ਯੂ.ਪੀ. ਤੇ ਬਿਹਾਰ ਚ ਭਾਜਪਾ ਦੀ ਹਾਰ :ਹਿੰਦੂਤਵੀ ਦੰਦ ਹੁਣ ਹੋਰ ਤਿਖੇ ਹੋਣਗੇ?

ਲੁਧਿਆਣਾਂ ( ਜਸਪਾਲ ਸਿਮਘ ਹੇਰਾਂ) ਜਿਹੜੀ ਭਾਜਪਾ 2019 ‘ਚ ਹਿੰਦੁਸਤਾਨ ਨੂੰ ਇੱਕ ਵਾਰ ਫ਼ਿਰ ਵੱਡੀ ਜਿੱਤ ਨਾਲ ਜਿੱਤ ਕੇ, ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਐਲਾਨੇ ਜਾਣ ਦੇ ਸੁਫ਼ਨੇ ਵੇਖ ਰਹੀ ਸੀ, ਉਸ ਭਾਜਪਾ ਨੂੰ ਹਿੰਦੂਆਂ ਦਾ ਗੜ ਮੰਨੇ ਜਾਂਦੇ ਗੋਰਖ਼ਪੁਰ ਤੇ ਫੂਲਪੁਰ ‘ਚ ਕਰਾਰੀ ਹਾਰ ਮਿਲਣੀ, ਭਵਿੱਖ ਦੇ ਕਈ ਰੰਗਾਂ ਨੂੰ ਉਘਾੜਦੀ ਹੈ।ਯੋਗੀ ਤੇ ਭਾਜਪਾ ਦੋਵਾਂ ਨੂੰ ਸਬਕ ਸਿਖਾਉਣ ਲਈ ”ਵੋਟਰ ਬਾਦਸ਼ਾਹ” ਦੀ ਤਾਕਤ ਵਿਖਾ ਦਿੱਤੀ ਹੈ। ਦੂਜੇ ਪਾਸੇ ਇਸ ਵੱਡੀ ਜਿੱਤ ਨੇ ਯੂ.ਪੀ. ‘ਚ ਸਪਾ ਤੇ ਬਸਪਾ ਦੇ ਗੱਠਜੋੜ ਦੀ ਤਾਕਤ ਦਾ ”ਟ੍ਰੇਲਰ” ਵਿਖਾ ਦਿੱਤਾ ਹੈ। ਜਿਸ ਯੂ.ਪੀ. ‘ਚ ਘੱਟਗਿਣਤੀ ਤੇ ਦਲਿਤ ਭਾਈਚਾਰਾ ਇੱਕ ਖੌਫ਼ ਦੇ ਮਾਹੌਲ ‘ਚ ਜੀਅ ਰਿਹਾ ਸੀ, ਉਸਨੇ ਉਸ ਮਾਹੌਲ ਵਿਰੁੱਧ ਨਿੱਡਰ ਹੋਕੇ ਵੋਟ ਪਾਈ ਹੈ।
ਚੋਣ ਨਤੀਜਿਆਂ ਨੇ ਯੂ.ਪੀ., ਬਿਹਾਰ ‘ਚ ਕਾਂਗਰਸ ਦੇ ਪੈ ਚੁੱਕੇ ਭੋਗ ‘ਤੇ ਵੀ ਮੋਹਰ ਲਾ ਦਿੱਤੀ ਹੈ। ਜਿਸ ਤੋਂ ਸਾਫ਼ ਹੋ ਗਿਆ ਹੈ ਕਿ ਕਾਂਗਰਸ ਦੀ ਵਾਪਸੀ, ਖੇਤਰੀ ਪਾਰਟੀਆਂ ਦੇ ਪੂਰਨ ਸਹਿਯੋਗ ਤੋਂ ਬਿਨਾਂ ਅਸੰਭਵ ਹੈ। ਇਸ ਲਈ ਰਾਹੁਲ ਗਾਂਧੀ ਲਈ ਦਿੱਲੀ ਹਾਲੇਂ ਬਹੁਤ ਦੂਰ ਹੈ। ਬਿਨਾਂ ਸ਼ੱਕ ਭਾਜਪਾ ਨੂੰ ਯੂ.