ਨਾ ਤੇਰਾ ਕੋਈ ਪਤਾ ਟਿਕਾਣਾਂ,
ਕੋਲ ਤੇਰੇ ਕਿਵੇਂ ਆਈਏ।
ਜੀ ਕਰਦਾ ਮਾਂ ਲੱਡੂ ਪੇੜੇ,
ਤੈਨੂੰ ਖੂਬ ਖਵਾਈਏ।
ਮੈਂ ਤੇ ਭੈਣ ਦੋਵੇ ਰਲ ਕੇ ,ਤੇਰੇ-
ਮੂੰਹ ਵਿਚ ਬੱੁਰਕੀਆਂ ਪਾਈਏ।
ਮਿਠੀਆਂ ਤੇਰੀਆਂ ਗਲਾਂ ਸੁਣੀਏ,
ਨਾਲੇ ਆਪ ਸੁਣਾਈਏ।
ਸੂਹੇ ਫ਼ੁੱਲ ਲਿਆ ਕੇ ਮਾਏ,
ਤੇਨੂੰ ਕਿਵੇਂ ਫੜਾਵਾਂ।
ਜੀ ਕਰਦਾ ਮੈਂ ਭੱੁਬ ਮਾਰ ਕੇ,
ਗਲ਼ ਤੇਰੇ ਲਗ ਜਾਵਾਂ।
ਜੇ ਤੂੰ ਦਿਸ ਪਏ ਕਿਧਰੋਂ ਆਉਂਦੀ,
ਭੱਜ ਕੇ ਗਲ ਜਾਈਏ।
ਮਜਬੂਰੀ ਦੀ ਗਲਤੀ ਮਾਂ,
ਮੁਆਫ਼ ਜਰੂ੍ਰਰ ਕਰੀਂ।
ਫ਼ੱੁਲਾਂ ਦੀ ਥਾਂ ਕਿਰਦੇ ਹੂੰਝੂ,
ਇਹ ਮਨਜੂਰ ਕਰੀਂ।
ਅੱਜ ਤੇਰੀ ਤਸਵੀਰ ਨੂੰ ਮਾਏ,
ਘੁਟ ਘੁਟ ਹਿੱਕ ਨਾਲ ਲਾਈਏ।
ਹੈਪੀ-ਮੱਦਰਸ ਡੇ ਸਾਰਿਆਂ ਨੂੰ,
ਕਹੇ ”ਬਲਵੰਤ ਸਰਾਂ”।
ਰੱਜ ਰੱਜ ਕਰ ਲਉ ਸੇਵਾ ਲੋਕੋ,
ਜਦ ਤੱਕ ਕੋਲ ਹੈ ਮਾਂ।
ਇਕ ਦਿਨ ਮਾਂ ਵਿਦਾ ਹੋ ਜਾਣਾਂ,
ਲੱਖ ਚਾਹੇ ਯਤਨ ਬਣਾਏ।
ਅੱਜ ਮਾਵਾਂ ਦਾ ਦਿਨ ਨੀਂ ਮਾਂ,
ਤੈਨੂੰ ਕਿਥੋਂ ਲੱਭ ਲਿਆਈਏ।
ਬਲਵੰਤ ਸਰਾਂ (ਮਦੋਕੇ)
1-604-217-0177