ਮੰਦਰ ਜਾਣ ਲਈ ਔਰਤਾਂ ਤੇ ਪਾਬੰਧੀ ਮਾਮਲਾ ਸੁਪਰੀਮ ਕੋਰਟ ਵਿੱਚ

ਤਿਰੂਵਨੰਥਪੁਰਮ, 4 ਜਨਵਰੀ : ਕੇਰਲਾ ਵਿਚੇ ਸਬਰੀਮਾਲਾ ਵਿਚ ਸਥਿਤ ਭਗਵਾਨ ਅਯੱਪਾ ਮੰਦਰ ‘ਚ ਦਾਖ਼ਲ ਹੋਣ ਲਈ ਔਰਤਾਂ ਨੂੰ ਅਪਣੀ ਉਮਰ ਦਾ ਸਬੂਤ ਵਿਖਾਉਣਾ ਪਵੇਗਾ। ਇਸ ਮੰਦਰ ਵਿਚ 10-50 ਸਾਲ ਦੀਆਂ ਸ਼ਰਧਾਲੂ ਔਰਤਾਂ ਦੇ ਦਾਖ਼ਲ ਹੋਣ ‘ਤੇ ਪਾਬੰਦੀ ਲੱਗੀ ਹੋਈ ਹੈ। ਆਉਣ ਵਾਲੇ ਧਾਰਮਕ ਦਿਨਾਂ ਵਿਚ ਔਰਤਾਂ ਵਲੋਂ ਮੰਦਰ ਵਿਚ ਦਾਖ਼ਲ ਹੋਣ ਲਈ ਨਿਯਮਾਂ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਮੰਦਰ ਦੀ ਦੇਖਰੇਖ ਕਰਨ ਵਾਲੇ ਦ ਟਰਾਵਨਕੋਰ ਦੇਵਾਸਮ ਬੋਰਡ ਨੇ ਇਹ ਜ਼ਰੂਰੀ ਕਰ ਦਿਤਾ ਹੈ ਕਿ ਮੰਦਰ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਔਰਤਾਂ ਨੂੰ ਅਪਣੀ ਉਮਰ ਸਬੰਧੀ ਸਬੂਤ ਵਿਖਾਉਣਾ ਪਵੇਗਾ। ਤਿੰਨ ਮਹੀਨੇ ਚੱਲਣ ਵਾਲੇ ਇਹ ਸਾਲਾਨਾ ਧਾਰਮਕ ਦਿਨ 14 ਜਨਵਰੀ ਨੂੰ ਖ਼ਤਮ ਹੋ ਰਹੇ ਹਨ। ਬੋਰਡ ਦੇ ਪ੍ਰਧਾਨ ਏ. ਪਦਮਾਕੁਮਾਰ ਨੇ ਕਿਹਾ ਕਿ ਸਬਰੀਮਾਲਾ ਮੰਦਰ ਵਿਚ ਦਾਖ਼ਲ ਹੋਣ ਲਈ ਔਰਤਾਂ ਨੂੰ ਉਮਰ ਦੇ ਸਬੂਤ ਵਜੋਂ ਆਧਾਰ ਕਾਰਡ ਜਾਂ ਕੋਈ ਹੋਰ ਮਾਨਤਾ ਪ੍ਰਾਪਤ ਸਬੂਤ ਵਿਖਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਔਰਤਾਂ ਕੋਲ ਅਪਣੀ ਉਮਰ ਦਾ ਸਬੂਤ ਹੋਣ ਨਾਲ ਪੁਲਿਸ ਅਤੇ ਔਰਤਾਂ ਵਿਚਾਲੇ ਬਹਿਸ ਹੋਣ ਦੀ ਸੰਭਾਵਨਾ ਕਾਫ਼ੀ ਘੱਟ ਜਾਵੇਗੀ।
ਉਨ੍ਹਾਂ ਦਸਿਆ ਕਿ ਬੀਤੇ ਦਿਨੀਂ ਇਕ ਵਿਅਕਤੀ ਅਪਣੀ ਧੀ ਅਤੇ ਹੋਰ ਰਿਸ਼ਤੇਦਾਰਾਂ ਨਾਲ ਮੰਦਰ ਵਿਚ ਮੱਥਾ ਟੇਕਣ ਆਇਆ ਸੀ। ਪੁਲਿਸ ਦੀ ਜਾਂਚ ਵਿਚ ਉਸ ਨੇ ਅਪਣੀ ਧੀ ਦੀ ਉਮਰ ‘ਤੇ ਕੁੱਝ ਖ਼ਦਸ਼ਾ ਪ੍ਰਗਟਾਇਆ ਸੀ। ਇਸ ਦੌਰਾਨ ਉਸ ਵਿਅਕਤੀ ਨੇ ਪੁਲਿਸ ਨਾਲ ਬਹਿਸ ਵੀ ਕੀਤੀ ਕਿ ਉਸ ਦੀ ਧੀ ਦੀ ਉਮਰ ਪਾਬੰਦਤ ਉਮਰ ਦੇ ਵਿਚਾਲੇ ਨਹੀਂ ਆਉਂਦੀ ਪਰ ਪੁਲਿਸ ਨੇ ਉਸ ਦੀ ਧੀ ਨੂੰ ਮੰਦਰ ਵਿਚ ਨਹੀਂ ਜਾਣ ਦਿਤਾ। ਅਖ਼ੀਰ ਵਿਚ ਉਸ ਨੇ ਧੀ ਦਾ ਕੋਈ ਪਛਾਣ ਪੱਤਰ ਵਿਖਾਇਆ ਜਿਸ ਵਿਚ ਉਸ ਦੀ ਉਮਰ 11 ਸਾਲ ਸੀ। ਪਦਮਾਕੁਮਾਰ ਨੇ ਕਿਹਾ ਕਿ ਪਿਛਲੀ 15 ਨਵੰਬਰ ਤੋਂ ਸ਼ੁਰੂ ਹੋਏ ਪਵਿੱਤਰ ਦਿਨਾਂ ਦੌਰਾਨ 10 ਤੋਂ 50 ਸਾਲ ਦੀ ਉਮਰ ਦੀਆਂ ਲਗਭਗ 260 ਔਰਤਾਂ ਨੂੰ ਮੰਦਰ ਜਾਣ ਤੋਂ ਰੋਕਿਆ ਗਿਆ। 10 ਤੋਂ 50 ਸਾਲ ਦੀਆਂ ਔਰਤਾਂ ‘ਤੇ ਲੱਗੀ ਹੋਈ ਮੰਦਰ ਵਿਚ ਦਾਖ਼ਲੇ ਦੀ ਪਾਬੰਦੀ ਦਾ ਮਾਮਲਾ ਸੁਪਰੀਮ ਕੋਰਟ ਵਿਚ ਚਲ ਰਿਹਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.