ਪੀ., ਬਿਹਾਰ ‘ਚ ਮਿਲੀ ਇਹ ਕਰਾਰੀ ਹਾਰ, ਉਸਦੀ ਰਾਤਾਂ ਦੀ ਨੀਂਦ ਅਤੇ ਦਿਨ ਦਾ ਚੈਨ ਹਰਾਮ ਕਰ ਦੇਵੇਗੀ। ਪ੍ਰਤੂ ਜਿਹੜੀ ਚਿੰਤਾ ਦੀ ਅਸੀਂ ਉੱਪਰ ਗੱਲ ਕੀਤੀ ਹੈ, ਉਹ ਹੈ ਜ਼ਖ਼ਮੀ ਹਿੰਦੂਤਵ ਦੇ ਪਲਟ-ਵਾਰ ਦੀ। ਬਿਨਾਂ ਸ਼ੱਕ ਹੁਣ ਇਹ ਸਾਫ਼ ਹੋ ਗਿਆ ਹੈ ਕਿ ਭਾਜਪਾ ਵਿਕਾਸ, ਆਰਥਿਕਤਾ, ਭ੍ਰਿਸ਼ਟਾਚਾਰ, ਮਹਿੰਗਾਈ ਜਾਂ ਚੰਗੇ ਦਿਨਾਂ ਦੇ ਮੁੱਦਿਆਂ ਨੂੰ ਲੈ ਕੇ ਅਗਾਮੀ ਲੋਕ ਸਭਾ ਚੋਣਾਂ ਦੇ ਮੈਦਾਨ ‘ਚ ਨਹੀਂ ਉਤਰੇਗੀ। ਫ਼ਿਰ ਉਸ ਪਾਸ ਸਿਰਫ਼ ਤੇ ਸਿਰਫ਼ ”ਹਿੰਦੂਤਵ” ਹੀ ਇੱਕੋ ਇੱਕ ਹਥਿਆਰ ਬਾਕੀ ਬਚਦਾ ਹੈ। ਇਸੇ ਹਥਿਆਰ ਨੂੰ ਭਾਜਪਾ ਆਪਣਾ ਬ੍ਰਹਮਅਸ਼ਤਰ ਮੰਨਦਿਆਂ, ਉਸਦੀ ਵਰਤੋਂ ਕਰ ਸਕਦੀ ਹੈ। ਸਾਨੂੰ 2018 ਦੇ ਅਖ਼ੀਰਲੇ ਮਹੀਨਿਆਂ ‘ਚ ਦੇਸ਼ ‘ਚ ਫਿਰਕੂ ਦੰਗਿਆਂ ਦੇ ਭਾਂਬੜ ਅੱਜ ਹੀ ਵਿਖਾਈ ਦੇ ਰਹੇ ਹਨ। ਪਾਕਿਸਤਾਨ ਨਾਲ ਜੰਗ ਦੀ ਪੈੜ ਚਾਲ ਨੂੰ ਨੇੜੇ ਮਹਿਸੂਸ ਕਰ ਰਹੇ ਹਾਂ। ਘੱਟ ਗਿਣਤੀਆਂ ਤੇ ਦਲਿਤ ਭਾਈਚਾਰੇ ਨੂੰ ਹਿੰਦੂਤਵੀ ਫ਼ਿਰਕੂ ਜਾਨੂੰਨ ਨੂੰ ਯੂ.ਪੀ. ਦੇ ਚੋਣ ਨਤੀਜਿਆਂ ਵਾਗੂੂੰ ਨੱਥ ਪਾਉਣ ਲਈ ਹੋਰ ਤਕੜੇ ਹੋ ਕੇ, ਹੋਰ ਇਕਜੁੱਟ ਹੋ ਕੇ ਅੱਜ ਤੋਂ ਹੀ ਤਿਆਰੀਆਂ ਵਿੱਢਣੀਆਂ ਪੈਣਗੀਆਂ।
ਦੇਸ਼ ‘ਚ ਖ਼ਤਰਨਾਕ ਸਿਆਸੀ ਖੇਡ ਦੀ ਆਰੰਭਤਾ ਹੋ ਚੁੱਕੀ ਹੈ। ਇਹ ਅਹਿਸਾਸ ਸਾਰੀਆਂ ਭਾਜਪਾ ਵਿਰੋਧੀ ਧਿਰਾਂ ਨੂੰ ਬਾਖ਼ੂਬੀ ਕਰਨਾ ਪਵੇਗਾ। ਜਿਸ ਤਰਾਂ ਭਾਜਪਾ ਵਿਰੋਧੀ ਮਾਹੌਲ ਯੂ.ਪੀ. ਦੀ ਯੋਗੀ ਸਰਕਾਰ ਵਿਰੁੱਧ ਬਣਿਆ ਹੈ, ਉਸ ਦੀ ਤੁਲਨਾ ਪੰਜਾਬ ‘ਚ ਕੈਪਟਨ ਦੀ ਸਰਕਾਰ ਨਾਲ ਵੀ ਕੀਤੀ ਜਾ ਸਕਦੀ ਹੈ। ਇਕ ਸਾਲ ਦੇ ਰਾਜ ਤੋਂ ਜਿਵੇਂ ਪੰਜਾਬ ਦੇ ਲੋਕਾਂ ਦੀਆਂ ਆਸਾਂ ਉਮੀਦਾਂ ਤੜੱਕ ਕਰਕੇ ਟੁੱਟੀਆਂ ਹਨ, ਉਵੇਂ ਹੀ ਯੂ.