Ad-Time-For-Vacation.png

ਰਹੱਸ ਅਤੇ ਡਰ ਨਾਲ ਭਰਿਆ ਹੈ ‘ਸਾਬ੍ਹ ਬਹਾਦਰ’ ਦਾ ਸਫ਼ਰ

‘ ਸਾਬ੍ਹ ਬਹਾਦਰ’ ਫ਼ਿਲਮ ਦੀ ਕਹਾਣੀ ਇਕ ਸੱਚੇ, ਇੱਜ਼ਤਦਾਰ ਅਤੇ ਸਮਝਦਾਰ ਇਨਸਾਨ ਦੀ ਜੋ ਅਪਰਾਧਾਂ ਤੋਂ ਰਹੱਸ ਉਠਾਉਣ ‘ਤੇ ਆਧਾਰਤ ਹੈ। ‘ਸਾਬ੍ਹ ਬਹਾਦਰ’ ਪੇਸ਼ਕਸ਼ ਹੈ ਵਾਈਟ ਹਿਲ ਸਟੂਡੀਉ ਅਤੇ ਜ਼ੀ ਸਟੂਡੀਉ ਦੀ ਜਿਸ ਦਾ ਨਿਰਮਾਣ ਕੀਤਾ ਹੈ ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਦ ਸਿੱਧੂ ਨੇ। ਫ਼ਿਲਮ ਤਹਾਨੂੰ ਰਹੱਸ, ਡਰ ਅਤੇ ਅਸਮੰਜਸ ਨਾਲ ਭਰੇ ਸਫ਼ਰ ‘ਤੇ ਲੈ ਜਾਵੇਗੀ ਜੋ ਕਿ ਪਹਿਲੀ ਵਾਰ ਪੰਜਾਬੀ ਸਿਨੇਮਾ ਵਿਚ ਹੋਣ ਜਾ ਰਿਹਾ ਹੈ।

ਇਹ ਫ਼ਿਲਮ ਲਿਖੀ ਹੈ ਜੱਸ ਗਰੇਵਾਲ ਨੇ, ਫ਼ਿਲਮ ਦਾ ਸੰਗੀਤ ਦਿਤਾ ਹੈ ਜਤਿੰਦਰ ਸ਼ਾਹ ਨੇ ਅਤੇ ਇਸ ਦਾ ਨਿਰਦੇਸ਼ਨ ਕੀਤਾ ਹੈ ਅੰਮ੍ਰਿਤ ਰਾਜ ਚੱਢਾ ਨੇ।

ਇਹ ਫ਼ਿਲਮ ਅਪਣੇ ਆਪ ਵਿਚ ਇਕ ਅਜਿਹੀ ਪਹਿਲੀ ਫ਼ਿਲਮ ਹੈ। ਫ਼ਿਲਮ ਦੇ ਸਾਰੇ ਅਦਾਕਾਰ ਅਤੇ ਨਿਰਮਾਤਾ ਨੇ ਕੁੱਝ ਚੀਜ਼ਾਂ ਅਜਿਹੀਆਂ ਹਨ ਜੋ ਕਿ ਫ਼ਿਲਮ ਵਿਚ ਪਹਿਲੀ ਵਾਰ ਕੀਤੀਆਂ ਹਨ।

ਐਮੀ ਵਿਰਕ ਨੇ ਫ਼ਿਲਮ ਵਿਚ ਪਹਿਲੀ ਵਾਰ ਸਟੰਟ ਕੀਤੇ ਹਨ ਅਤੇ ਇਹ ਫ਼ਿਲਮ ਵਾਅਦਾ ਕਰਦੀ ਹੈ ਕਿ ਉਹ ਹੈਰਾਨ ਕਰ ਦੇਣ ਵਾਲੇ ਅਜਿਹੇ ਸੀਨ ਦੇਵੇਗੀ ਜੋ ਦਰਸ਼ਕਾਂ ਨੂੰ ਫ਼ਿਲਮ ਨਾਲ ਜੋੜੇ ਰੱਖਣਗੇ। ਇਹ ਫ਼ਿਲਮ 26 ਮਈ ਨੂੰ ਰਿਲੀਜ਼ ਹੋਵੇਗੀ। ਫ਼ਿਲਮ ਵਿਚ ਐਮੀ ਵਿਰਕ ਅਤੇ ਪ੍ਰੀਤ ਕਮਲ ਲੀਡ ਰੋਲ ਵਿਚ ਹਨ ਅਤੇ ਬਾਕੀ ਸਟਾਰਕਾਸਟ ਵਿਚ ਜਸਵਿੰਦਰ ਭੱਲਾ, ਰਾਣਾ ਰਣਬੀਰ, ਸੀਮਾ ਕੌਸ਼ਲ ਅਤੇ ਹੌਬੀ ਧਾਲੀਵਾਲ ਸ਼ਾਮਲ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼

ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.

ਪਰਮੀਸ਼ ਵਰਮਾ ਨੇ ਸ਼ਰੇਆਮ ਇੰਝ ਉਡਾਇਆ ਨੇਹਾ ਕੱਕੜ ਦਾ ਮਜ਼ਾਕ, ਜੋ ਬਣਿਆ ਚਰਚਾ ਦਾ ਵਿਸ਼ਾ

ਜਲੰਧਰ (ਬਿਊਰੋ) : ਬਾਲੀਵੁੱਡ ਗਾਇਕਾ ਨੇਹਾ ਕੱਕੜ ਨੂੰ ਇੰਡਸਟਰੀ ‘ਚ ‘ਸੈਲਫੀ ਕਵੀਨ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਨੇਹਾ ਕੱਕੜ ਬਾਲੀਵੁੱਡ ‘ਚ ਆਪਣੇ ਹਿੱਟ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.