Ad-Time-For-Vacation.png

ਰਾਜਨਾਥ ਨੇ ਛਿੜਕਿਆ ਸਿੱਖ ਜ਼ਖ਼ਮਾਂ ‘ਤੇ ਲੂਣ: ਬਲਬੀਰ ਸਿੰਘ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਲੋਂ 1984 ਵਿਚ ਹੋਏ ਸਿੱਖ ਕਤਲੇਆਮ ਨੂੰ ਸਿਰਫ਼ ਭੀੜ ਵਲੋਂ ਕਤਲ (ਲਿੰਚਿੰਗ) ਤਕ ਸੀਮਤ ਕਰਨ ਨੂੰ ਬੇਇਨਸਾਫ਼ੀ ਕਰਾਰ ਦਿਤਾ ਹੈ। ਪਾਰਟੀ ਦੇ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ 1984 ‘ਚ ਦਿੱਲੀ ਸਮੇਤ ਦੇਸ਼ ਦੇ ਹੋਰ ਹਿੱਸਿਆ ਵਿਚ ਸਿੱਖਾਂ ਵਿਰੁਧ ਹੋਈ ਸੋਚੀ ਸਮਝੀ ਨਸਲਕੁਸ਼ੀ ਨੂੰ ਸਿਰਫ਼ ਹਜੂਮੀ ਕਤਲੋਗਾਰਦ ਤਕ ਸੀਮਤ ਕਰ ਕੇ ਰਾਜਨਾਥ ਸਿੰਘ ਨੇ ਸਿੱਖ ਕੌਮ ਦੇ ਜ਼ਖ਼ਮਾਂ ‘ਤੇ ਲੂਣ ਛਿੜਕਿਆ ਹੈ।ਇਸ ਲਈ ਰਾਜਨਾਥ ਸਿੰਘ ਇਸ ਬਿਆਨ ਨੂੰ ਵਾਪਸ ਲੈਣ ਅਤੇ ਦੱਸਣ ਕਿ ਉਸ ਸਮੇਂ ਕਾਂਗਰਸ ਹਕੂਮਤ ਦੀ ਨੱਕ ਥੱਲੇ ਕਈ ਦਿਨ ਚੱਲੀ ਸਿੱਖਾਂ ਦੀ ਕਤਲੋਗਾਰਦ ਅਸਲ ਵਿਚ ਨਸਲਕੁਸ਼ੀ ਸੀ ਜਾਂ ਨਹੀਂ? ਉਨ੍ਹਾਂ ਕਿਹਾ ਕਿ ਅਫ਼ਸੋਸ ਇਸ ਗੱਲ ਦਾ ਹੈ ਕਿ ਭਾਜਪਾ ਨੇ ਵੀ 1984 ਦੇ ਕਤਲੇਆਮ ਦੇ ਪੀੜਤ ਸਿੱਖਾਂ ਨੂੰ ਅਪਣੀਆਂ ਸਰਕਾਰਾਂ ਦੌਰਾਨ ਸਮਾਂਬੱਧ ਇਨਸਾਫ਼ ਦੇਣ ਵਿਚ ਦਿਲਚਸਪੀ ਨਹੀਂ ਵਿਖਾਈ। ਕਾਂਗਰਸ ਤੋਂ ਵੀ ਅੱਗੇ ਲੰਘਦਿਆਂ ਕਤਲੇਆਮ ਨੂੰ ਪਹਿਲਾਂ ਦੰਗੇ ਅਤੇ ਹੁਣ ਭੀੜਤੰਤਰ ਵਲੋਂ ਕੀਤੀ ਕਤਲੋਗਾਰਦ (ਲਿੰਚਿੰਗ) ਕਹਿ ਦਿਤਾ ਹੈ ਜਦਕਿ ਕਾਨੂੰਨੀ ਧਾਰਾਵਾਂ ਵੀ ਕਤਲੇਆਮ, ਦੰਗੇ ਅਤੇ ਲਿੰਚਿੰਗ ਨੂੰ ਵੱਖੋ-ਵੱਖ ਪ੍ਰਭਾਸ਼ਤ ਕਰਦੀਆਂ ਹਨ।
ਡਾ. ਬਲਬੀਰ ਸਿੰਘ ਨੇ ਕੇਂਦਰ ਵਿਚ ਭਾਜਪਾ ਦੇ ਭਾਈਵਾਲ ਅਕਾਲੀ ਦਲ ਬਾਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੋਂ ਸਪਸ਼ਟੀਕਰਨ ਮੰਗਿਆ ਕਿ ਉਹ ਦੱਸਣ ਕਿ 1984 ‘ਚ ਸਿੱਖਾਂ ਨਾਲ ਜੋ ਕੁੱਝ ਵਾਪਰਿਆ ਉਹ ਕਤਲੇਆਮ ਸੀ, ਦੰਗੇ ਸਨ ਜਾਂ ਭੀੜ ਵਲੋਂ ਕਤਲ (ਲਿੰਚਿੰਗ) ਸੀ?

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.