ਪੀ. ‘ਚ ਵੀ ਹੋਇਆ ਸੀ। ਯੂ.ਪੀ. ਦੇ ਚੋਣ ਨਤੀਜੇ ਪੰਜਾਬ ਦੀ ਕੈਪਟਨ ਸਰਕਾਰ ਲਈ ਵੀ ਸਬਕ ਮੰਨੇ ਜਾਣੇ ਚਾਹੀਦੇ ਹਨ। ਖ਼ੈਰ! ਅਸੀਂ ਚਾਹਾਂਗੇ ਕਿ ਦੇਸ਼ ਦੀਆਂ ਇਨਸਾਫ਼ ਪਸੰਦ ਧਿਰਾਂ, ਘੱਟ ਗਿਣਤੀਆਂ ਤੇ ਦਲਿਤ ਭਾਈਚਾਰਾ, ਦੇਸ਼ ਨੂੰ ਹਿੰਦੂਤਵੀ ਅਜਗਰ ਦੀ ਲਪੇਟ ‘ਚ ਆਉਣ ਤੋਂ ਰੋਕਣ ਲਈ ਇਕਜੁੱਟ ਹੋਵੇ, ਸ਼ਕਤੀਸ਼ਾਲੀ ਹੋਵੇ। ਯੂ.ਪੀ. ਚੋਣਾਂ ਦੇ ਨਤੀਜੇ ਭਾਜਪਾ ਸਮੇਤ ਹਰ ਧਿਰ ਲਈ ਚੁਣੌਤੀ ਬਣਕੇ ਉਭਰੇ ਹਨ। ਇਸ ਲਈ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਜਿਥੇ ਭਾਜਪਾ ਨੇ ਹਿੰਦੂਤਵੀ ਦੰਦ ਤਿੱਖੇ ਕਰਨੇ ਹਨ, ਉਥੇ ਦੇਸ਼ ਨੂੰ ਬਚਾਉਣ ਵਾਲੀਆਂ ਧਿਰਾਂ ਨੂੰ ਇਨਾਂ ਦੰਦਾਂ ਨੂੰ ਖੁੰਡਾ ਕਰਨ ਲਈ ਅੱਜ ਤੋਂ ਹੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

ਸਰੀ ਵਿਚ ‘ਹੁਣ’ ਮੈਗਜ਼ੀਨ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦਾ ਗਜ਼ਲ ਮੰਚ ਸਰੀ ਦੇ ਮੈਂਬਰਾਂ ਵੱਲੋਂ ਨਿੱਘਾ ਸਵਾਗਤ

ਸਰੀ, 13 ਜੂਨ (ਹਰਦਮ ਮਾਨ)-ਬੀਤੇ ਦਿਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਜਨਰਲ ਸਕੱਤਰ ਅਤੇ ਪੰਜਾਬੀ ਸਾਹਿਤ ਜਗਤ ਦੇ ਵੱਕਾਰੀ ਮੈਗਜ਼ੀਨ ‘ਹੁਣ’ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦੇ ਸਰੀ ਪਹੁੰਚਣ ‘ਤੇ ‘ਗਜ਼ਲ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.